ਗੁੜਗਾਓ— ਕਲਯੁੱਗੀ ਪਿਤਾ ਨੇ ਪਤਨੀ ਦੇ ਚਰਿੱਤਰ 'ਤੇ ਸ਼ੱਕ ਦੇ ਚੱਲਦੇ 2 ਬੇਟੀਆਂ ਦਾ ਇੱਟਾਂ ਮਾਰ ਕੇ ਕਤਲ ਕਰ ਦਿੱਤਾ। ਪਿਤਾ ਨੇ ਹੀ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪੁੱਜ ਕੇ ਦੋਹਾਂ ਬੱਚੀਆਂ ਦੀ ਖੂਨ ਨਾਲ ਲਥਪਥ ਲਾਸ਼ਾਂ ਜ਼ਮੀਨ 'ਤੇ ਪਈਆਂ ਦੇਖੀਆਂ। ਦੂਜੇ ਪਾਸੇ ਮਾਂ ਰੌ ਰਹੀ ਸੀ ਅਤੇ ਪਿਤਾ ਕੋਲ ਹੀ ਖੜ੍ਹਾ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣ ਦੇ ਨਾਲ ਹੀ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਕਤਲ 'ਚ ਵਰਤੋਂ ਕੀਤੀ ਇੱਟ, ਪੇਚਕਸ ਬਰਾਮਦ ਕਰ ਲਿਆ ਹੈ।

ਪੁਲਸ ਮੁਤਾਬਕ ਬਿਹਾਰ ਦਾ ਰਹਿਣ ਵਾਲਾ ਮੁਕੇਸ਼ ਯਾਦਵ ਬਜਘੇੜਾ ਥਾਣਾ ਖੇਤਰ ਦੇ ਨਿਊ ਪਾਲਮ ਬਿਹਾਰ ਕਾਲੋਨੀ 'ਚ ਪਰਿਵਾਰ ਨਾਲ ਰਹਿੰਦਾ ਸੀ। ਉਹ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ, ਜਿਸ ਦੇ ਚੱਲਦੇ ਉਸ ਨੇ ਬੱਚੀਆਂ ਦਾ ਕਤਲ ਕਰ ਦਿੱਤਾ। ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ। ਮ੍ਰਿਤਕ ਬੱਚੀਆਂ ਦੀ ਉਮਰ 3-5 ਸਾਲ ਦੀ ਦੱਸੀ ਜਾ ਰਹੀ ਹੈ। ਥਾਣਾ ਇੰਚਾਰਜ਼ ਸ਼ਮਸ਼ੁੱਦੀਨ ਨੇ ਦੱਸਿਆ ਕਿ ਦੋਸ਼ੀ ਪਿਤਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਦੋਸ਼ੀ ਦੀ ਪਤਨੀ ਨੇ ਦੱਸਿਆ ਕਿ ਜਦੋਂ ਪਤੀ ਨੇ ਬੱਚੀਆਂ 'ਤੇ ਵਾਰ ਕਰਨਾ ਸ਼ੁਰੂ ਕੀਤਾ ਤਾਂ ਉਹ ਬਚਾਉਣ ਲਈ ਦੌੜੀ ਪਰ ਉਹ ਲਗਾਤਾਰ ਇੱਟਾਂ ਨਾਲ ਦੋਹਾਂ ਬੱਚੀਆਂ 'ਤੇ ਵਾਰ ਕਰਦਾ ਰਿਹਾ। ਦੋਸ਼ੀ ਪਿਤਾ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਆਪਣੇ ਕੰਮ 'ਤੇ ਪਛਤਾਵਾ ਹੋ ਰਿਹਾ ਹੈ।
ਰੱਖੜੀ ਮੌਕੇ ਮੋਦੀ ਅਤੇ ਰਾਸ਼ਟਰਪਤੀ ਕੋਵਿੰਦ ਨੂੰ ਬੱਚਿਆਂ ਨੇ ਬੰਨ੍ਹੀ ਰੱਖੜੀ (ਤਸਵੀਰਾਂ)
NEXT STORY