ਨਵੀਂ ਦਿੱਲੀ (ਵਾਰਤਾ)— ਦਿੱਲੀ ਮੈਟਰੋ ਨੇ ਯੈਲੋ ਲਾਈਨ ਦੇ ਸਾਰੇ ਮੈਟਰੋ ਸਟੇਸ਼ਨਾਂ ’ਚ ਮੁਫ਼ਤ ਵਾਈ-ਫਾਈ ਸੇਵਾ ਦੀ ਸਹੂਲਤ ਐਤਵਾਰ ਯਾਨੀ ਕਿ ਅੱਜ ਸਫ਼ਲਤਾਪੂਰਵਕ ਸ਼ੁਰੂ ਕੀਤੀ। ਯੈਲੋ ਲਾਈਨ ਦੇ ਸਾਰੇ ਸਟੇਸ਼ਨਾਂ ’ਤੇ ਯਾਤਰੀ ਹੁਣ ਮੁਫ਼ਤ ਹਾਈ ਸਪੀਡ ਨਾਲ ਇੰਟਰਨੈੱਟ ਦਾ ਇਸਤੇਮਾਲ ਕਰ ਸਕਦੇ ਹਨ। ਇਹ ਲਾਈਨ-2 ਹੁੱਡਾ ਸਿਟੀ ਸੈਂਟਰ ਤੋਂ ਸਮੇਂਪੁਰ ਬਾਦਲੀ ਤਕ ਹੈ। ਦਿੱਲੀ ਮੈਟਰੋ ਰੇਲ ਨਿਗਮ (ਡੀ. ਐੱਮ. ਆਰ. ਸੀ.) ਨੇ ਇਹ ਸਹੂਲਤ ਸ਼ੁਰੂ ਕੀਤੀ ਹੈ। ਦਿੱਲੀ ਮੈਟਰੋ ਨੈੱਟਵਰਕ ਦੀ ਇਸ 22.7 ਕਿਲੋਮੀਟਰ ਲੰਬੀ ਲਾਈਨ ’ਤੇ ਨਵੀਂ ਦਿੱਲੀ, ਸ਼ਿਵਾਜੀ ਸਟੇਡੀਅਮ, ਧੌਲਾ ਕੁਆਂ, ਦਿੱਲੀ ਏਰੋਸਿਟੀ, ਆਈ. ਜੀ. ਆਈ. ਹਵਾਈ ਅੱਡਾ ਅਤੇ ਦੁਆਰਕਾ ਸੈਕਟਰ-21 ਸਮੇਤ 6 ਸਟੇਸ਼ਨ ਹਨ।
ਇਹ ਹਾਈ ਸਪੀਡ ਵਾਈ-ਫਾਈ ਸੇਵਾ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਦਿੱਲੀ ਕੰਪਲੈਕਸ ਤੋਂ ਆਉਣ-ਜਾਣ ਵਾਲੇ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਵਰਦਾਨ ਸਾਬਤ ਹੋਵੇਗੀ। ਦਿੱਲੀ ਮੈਟਰੋ ਨੇ ਆਪਣੇ ਯਾਤਰੀਆਂ ਲਈ ਯਾਤਰਾ ਅਨੁਭਵ ਨੂੰ ਲਗਾਤਾਰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਤਹਿਤ ਯੈਲੋ ਲਾਈਨ ਜਾਂ ਲਾਈਨ-2 ’ਤੇ ਸਮੇਂਪੁਰ ਬਾਦਲੀ ਤੋਂ ਹੁੱਡਾ ਸਿਟੀ ਤਕ ਸਾਰੇ ਮੈਟਰੋ ਸਟੇਸ਼ਨਾਂ ’ਤੇ ਮੁਫ਼ਤ ਹਾਈ-ਸਪੀਡ ਵਾਈ-ਫਾਈ ਸੇਵਾ ਸ਼ੁਰੂ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਨੈੱਟਵਰਕ ਦੇ ਹੋਰ ਗਲਿਆਰਿਆਂ ਦੇ ਸਟੇਸ਼ਨਾਂ ਤਕ ਸਹੂਲਤ ਦਾ ਵਿਸਥਾਰ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।
ਕੋਰੋਨਾ ਵੈਕਸੀਨ ਲਗਵਾਓ, ਟੈਲੀਵਿਜ਼ਨ ਅਤੇ ਮੋਬਾਇਲ ਫੋਨ ਜਿੱਤਣ ਦਾ ਮੌਕਾ ਪਾਓ
NEXT STORY