ਅਗਰਤਲਾ-ਤ੍ਰਿਪੁਰਾ ’ਚ ਡਿਜੀਟਲ ਕੰਟੈਂਟ ਕ੍ਰੀਏਟਰ ਮਾਧਵੀ ਵਿਸ਼ਵਾਸ ਨੂੰ ਸੋਸ਼ਲ ਮੀਡੀਆ ’ਤੇ ਅਸ਼ਲੀਲ ਸਮੱਗਰੀ ਪ੍ਰਸਾਰਿਤ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਮਾਧਵੀ ਵੱਖ-ਵੱਖ ਮੁੱਦਿਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਮਾਣਿਕ ਸਾਹਾ ਅਤੇ ਸੰਸਦ ਮੈਂਬਰ ਵਿਪਲਵ ਕੁਮਾਰ ਦੇਵ ਦੀ ਆਪਣੇ ਵੱਖਰੇ ਅੰਦਾਜ਼ ’ਚ ਸਖਤ ਆਲੋਚਨਾ ਕਰਨ ਕਾਰਨ ਫੇਸਬੁੱਕ ’ਤੇ ਕਾਫ਼ੀ ਲੋਕਪ੍ਰਿਯ ਹੈ।
ਪੱਛਮੀ ਅਗਰਤਲਾ ਥਾਣੇ ਦੇ ਮੁਖੀ ਰਾਣਾ ਚੈਟਰਜੀ ਨੇ ਸੋਮਵਾਰ ਨੂੰ ਦੱਸਿਆ ਕਿ ਰਾਮਨਗਰ ਨਿਵਾਸੀ ਪਰਮੀਤਾ ਘੋਸ਼ਾਲ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਪੱਛਮੀ ਤਰੀਪੁਰਾ ਜ਼ਿਲੇ ਦੇ ਜੋਗੇਂਦਰਨਗਰ ’ਚ ਮਾਧਵੀ ਵਿਸ਼ਵਾਸ ਦੇ ਘਰ ’ਤੇ ਛਾਪੇਮਾਰੀ ਕੀਤੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕਿਹਾ, “ਵਿਸ਼ਵਾਸ ’ਤੇ ਸੋਸ਼ਲ ਮੀਡੀਆ ਮੰਚ ਰਾਹੀਂ ਅਸ਼ਲੀਲ ਸਮੱਗਰੀ ਫੈਲਾਉਣ ਦਾ ਦੋਸ਼ ਹੈ।’’
ਦਿੱਲੀ ਐਸਿਡ ਅਟੈਕ ਦਾ ਮਾਮਲਾ ਨਿਕਲਿਆ ਫਰਜ਼ੀ! ਜਾਂਚ 'ਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ
NEXT STORY