ਗੈਜੇਟ ਡੈਸਕ– ਤਾਲਾਬੰਦੀ ਦੌਰਾਨ ਸਮਾਰਟਫੋਨ ਸਭ ਤੋਂ ਜ਼ਰੂਰੀ ਡਿਵਾਈਸ ਬਣ ਗਿਆ ਹੈ। ਲੋਕ ਇਸ ਡਿਵਾਈਸ ਦੀ ਵਰਤੋਂ ਦਫ਼ਤਰ ਦਾ ਕੰਮ ਕਰਨ ਦੇ ਨਾਲ-ਨਾਲ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਜੁੜੇ ਰਹਿਣ ਲਈ ਕਰਦੇ ਹਨ। ਇਸ ਦੌਰਾਨ ਹੈਕਰ ਵੀ ਮੌਕੇ ਦਾ ਫਾਇਦਾ ਚੁੱਕ ਕੇ ਲੋਕਾਂ ਦੀਆਂ ਜਾਣਕਾਰੀਆਂ ਚੋਰੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਚੂਨਾ ਲਗਾ ਰਹੇ ਹਨ। ਅਜਿਹੇ ’ਚ ਹੁਣ ਇਹ ਸਵਾਲ ਉੱਠਦਾ ਹੈ ਕਿ ਆਖਰ ਹੈਕਰਾਂ ਕੋਲੋਂ ਆਪਣੇ ਸਮਾਰਟਫੋਨ ਨੂੰ ਬਚਾਇਆ ਕਿਵੇਂ ਜਾਵੇ। ਤਾਂ ਇਸ ਦਾ ਜਵਾਬ ਤੁਹਾਨੂੰ ਸਾਡੀ ਇਸ ਖ਼ਬਰ ’ਚ ਮਿਲੇਗਾ। ਅੱਜ ਅਸੀਂ ਤੁਹਾਨੂੰ ਕੁਝ ਖ਼ਾਸ ਤਰੀਕੇ ਦੱਸਾਂਗੇ, ਜਿਨ੍ਹਾਂ ਰਾਹੀਂ ਤੁਸੀਂ ਆਪਣੇ ਮੋਬਾਇਲ ਦੇ ਡਾਟਾ ਨੂੰ ਸੁਰੱਖਿਅਤ ਰੱਖ ਸਕੋਗੇ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਥਰਡ ਪਾਰਟੀ ਤੋਂ ਐਪ ਡਾਊਨਲੋਡ ਨਾ ਕਰੋ
ਭੁੱਲ ਕੇ ਵੀ ਕਿਸੇ ਥਰਡ ਪਾਰਟੀ ਤੋਂ ਐਪ ਡਾਊਨਲੋਡ ਨਾ ਕਰੋ। ਕਈ ਵਾਰ ਮੈਸੇਜ ’ਚ ਵੀ ਐਪ ਡਾਊਨਲੋਡਿੰਗ ਲਈ ਲਿੰਕ ਆਉਂਦੇ ਹਨ, ਇਨ੍ਹਾਂ ਤੋਂ ਬਚ ਕੇ ਰਹੋ। ਐਪ ਡਾਊਨਲੋਡ ਕਰਨੀ ਹੈ ਐਪ ਸਟੋਰ ਜਾਂ ਪਲੇਅ ਸਟੋਰ ਤੋਂ ਹੀ ਕਰੋ।
ਪਾਸਵਰਡ ਐਪ ਦੀ ਕਰੋ ਵਰਤੋਂ
ਆਮਤੌਰ ’ਤੇ ਮੁਸ਼ਕਲ ਪਾਸਵਰਡ ਬਣਾਉਣਾ ਥੋੜ੍ਹਾ ਔਖਾ ਹੁੰਦਾ ਹੈ ਪਰ ਤੁਸੀਂ ਪਾਸਵਰਡ ਐਪ ਰਾਹੀਂ ਆਸਾਨੀ ਨਾਲ ਪਾਸਵਰਡ ਬਣਾ ਸਕਦੇ ਹੋ। ਇਸ ਤੋਂ ਇਲਾਵਾ ਪਾਸਵਰਡ ਐਪ ਤੁਹਾਡੇ ਬਣਾਏ ਗਏ ਪਾਸਵਰਡ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖੇਗੀ।
ਮੈਸੇਜਿੰਗ ਐਪ ਦੀ ਕਰੋ ਵਰਤੋਂ
ਉਂਝ ਤਾਂ ਲੋਕ ਐੱਸ.ਐੱਮ.ਐੱਸ. ਲਈ ਫੋਨ ’ਚ ਮੌਜੂਦ ਮੈਸੇਜ ਪਲੇਟਫਾਰਮ ਦੀ ਵਰਤੋਂ ਕਰਦੇ ਹਨ ਪਰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਨਿੱਜੀ ਡਾਟਾ ਖ਼ਤਰੇ ’ਚ ਪੈ ਜਾਂਦਾ ਹੈ। ਹਾਲਾਂਕਿ, ਇਸ ਸਮੱਸਿਆ ਤੋਂ ਬਚਣ ਲਈ ਮੈਸੇਜਿੰਗ ਐਪ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਐਪਸ ਤੁਹਾਡੀ ਚੈਟ, ਤਸਵੀਰਾਂ ਅਤੇ ਵੀਡੀਓ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਐਪਸ ’ਚ ਤੁਹਾਨੂੰ ਤਮਾਮ ਅਜਿਹੇ ਫੀਚਰਜ਼ ਮਿਲਦੇ ਹਨ ਜੋ ਸਧਾਰਣ ਮੈਸੇਜ ਪਲੇਟਫਾਰਮ ’ਚ ਨਹੀਂ ਹੁੰਦੇ।
ਸਮਾਰਟਫੋਨ ਨੂੰ ਸਮੇਂ-ਸਮੇਂ ’ਤੇ ਕਰੋ ਅਪਡੇਟ
ਸਮਾਰਟਫੋਨ ਨੂੰ ਸਮੇਂ-ਸਮੇਂ ’ਤੇ ਅਪਡੇਟ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਹੈਕਰਾਂ ਨੂੰ ਤੁਹਾਡੀ ਨਿੱਜੀ ਜਾਣਕਾਰੀ ਹੈਕ ਕਰਨ ਦਾ ਮੌਕਾ ਨਹੀਂ ਮਿਲਦਾ। ਇਸ ਤੋਂ ਇਲਾਵਾ ਅਪਡੇਟ ’ਚ ਐਂਡਰਾਇਡ ਸਕਿਓਰਿਟੀ ਪੈਚ ਨਾਲ ਕਈ ਸੁਰੱਖਿਆ ਫੀਚਰਜ਼ ਮਿਲਦੇ ਹਨ।
Hyundai Grand i10 Nios ਹੋਈ ਮਹਿੰਗੀ, ਇੰਨੀ ਵਧੀ ਕੀਮਤ
NEXT STORY