ਇੰਦੌਰ- ਇੱਥੇ ਇਕ ਸਹੁਰੇ ਨੇ ਆਪਣੀ ਨੂੰਹ ਦਾ ਦੁਬਾਰਾ ਵਿਆਹ ਕਰਨ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ 13 ਸਾਲ ਪਹਿਲਾਂ ਜਿਸ ਘਰ 'ਚ ਉਹ ਨੂੰਹ ਬਣ ਕੇ ਆਈ ਸੀ, ਅੱਜ ਉਸੇ ਘਰ ਤੋਂ ਬੇਟੀ ਬਣ ਕੇ ਵਿਦਾ ਹੋਵੇਗੀ। ਪਤੀ ਦੀ ਮੌਤ ਤੋਂ ਬਾਅਦ ਸਹੁਰੇ ਪਰਿਵਾਰ 'ਚ ਉਸ ਨੂੰ ਨਾ ਸਿਰਫ ਬੇਟੀ ਦੀ ਤਰ੍ਹਾਂ ਪਿਆਰ ਮਿਲਿਆ, ਸਗੋਂ ਉਸ ਦੇ ਬਿਹਤਰ ਭਵਿੱਖ ਲਈ ਹੁਣ ਫਿਰ ਤੋਂ ਉਸ ਦਾ ਕੰਨਿਆਦਾਨ ਕੀਤਾ ਜਾਵੇਗਾ। ਬੇਟੇ ਦੀ ਮੌਤ ਤੋਂ ਬਾਅਦ ਨੂੰਹ ਦੇ ਕੰਨਿਆਦਾਨ ਦਾ ਫੈਸਲਾ ਲੈ ਕੇ ਸਹੁਰਾ ਨੂੰਹ ਲਈ ਪਿਤਾ ਬਣ ਗਿਆ।
ਇਹ ਮਾਮਲਾ ਰਾਜਮੁਹੱਲਾ ਦੇ ਸਿਟੀ ਨਰਸਿੰਗ ਹੋਮ ਦੇ ਸਾਹਮਣੇ ਰਹਿਣ ਵਾਲੇ ਅਸ਼ੋਕ ਵਰਮਾ ਦੇ ਪਰਿਵਾਰ ਦਾ ਹੈ। ਉਨ੍ਹਾਂ ਨੇ ਆਪਣੇ ਬੇਟੇ ਆਨੰਦ ਦਾ ਵਿਆਹ 2002 'ਚ ਭਾਵਨਾ ਗਹਿਲੋਤ ਨਾਲ ਕੀਤਾ ਸੀ। ਆਨੰਦ ਦੀ 2009 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਸ ਤੋਂ ਬਾਅਦ ਅਸ਼ੋਕ ਨੂੰਹ ਭਾਵਨਾ ਅਤੇ ਪੋਤੀ ਕਰਿਤਕਾ ਦੀ ਦੇਖ-ਰੇਖ ਕਰ ਰਹੇ ਹਨ। ਅਸ਼ੋਕ ਵਰਮਾ ਦੀ ਰਾਜਬਾੜਾ ਅਤੇ ਦਵਾਰਕਾਪੁਰੀ 'ਚ ਆਯੂਰਵੇਦ ਮੈਡੀਕਲ ਸਟੋਰ ਹੈ। ਕਿ ਦੁਕਾਨ ਨੂੰਹ ਭਾਵਨਾ ਅਤੇ ਦੂਜੀ ਅਸ਼ੋਕ ਸੰਭਾਲਦੇ ਹਨ। ਭਾਵਨਾ ਘਰ ਵੀ ਦੇਖਦੀ ਹੈ। ਵਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਭਾਵਨਾ ਦਾ ਫਿਰ ਤੋਂ ਵਿਆਹ ਕਰਨ ਲਈ ਪਹਿਲਾਂ ਉਸ ਦੇ ਪਿਤਾ ਪ੍ਰਦੀਪ ਗਹਿਲੋਤ ਨਾਲ ਗੱਲ ਕੀਤੀ। ਉਨ੍ਹਾਂ ਦੇ ਪਰਿਵਾਰ ਦੀ ਮਨਜ਼ੂਰੀ ਲੈਣ ਤੋਂ ਬਾਅਦ ਦੋਹਾਂ ਪਰਿਵਾਰਾਂ ਨੇ ਵਿਆਹ ਲਈ ਭਾਵਨਾ ਨੂੰ ਤਿਆਰ ਕੀਤਾ। ਫਿਰ ਲੜਕੇ ਦੀ ਤਲਾਸ਼ ਕੀਤੀ। ਹੁਣ ਉਹ ਆਪਣੀ ਨੂੰਹ ਦੇ ਵਿਆਹ ਦੇਵੀ ਅਹਿੱਲਾ ਯੂਨੀਵਰਸਿਟੀ 'ਚ ਕੰਮ ਕਰਨ ਵਾਲੇ ਅਭਿਸ਼ੇਕ ਨੀਮਾ ਨਾਲ ਕਰਨਗੇ। ਵਿਆਹ ਵੀਰਵਾਰ ਦੀ ਸਵੇਰ ਰਾਜਮੁਹੱਲਾ ਸਥਿਤ ਗੁਮਾਸ਼ਤਾ ਭਵਨ 'ਚ ਹੋਵੇਗਾ।
ਮਾਸੂਮ ਨੂੰ ਬੰਨ੍ਹ ਮਰਨ ਲਈ ਛੱਡ ਗਏ ਸੀ ਮਾਪੇ ਪਰ ਕੁਦਰਤ ਦਾ ਹੋਇਆ ਅਜਿਹਾ ਕਰਿਸ਼ਮਾ...
NEXT STORY