ਜਲੰਧਰ– ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਵੱਲੋਂ ਹੁਣੇ ਜਿਹੇ ਜਾਰੀ 2025 ਦੀ ਵਿਸ਼ਵ ਸਿਹਤ ਅੰਕੜਿਆਂ ਦੀ ਰਿਪੋਰਟ ਮੁਤਾਬਕ ਕੋਵਿਡ-19 ਮਹਾਮਾਰੀ ਕਾਰਨ ਲੋਕਾਂ ਦੀ ਉਮਰ ਘੱਟ ਹੋਈ ਹੈ।
ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ 2019 ਤੋਂ 2021 ਵਿਚਾਲੇ ਸਿਰਫ 2 ਸਾਲਾਂ ’ਚ ਵੈਸ਼ਵਿਕ ਜੀਵਨ ਸੰਭਾਵਨਾ ਵਿਚ 1.8 ਸਾਲ ਦੀ ਕਮੀ ਆਈ ਹੈ।
ਕੋਵਿਡ-19 ਨਾਲ ਜੁੜੀ ਚਿੰਤਾ ਤੇ ਡਿਪ੍ਰੈਸ਼ਨ ਦੇ ਵਧਦੇ ਪੱਧਰ ਨੇ ਦੁਨੀਆ ਭਰ ਵਿਚ ਸਿਹਤ ਜੀਵਨ ਸੰਭਾਵਨਾ ਨੂੰ 6 ਹਫਤੇ ਤਕ ਘੱਟ ਕਰ ਦਿੱਤਾ ਹੈ। ਇਸੇ ਮਿਆਦ ਦੌਰਾਨ ਗੈਰ-ਸੰਚਾਰੀ ਰੋਗਾਂ (ਐੱਨ. ਸੀ. ਡੀ.) ਕਾਰਨ ਘੱਟ ਮੌਤ ਦਰ ਵਿਚਾਲੇ ਜ਼ਿਆਦਾਤਰ ਫਾਇਦਿਆਂ ਨੂੰ ਵੀ ਮਿਟਾ ਦਿੱਤਾ ਗਿਆ ਹੈ।
ਜ਼ਰੂਰੀ ਸਿਹਤ ਸੇਵਾਵਾਂ ਦੀ ਪਹੁੰਚ ਘਟੀ
2025 ਦੀ ਵਿਸ਼ਵ ਸਿਹਤ ਅੰਕੜਿਆਂ ਦੀ ਰਿਪੋਰਟ ਵਿਚ ਡਬਲਯੂ. ਐੱਚ. ਓ. ਦੇ ਟ੍ਰਿਪਲ ਬਿਲੀਅਨ ਟੀਚਿਆਂ ਦੀ ਦਿਸ਼ਾ ’ਚ ਰਲੀ-ਮਿਲੀ ਤਰੱਕੀ ਵਿਖਾਈ ਗਈ ਹੈ। ਅਨੁਮਾਨ ਹੈ ਕਿ 2024 ਦੇ ਅਖੀਰ ਤਕ 1.4 ਅਰਬ ਤੋਂ ਵੱਧ ਲੋਕ ਤੰਦਰੁਸਤ ਜੀਵਨ ਜੀਅ ਰਹੇ ਸਨ, ਜੋ ਇਕ ਬਿਲੀਅਨ ਟੀਚੇ ਤੋਂ ਵੱਧ ਹੈ। ਸਿਹਤ ਜੀਵਨ ਵਿਚ ਤਰੱਕੀ ਤੰਬਾਕੂ ਦੀ ਵਰਤੋਂ ’ਚ ਕਮੀ, ਬਿਹਤਰ ਹਵਾ ਗੁਣਵੱਤਾ ਤੇ ਪਾਣੀ, ਸਵੱਛਤਾ ਤੇ ਸਫਾਈ ਤਕ ਬਿਹਤਰ ਪਹੁੰਚ ਤੋਂ ਪ੍ਰੇਰਿਤ ਸੀ।
ਹਾਲਾਂਕਿ ਜ਼ਰੂਰੀ ਸਿਹਤ ਸੇਵਾਵਾਂ ਦੀ ਕਵਰੇਜ ਵਿਚ ਵਾਧਾ ਅਤੇ ਐਮਰਜੈਂਸੀ ਤੋਂ ਸੁਰੱਖਿਆ ਦੀ ਦਿਸ਼ਾ ’ਚ ਤਰੱਕੀ ਪੱਛੜ ਗਈ ਅਤੇ ਸਿਰਫ 43.1 ਕਰੋੜ ਲੋਕਾਂ ਨੂੰ ਵਿੱਤੀ ਸਮੱਸਿਆ ਤੋਂ ਬਿਨਾਂ ਜ਼ਰੂਰੀ ਸਿਹਤ ਸੇਵਾਵਾਂ ਤਕ ਪਹੁੰਚ ਮਿਲੀ।
ਇਹ ਵੀ ਪੜ੍ਹੋ- 17 ਮਈ ਤੋਂ 30 ਜੂਨ ਤਕ ਬੰਦ ਰਹਿਣਗੇ ਸਕੂਲ, ਸਿੱਖਿਆ ਵਿਭਾਗ ਦਾ ਵੱਡਾ ਐਲਾਨ
ਬਾਲ ਮੌਤ ਦਰ ’ਚ ਤੇਜ਼ੀ ਨਾਲ ਕਮੀ ਨਹੀਂ
ਰਿਪੋਰਟ ਅਨੁਸਾਰ ਮਾਤਾ ਤੇ ਬਾਲ ਮੌਤ ਦਰ ’ਚ ਇੰਨੀ ਤੇਜ਼ੀ ਨਾਲ ਕਮੀ ਨਹੀਂ ਆ ਰਹੀ ਕਿ ਵੈਸ਼ਵਿਕ ਟੀਚੇ ਤਕ ਪਹੁੰਚਿਆ ਜਾ ਸਕੇ। ਤਰੱਕੀ ਰੁਕ ਗਈ ਹੈ, ਜਿਸ ਨਾਲ ਲੱਖਾਂ ਲੋਕਾਂ ਦੀ ਜਾਨ ਜੋਖਮ ਵਿਚ ਪੈ ਗਈ ਹੈ।
ਇਹ ਮੰਦੀ 2 ਦਹਾਕਿਆਂ ਦੀ ਬਹੁਤ ਜ਼ਿਆਦਾ ਤਰੱਕੀ ਤੋਂ ਬਾਅਦ ਆਈ ਹੈ। ਸਾਲ 2000 ਤੋਂ 2023 ਵਿਚਾਲੇ ਮਾਤਾ ਮੌਤ ਦਰ ਵਿਚ 40 ਫੀਸਦੀ ਤੋਂ ਵੱਧ ਦੀ ਕਮੀ ਆਈ ਹੈ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿਚ ਅੱਧਿਓਂ ਵੱਧ ਦੀ ਕਮੀ ਆਈ ਹੈ।
ਮੁੱਢਲੀ ਸਿਹਤ ਦੇਖਭਾਲ ’ਚ ਘੱਟ ਨਿਵੇਸ਼, ਮਾਹਿਰ ਸਿਹਤ ਮੁਲਾਜ਼ਮਾਂ ਦੀ ਕਮੀ ਤੇ ਟੀਕਾਕਰਨ ਅਤੇ ਸੁਰੱਖਿਅਤ ਜਣੇਪੇ ਵਰਗੀਆਂ ਸੇਵਾਵਾਂ ’ਚ ਕਮੀ ਕਾਰਨ ਹੁਣ ਦੇਸ਼ ਪਿਛਾਂਹ ਵੱਲ ਜਾ ਰਹੇ ਹਨ।
ਇਹ ਵੀ ਪੜ੍ਹੋ- ਮੌਸਮ ਦਾ ਕਹਿਰ! ਉੱਡ ਗਈ ਸਟੇਸ਼ਨ ਦੀ ਛੱਤ, ਤਸਵੀਰਾਂ 'ਚ ਦੇਖੋ ਤਬਾਹੀ ਦਾ ਮੰਜ਼ਰ
ਕੀ ਕਹਿੰਦੇ ਹਨ ਡਬਲਯੂ. ਐੱਚ. ਓ. ਦੇ ਡਾਇਰੈਕਟਰ ਜਨਰਲ
ਰਿਪੋਰਟ ਵਿਚ ਡਬਲਯੂ. ਐੱਚ. ਓ. ਦੇ ਡਾਇਰੈਕਟਰ ਜਨਰਲ ਡਾ. ਟੇਡ੍ਰੋਸ ਐਡਨਾਮ ਘੇਬ੍ਰੇਯਸਸ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹਰ ਅੰਕੜੇ ਪਿੱਛੇ ਇਕ ਵਿਅਕਤੀ ਹੈ, ਇਕ ਬੱਚਾ ਜੋ ਆਪਣੇ 5ਵੇਂ ਜਨਮ ਦਿਨ ਤਕ ਨਹੀਂ ਪਹੁੰਚ ਸਕਿਆ ਅਤੇ ਇਕ ਮਾਂ ਜਿਸ ਦੀ ਜਣੇਪੇ ਦੌਰਾਨ ਮੌਤ ਹੋ ਗਈ। ਇਕ ਜ਼ਿੰਦਗੀ ਜੋ ਇਕ ਰੋਕੀ ਜਾ ਸਕਣ ਵਾਲੀ ਬੀਮਾਰੀ ਨਾਲ ਛੋਟੀ ਹੋ ਗਈ। ਉਨ੍ਹਾਂ ਕਿਹਾ ਕਿ ਇਹ ਟਾਲੀਆਂ ਜਾ ਸਕਣ ਵਾਲੀਆਂ ਤ੍ਰਾਸਦੀਆਂ ਹਨ ਪਰ ਪਹੁੰਚ, ਸੁਰੱਖਿਆ ਤੇ ਨਿਵੇਸ਼ ਵਿਚ ਭਾਰੀ ਕਮੀ ਕਾਰਨ ਖਾਸ ਤੌਰ ’ਤੇ ਔਰਤਾਂ ਤੇ ਲੜਕੀਆਂ ਲਈ ਸਿਹਤ ਵਿਚ ਤਰੱਕੀ ਮੱਠੀ ਹੋ ਰਹੀ ਹੈ। ਹਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਲੋਕਾਂ ਪ੍ਰਤੀ ਤੱਤਪਰਤਾ, ਵਚਨਬੱਧਤਾ ਤੇ ਜਵਾਬਦੇਹੀ ਨਾਲ ਕੰਮ ਕਰੇ।
ਇਹ ਰਿਪੋਰਟ ਦਰਸਾਉਂਦੀ ਹੈ ਕਿ ਦੁਨੀਆ ਆਪਣੀ ਸਿਹਤ ਜਾਂਚ ਵਿਚ ਅਸਫਲ ਹੋ ਰਹੀ ਹੈ ਪਰ ਦੇਸ਼ਾਂ ਨੇ ਵਿਖਾਇਆ ਹੈ ਕਿ ਤੇਜ਼ੀ ਨਾਲ ਤਰੱਕੀ ਸੰਭਵ ਹੈ। ਇਕੱਠੇ ਮਿਲ ਕੇ ਇਕ ਅਜਿਹੀ ਦੁਨੀਆ ਹਾਸਲ ਕਰ ਸਕਦੇ ਹਾਂ ਜਿੱਥੇ ਅੰਕੜੇ ਸਮੇਂ ’ਤੇ ਅਤੇ ਜ਼ਿਆਦਾ ਸਟੀਕ ਹੋਣ, ਪ੍ਰੋਗਰਾਮ ਲਗਾਤਾਰ ਬਿਹਤਰ ਹੁੰਦੇ ਜਾਣ ਅਤੇ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਵਿਚ ਕਮੀ ਆ ਜਾਵੇ।
ਇਹ ਵੀ ਪੜ੍ਹੋ- ਜੰਮੂ-ਕਸ਼ਮੀਰ 'ਚ LoC ਨੇੜੇ ਜ਼ਬਰਦਸਤ ਧਮਾਕਾ, ਫੌਜ ਦਾ ਜਵਾਨ ਜ਼ਖ਼ਮੀ
ਜੰਮੂ-ਕਸ਼ਮੀਰ 'ਚ ਵਿਸ਼ੇਸ਼ ਥਾਵਾਂ 'ਤੇ ਤਾਇਨਾਤ ਹੋਣਗੇ ਸਾਬਕਾ ਸੈਨਿਕ, ਸੰਭਾਲਣਗੇ ਜ਼ਿੰਮੇਵਾਰੀ
NEXT STORY