ਨੈਸ਼ਨਲ ਡੈਸਕ : ਤੇਲੰਗਾਨਾ ਦੇ ਸੰਗਾਰੇਡੀ ਜ਼ਿਲ੍ਹੇ ਤੋਂ ਖੁਦਕੁਸ਼ੀ ਦਾ ਇੱਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਪੁਲਸ ਨੇ ਦੱਸਿਆ ਕਿ 4 ਨਵੰਬਰ ਨੂੰ ਇੱਕ 25 ਸਾਲਾ ਔਰਤ ਨੇ ਆਪਣੇ ਘਰ ਵਿੱਚ ਆਤਮਹੱਤਿਆ ਕਰ ਲਈ।
ਔਰਤ ਵੱਲੋਂ ਇਹ ਖ਼ੌਫ਼ਨਾਕ ਕਦਮ ਚੁੱਕਣ ਦਾ ਕਾਰਨ 'ਕੀੜੀਆਂ ਦਾ ਡਰ' ਦੱਸਿਆ ਗਿਆ ਹੈ। ਪੁਲਸ ਮੁਤਾਬਕ ਮਹਿਲਾ ਆਪਣੇ ਘਰ ਵਿੱਚ ਸਾੜ੍ਹੀ ਨਾਲ ਪੱਖੇ ਨਾਲ ਲਟਕੀ ਹੋਈ ਮਿਲੀ। ਇਸ ਔਰਤ ਦਾ ਵਿਆਹ 2022 ਵਿੱਚ ਹੋਇਆ ਸੀ ਅਤੇ ਉਸਦੀ ਤਕਰੀਬਨ ਤਿੰਨ ਸਾਲ ਦੀ ਇੱਕ ਧੀ ਵੀ ਹੈ।
ਸੁਸਾਈਡ ਨੋਟ ਵਿੱਚ ਕੀ ਲਿਖਿਆ
ਮੌਕੇ ਤੋਂ ਬਰਾਮਦ ਹੋਏ ਇੱਕ ਭਾਵੁਕ ਸੁਸਾਈਡ ਨੋਟ ਵਿੱਚ ਮ੍ਰਿਤਕ ਮਹਿਲਾ ਨੇ ਲਿਖਿਆ ਹੈ: “ਮੈਂ ਮਾਫ਼ੀ ਚਾਹੁੰਦੀ ਹਾਂ ਕਿ ਮੈਂ ਇਨ੍ਹਾਂ ਕੀੜੀਆਂ ਦੇ ਨਾਲ ਨਹੀਂ ਰਹਿ ਸਕਦੀ। ਧੀ ਦਾ ਖਿਆਲ ਰੱਖਣਾ। ਸਾਵਧਾਨ ਰਹਿਣਾ।” ਜਾਣਕਾਰੀ ਅਨੁਸਾਰ, ਘਟਨਾ ਵਾਲੇ ਦਿਨ ਮਹਿਲਾ ਨੇ ਆਪਣੀ ਧੀ ਨੂੰ ਇੱਕ ਰਿਸ਼ਤੇਦਾਰ ਦੇ ਘਰ ਛੱਡ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਘਰ ਦੀ ਸਫ਼ਾਈ ਕਰਨ ਤੋਂ ਬਾਅਦ ਉਸਨੂੰ ਲੈ ਆਵੇਗੀ। ਜਦੋਂ ਉਸਦਾ ਪਤੀ ਸ਼ਾਮ ਨੂੰ ਕੰਮ ਤੋਂ ਵਾਪਸ ਆਇਆ ਤਾਂ ਮੁੱਖ ਦਰਵਾਜ਼ਾ ਅੰਦਰੋਂ ਬੰਦ ਸੀ। ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜਨ 'ਤੇ ਪਤਾ ਲੱਗਾ ਕਿ ਉਸਦੀ ਪਤਨੀ ਫਾਹੇ ਨਾਲ ਲਟਕ ਰਹੀ ਸੀ।
ਬਚਪਨ ਤੋਂ ਸੀ ਡਰ
ਪੁਲਸ ਨੂੰ ਦੱਸਿਆ ਗਿਆ ਹੈ ਕਿ ਮ੍ਰਿਤਕ ਮਹਿਲਾ ਨੂੰ ਬਚਪਨ ਤੋਂ ਹੀ ਕੀੜੀਆਂ ਤੋਂ ਡਰ ਲੱਗਦਾ ਸੀ। ਇਸ ਡਰ ਕਾਰਨ ਉਸਦੇ ਜੱਦੀ ਸ਼ਹਿਰ ਮਨਚੇਰੀਅਲ ਦੇ ਇੱਕ ਹਸਪਤਾਲ ਵਿੱਚ ਉਸਦੀ ਕਾਉਂਸਲਿੰਗ ਵੀ ਕੀਤੀ ਗਈ ਸੀ। ਪੁਲਸ ਨੇ ਸ਼ੱਕ ਜਤਾਇਆ ਹੈ ਕਿ ਸਫ਼ਾਈ ਕਰਦੇ ਸਮੇਂ ਉਸਨੇ ਕੀੜੀਆਂ ਵੇਖੀਆਂ ਹੋਣਗੀਆਂ ਅਤੇ ਡਰ ਕਾਰਨ ਇਹ ਕਦਮ ਚੁੱਕ ਲਿਆ ਹੋਵੇਗਾ। ਅਮੀਨਪੁਰ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
'ਵੰਦੇ ਮਾਤਰਮ' ਦੇ 150 ਸਾਲ: ਸਮਾਗਮਾਂ ਤੋਂ ਪਹਿਲਾਂ ਦਿੱਲੀ 'ਚ ਲੱਗੀਆਂ ਆਵਾਜਾਈ ਪਾਬੰਦੀਆਂ
NEXT STORY