ਮੁਜ਼ੱਫਰਨਗਰ- ਇਕ ਔਰਤ ਵਿਆਹ ਦੇ 10 ਮਹੀਨੇ ਬਾਅਦ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ। ਇਸ ਦੇ ਨਾਲ ਹੀ ਉਹ ਗਹਿਣੇ ਅਤੇ ਨਕਦੀ ਵੀ ਲੈ ਗਈ। ਔਰਤ ਆਪਣੇ ਪ੍ਰੇਮੀ ਨਾਲ ਵੀਡੀਓ ਕਾਲ 'ਤੇ ਸੰਪਰਕ ਵਿਚ ਰਹਿੰਦੀ ਸੀ। ਔਰਤ ਦਾ ਪਤੀ ਬਾਹਰ ਨੌਕਰੀ ਕਰਦਾ ਹੈ। ਹੈਰਾਨ ਕਰ ਦੇਣ ਵਾਲਾ ਮਾਮਲਾ ਬਿਹਾਰ ਦੇ ਮੁਜ਼ੱਫਰਨਗਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ਬਾਬਾ ਵੇਂਗਾ ਦੀ ਭਵਿੱਖਬਾਣੀ; ਚਮਕੇਗੀ ਇਨ੍ਹਾਂ ਰਾਸ਼ੀਆਂ ਦੀ ਕਿਸਮਤ
ਜਾਣਕਾਰੀ ਮੁਤਾਬਕ ਇਹ ਮਾਮਲਾ ਸਾਹਬਗੰਜ ਥਾਣਾ ਖੇਤਰ ਦੇ ਰਾਮਪੁਰ ਅਸਲੀ ਪਿੰਡ ਦਾ ਹੈ। ਇੱਥੇ ਰਹਿਣ ਵਾਲੇ ਨੌਜਵਾਨ ਦਾ 24 ਅਪ੍ਰੈਲ 2024 ਨੂੰ ਵਿਆਹ ਹੋਇਆ ਸੀ। ਵਿਆਹ ਦੇ ਕੁਝ ਮਹੀਨੇ ਬਾਅਦ ਹੀ ਪਤਨੀ ਦੇ ਜ਼ੋਰ ਪਾਉਣ 'ਤੇ ਨੌਜਵਾਨ ਪੈਸੇ ਕਮਾਉਣ ਲਈ ਪਰਦੇਸ ਚਲਾ ਗਿਆ। ਇਸ ਦੌਰਾਨ ਪਤੀ ਨੇ ਪਤਨੀ ਨੂੰ ਇਕ ਐਂਡਰਾਇਡ ਮੋਬਾਈਲ ਗਿਫਟ ਕੀਤਾ। ਇਸ ਮੋਬਾਈਲ ਫੋਨ ਤੋਂ ਔਰਤ ਨੇ ਆਪਣੇ ਪਤੀ ਨਾਲ ਘੱਟ ਅਤੇ ਆਪਣੇ ਪ੍ਰੇਮੀ ਨਾਲ ਜ਼ਿਆਦਾ ਗੱਲ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਆਧਾਰ ਕਾਰਡ ਨੂੰ ਲੈ ਕੇ ਆਈ ਨਵੀਂ ਅਪਡੇਟ, ਜਲਦੀ ਕਰ ਲਓ ਇਹ ਕੰਮ
10 ਫਰਵਰੀ ਦੀ ਰਾਤ ਨੂੰ ਔਰਤ ਨੇ ਪਹਿਲਾਂ ਆਪਣੇ ਸੱਸ-ਸਹੁਰੇ ਨੂੰ ਖਾਣਾ ਖੁਆ ਕੇ ਸੁਆ ਦਿੱਤਾ। ਇਸ ਤੋਂ ਬਾਅਦ ਉਸ ਨੇ ਘਰ 'ਚ ਰੱਖੇ ਗਹਿਣੇ ਅਤੇ ਨਕਦੀ ਇਕੱਠੀ ਕਰ ਲਈ ਅਤੇ ਆਪਣੇ ਪ੍ਰੇਮੀ ਨਾਲ ਬਾਈਕ 'ਤੇ ਭੱਜ ਗਈ। ਸੱਸ ਅਤੇ ਸਹੁਰੇ ਨੇ ਰਾਤ ਨੂੰ ਬਾਈਕ ਦੀ ਆਵਾਜ਼ ਸੁਣੀ ਪਰ ਉਨ੍ਹਾਂ ਨੂੰ ਕੁਝ ਸਮਝ ਨਹੀਂ ਆਇਆ। ਜਦੋਂ ਸਵੇਰੇ ਘਰ ਨੂੰਹ ਨਹੀਂ ਮਿਲੀ ਤਾਂ ਉਨ੍ਹਾਂ ਨੇ ਆਪਣੇ ਮੁੰਡੇ ਨੂੰ ਫੋਨ ਕਰਕੇ ਸੂਚਨਾ ਦਿੱਤੀ। ਇਸ ਤੋਂ ਬਾਅਦ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਈ। ਔਰਤ ਦੇ ਸਹੁਰੇ ਨੇ ਸਾਹਬਗੰਜ ਥਾਣੇ 'ਚ ਆਪਣੀ ਨੂੰਹ ਖਿਲਾਫ ਸ਼ਿਕਾਇਤ ਦਿੱਤੀ ਹੈ। ਇਸ ਵਿਚ ਉਸ ਨੇ ਕਿਹਾ ਕਿ ਉਹ ਆਪਣੀ ਨੂੰਹ ਨੂੰ ਇਸ ਉਮੀਦ ਨਾਲ ਘਰ ਲੈ ਕੇ ਆਇਆ ਸੀ ਕਿ ਉਹ ਪਰਿਵਾਰ ਦੀ ਸੇਵਾ ਕਰੇਗੀ ਪਰ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਉਹ ਆਪਣੇ ਪ੍ਰੇਮੀ ਨਾਲ ਭੱਜ ਗਈ, ਉਸ ਨੇ ਪਰਿਵਾਰ ਨੂੰ ਸ਼ਰਮਸਾਰ ਕਰ ਦਿੱਤਾ।
ਇਹ ਵੀ ਪੜ੍ਹੋ- ਮੁੰਡੇ ਦਾ 'CIBIL ਸਕੋਰ' ਸੀ ਘੱਟ, ਕੁੜੀ ਵਾਲਿਆਂ ਨੇ ਤੋੜ 'ਤਾ ਵਿਆਹ
ਔਰਤ ਦੇ ਪਤੀ ਨੇ ਦੱਸਿਆ ਕਿ ਪਤਨੀ ਦਾ ਵਿਆਹ ਤੋਂ ਪਹਿਲਾਂ ਵੀ ਅਫੇਅਰ ਚੱਲ ਰਿਹਾ ਸੀ। ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੇਰਾ ਆਪਣੀ ਪਤਨੀ ਨਾਲ ਝਗੜਾ ਵੀ ਹੋਇਆ ਸੀ। ਮੈਂ ਆਪਣੀ ਪਹਿਲੀ ਤਨਖਾਹ ਤੋਂ ਫੋਨ ਖਰੀਦ ਕੇ ਦਿੱਤਾ ਸੀ। ਮੈਂ ਬੰਗਲੌਰ 'ਚ ਰਹਿ ਕੇ ਮਜ਼ਦੂਰੀ ਕਰਦਾ ਹੈ। ਤਨਖਾਹ ਵੀ ਉਸ ਦੇ ਖਾਤੇ ਵਿਚ ਭੇਜਦਾ ਸੀ ਪਰ 10 ਫਰਵਰੀ ਨੂੰ ਉਹ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਉਸ ਨੇ ਮੇਰਾ ਭਰੋਸਾ ਅਤੇ ਦਿਲ ਤੋੜ ਦਿੱਤਾ ਅਤੇ ਚਲੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਆਪ' ਦੇ ਤਿੰਨ ਕੌਂਸਲਰ ਭਾਜਪਾ 'ਚ ਹੋਏ ਸ਼ਾਮਲ
NEXT STORY