ਨੈਸ਼ਨਲ ਡੈਸਕ- 2020 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ’ਚ ਰਾਜਗ 243 ’ਚੋਂ 125 ਸੀਟਾਂ ਜਿੱਤ ਕੇ ਸ਼ਾਇਦ ਸਰਕਾਰ ਬਣਾ ਸਕਦੀ ਸੀ। ਉਦੋਂ ਰਾਜਗ ਤੇ ਮਹਾਗਠਜੋੜ ’ਚ ਵੋਟਾਂ ਦਾ ਫਰਕ ਸਿਰਫ਼ 11,150 ਦਾ ਸੀ।
ਰਾਜਗ ਨੂੰ 1,57,02,650 ਤੇ ਮਹਾਗਠਜੋੜ ਨੂੰ 1,56,91,500 ਵੋਟਾਂ ਮਿਲੀਆਂ ਸਨ। ਇਹ ਫਰਕ 37.26 ਫੀਸਦੀ ਬਨਾਮ 37.23 ਫੀਸਦੀ ਸੀ। ਨਿਤੀਸ਼ ਕੁਮਾਰ ਦੇ ਫਿੱਕੇ ਪੈ ਰਹੇ ਕ੍ਰਿਸ਼ਮੇ ਤੇ ਹੋਰ ਕਾਰਨਾਂ ਕਰ ਕੇ ਰਾਜਗ ਇਸ ਵਾਰ ਕਮਜ਼ੋਰ ਸਥਿਤੀ ’ਚ ਹੈ।
ਨਾ ਤਾਂ ਯਾਦਵ, ਨਾ ਹੀ ਮੁਸਲਮਾਨ ਜਾਂ ਓ. ਬੀ. ਸੀ. ਤੇ ਨਾ ਹੀ ਉੱਚ ਜਾਤੀਆਂ ਕੋਲ ਸਫਲਤਾ ਦੀ ਚਾਬੀ ਹੈ। ਇਹ ‘ਡੀ ਫੈਕਟਰ’ (ਦਲਿਤ) ਜੋ 18 ਫੀਸਦੀ ਹੈ, ਕੋਲ ਹੈ। ਬਿਹਾਰ ’ਚ ਯਾਦਵ-ਮੁਸਲਿਮ ਵੋਟ ਬੈਂਕ ਦੇ 32 ਫੀਸਦੀ ਹੋਣ ਦਾ ਅਨੁਮਾਨ ਹੈ । ਇਨ੍ਹਾਂ ’ਚੋਂ ਵਧੇਰੇ ‘ਇੰਡੀਆ ’ ਗੱਠਜੋੜ ਨਾਲ ਸਬੰਧਤ ਹਨ।
ਉੱਚ ਜਾਤੀਆਂ ਤੇ ਓ. ਬੀ. ਸੀ. ਦਲਿਤਾਂ ਦਾ ਇਕ ਵੱਡਾ ਹਿੱਸਾ ਰਾਜਗ ਕੈਂਪ ’ਚ ਮੰਨਿਆ ਜਾਂਦਾ ਹੈ। ਇਸ ਲਈ ਵੱਡੀ ਲੜਾਈ ਦਲਿਤਾਂ ਲਈ ਹੈ । ਤ੍ਰਾਸਦੀ ਇਹ ਹੈ ਕਿ ਨਾ ਤਾਂ ਭਾਜਪਾ ਤੇ ਨਾ ਹੀ ਜੇ. ਡੀ. (ਯੂ) ਜਾਂ ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਕੋਲ ਕੋਈ ਪ੍ਰਮੁੱਖ ਦਲਿਤ ਚਿਹਰਾ ਹੈ।
ਬੇਸ਼ੱਕ ਚਿਰਾਗ ਪਾਸਵਾਨ ਦੀ ਐੱਲ. ਜੇ. ਪੀ. ਤੇ ਜੀਤਨ ਰਾਮ ਮਾਂਝੀ ਦੀ ‘ਹਮ’ ਰਾਜਗ ਦਾ ਹਿੱਸਾ ਹਨ ਪਰ ਚਿਰਾਗ ਦੀ ਪਾਰਟੀ ਨੇ 2020 ’ਚ 25 ਲੱਖ ਵੋਟਾਂ ਹਾਸਲ ਕੀਤੀਆਂ ਸਨ ਜੋ 5.66 ਫੀਸਦੀ ਹਨ ਜਦੋਂ ਕਿ ਮੁਸਾਹਰ- ਹਮਾਇਤੀ ਮਾਂਝੀ ਨੂੰ 2 ਫੀਸਦੀ ਤੋਂ ਘੱਟ ਵੋਟਾਂ ਮਿਲੀਆਂ ਸਨ। ਵੀ. ਆਈ. ਪੀ. ਦੇ ਪ੍ਰਧਾਨ ਮੁਕੇਸ਼ ਸਾਹਨੀ ਨੂੰ 6.50 ਲੱਖ ਵੋਟਾਂ ਮਿਲੀਆਂ ਜੋ 1.52 ਫੀਸਦੀ ਬਣਦੀਆਂ ਹਨ।
ਦਲਿਤਾਂ (ਵੱਡੇ ਪੱਧਰ ’ਤੇ ਚਮਾਰਾਂ) ਨੂੰ ਲੁਭਾਉਣ ਲਈ ਕਾਂਗਰਸ ਨੇ ਰਾਜੇਸ਼ ਕੁਮਾਰ ਨੂੰ ਸੂਬਾ ਪ੍ਰਧਾਨ ਨਿਯੁਕਤ ਕੀਤਾ ਤਾਂ ਜੋ 5 ਫੀਸਦੀ ਵੋਟਾਂ ਹਾਸਲ ਕੀਤੀਆਂ ਜਾ ਸਕਣ ਤੇ ਬਸਪਾ ਦੀਆਂ 1.49 ਫੀਸਦੀ ਵੋਟਾਂ ’ਚ ਕਟੌਤੀ ਕੀਤੀ ਜਾ ਸਕੇ। ਇਹ 2020 ’ਚ 7 ਲੱਖ ਸਨ। ਮਹਾਂਗਠਜੋੜ ਐੱਲ. ਜੇ. ਪੀ. ਦੇ ਚਿਰਾਗ ਪਾਸਵਾਨ ਦੇ ਵੱਖ ਹੋਏ ਚਾਚਾ ਪਸ਼ੂਪਤੀ ਪਾਰਸ ਨੂੰ ਵੀ ਐਂਟਰੀ ਦੇਣ ’ਤੇ ਵਿਚਾਰ ਕਰ ਰਿਹਾ ਹੈ।
ਜੈ ਕਮਲ ਕੰਪਲੈਕਸ 'ਚ ਭਿਆਨਕ ਅੱਗ, ਦੋ ਲੋਕਾਂ ਦੀ ਮੌਤ
NEXT STORY