ਗੰਗਟੋਕ - 82 ਸਾਲ ਦੀ ਉਮਰ ਅਜਿਹੀ ਉਮਰ ਹੁੰਦੀ ਹੈ, ਜਿਸ 'ਚ ਵਿਅਕਤੀ ਸਰੀਰਕ ਮਿਹਨਤ ਵਾਲਾ ਕੋਈ ਕੰਮ ਕਰਨ ਦੀ ਗੱਲ ਤਾਂ ਦੂਰ ਛੋਟੇ-ਮੋਟੇ ਕੰਮ ਕਰਨ 'ਚ ਵੀ ਸਮੱਸਿਆ ਦਾ ਸਾਹਮਣਾ ਕਰਨ ਲੱਗਦਾ ਹੈ। ਪਰ ਸਿੱਕਿਮ ਦੀ ਇੱਕ ਜਨਾਨੀ ਨੇ 82 ਸਾਲ ਦੀ ਉਮਰ 'ਚ ਅਜਿਹਾ ਕਾਰਨਾਮਾ ਕਰ ਦਿਖਾਇਆ ਹੈ, ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਇਹ ਵੀ ਪੜ੍ਹੋ: ਖੇਡ-ਖੇਡ 'ਚ ਬੱਚਿਆਂ ਨੂੰ ਮਿਲਿਆ 6.5 ਕਰੋੜ ਸਾਲ ਪੁਰਾਣਾ ਡਾਇਨਾਸੋਰ ਦਾ ਅੰਡਾ, ਵਿਗਿਆਨੀ ਵੀ ਹੈਰਾਨ
ਅਸੀਂ ਗੱਲ ਕਰ ਰਹੇ ਹਾਂ ਦੁਕਮਿਤ ਲੇਪਚਾ ਦੀ, ਜੋ ਸਿੱਕਿਮ ਦੀ ਸਭ ਤੋਂ ਜ਼ਿਆਦਾ ਉਮਰ ਵਾਲੀ ਪੈਰਾਗਲਾਈਡਰ ਬਣ ਗਈ ਹਨ। ਦੁਕਮਿਤ ਨੇ ਇਸ ਦੌਰਾਨ ਕਰੀਬ ਛੇ ਮਿੰਟ ਤੱਕ 4500 ਫੁੱਟ ਦੀ ਉਚਾਈ 'ਤੇ ਉਡ਼ਾਣ ਭਰੀ। ਸੂਬੇ ਦੇ ਪੈਰਾਗਲਾਈਡਿੰਗ ਐਸੋਸੀਏਸ਼ਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਲੇਪਚਾ ਤਿੰਨ ਬੱਚਿਆਂ ਦੀ ਦਾਦੀ ਹਨ। ਉਨ੍ਹਾਂ ਨੇ 28 ਅਕਤੂਬਰ ਨੂੰ ਆਂਗੀ ਮੋਨੈਸਟਰੀ ਦੇ ਕੋਲ ਪੈਰਾਗਲਾਈਡਿੰਗ ਪੁਆਇੰਟ ਨਾਲ ਇਹ ਰਿਕਾਰਡ ਆਪਣੇ ਨਾਮ ਕੀਤਾ ਸੀ।
ਦੁਕਮਿਤ ਲੇਪਚਾ ਨੇ ਇਸ ਨੂੰ ਲੈ ਕੇ ਕਿਹਾ, ਮੇਰੇ ਲਈ ਇਹ ਇੱਕ ਸ਼ਾਨਦਾਰ ਅਨੁਭਵ ਸੀ। ਮੈਂ ਇਸ ਦਾ ਆਨੰਦ ਲਿਆ ਅਤੇ ਮੈਂ ਡਰੀ ਹੋਈ ਨਹੀਂ ਸੀ। ਮੈਂ ਮਹਿਸੂਸ ਕਰਨਾ ਚਾਹੁੰਦੀ ਸੀ ਕਿ ਉੱਡਣਾ ਕਿਵੇਂ ਲੱਗਦਾ ਹੈ। ਉਨ੍ਹਾਂ ਨੇ ਅੱਗੇ ਕਿਹਾ, ਮੇਰੀ 17 ਸਾਲ ਦੀ ਪੋਤੀ ਮੇਰੇ ਤੋਂ ਪਹਿਲਾਂ ਗਈ ਸੀ ਪਰ ਉਹ ਥੋੜ੍ਹੀ ਡਰੀ ਹੋਈ ਸੀ। ਹਾਲਾਂਕਿ, ਮੈਨੂੰ ਇਸ ਤੋਂ ਬਿਲਕੁੱਲ ਡਰ ਨਹੀਂ ਲੱਗ ਰਿਹਾ ਸੀ।
ਐਸੋਸੀਏਸ਼ਨ ਦੇ ਸੂਤਰਾਂ ਨੇ ਦੱਸਿਆ ਕਿ ਦੁਕਮਿਤ ਤੋਂ ਪਹਿਲਾਂ ਸੂਬੇ ਦੇ ਸਭ ਤੋਂ ਬਜ਼ੁਰਗ ਪੈਰਾਗਲਾਈਡਰ ਦਾ ਰਿਕਾਰਡ ਇੱਕ 68 ਸਾਲਾ ਵਿਅਕਤੀ ਦੇ ਨਾਮ 'ਤੇ ਦਰਜ ਸੀ। ਐਡਵੈਂਚਰ ਐਟ ਸਿੱਕਿਮ ਟੂਰਿਜ਼ਮ ਐਂਡ ਸਿਵਲ ਏਵੀਏਸ਼ਨ ਵਿਭਾਗ ਦੇ ਸਹਾਇਕ ਨਿਰਦੇਸ਼ਕ ਮਨੋਜ ਛੇਤਰੀ ਨੇ ਕਿਹਾ ਕਿ ਲੇਪਚਾ ਸਿੱਕਿਮ ਨੂੰ ਨਵਾਂ ਐਡਵੈਂਚਰ ਕੇਂਦਰ ਬਣਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਣਗੀ।
ਮੰਗੇਤਰ ਨਾਲ ਡਰਾਈਵ 'ਤੇ ਗਈ ਮੁਟਿਆਰ ਨੂੰ ਬਾਈਕ ਸਵਾਰ ਬਦਮਾਸ਼ਾਂ ਨੇ ਮਾਰੀ ਗੋਲੀ
NEXT STORY