ਕੋਰੀਆ—ਘਰ 'ਚ 22 ਸਾਲ ਦੀ ਵਿਆਹੁਤਾ ਫਾਹੇ ਨਾਲ ਲਟਕਦੀ ਮਿਲੀ ਅਤੇ ਉਥੇ ਹੀ ਮੰਜੇ 'ਤੇ ਢਾਈ ਸਾਲ ਦੀ ਮਾਸੂਮ ਦੀ ਲਾਸ਼ ਮਿਲੀ ਸੀ। ਇਹ ਸਭ ਦੇਖ ਕੇ ਪਰਿਵਾਰਕ ਮਂੈਬਰ ਹੈਰਾਨ ਰਹਿ ਗਏ। ਉਨ੍ਹਾਂ ਨੇ ਗੁਆਂਢੀਆਂ ਨੂੰ ਇਸ ਦੀ ਸੂਚਨਾ ਦਿੱਤੀ। ਜਦੋਂ ਲੋਕਾਂ ਨੇ ਇਹ ਸਭ ਦੇਖਿਆ ਤਾਂ ਸਭ ਦੇ ਹੋਸ਼ ਉਡ ਗਏ। ਸੂਚਨਾ 'ਤੇ ਪੁਲਸ ਅਤੇ ਫਾਰੈਂਸਿਕ ਟੀਮ ਪੁੱਜੀ ਅਤੇ ਮੌਕੇ ਤੋਂ ਸਬੂਤ ਇੱਕਠੇ ਕਰਕੇ ਦੋਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਘਟਨਾ ਕੋਰੀਆ ਜ਼ਿਲੇ ਦੇ ਚਿਰਮਿਰੀ ਦੇ ਕਲਸੀ ਹਲਦੀਬਾੜੀ ਇਲਾਕੇ ਦੀ ਹੈ। ਇੱਥੇ ਇਕ ਮਾਂ ਨੇ ਬੱਚੀ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ ਅਤੇ ਉਸ ਦੇ ਬਾਅਦ ਖੁਦ ਵੀ ਫਾਹਾ ਲਗਾ ਕੇ ਜਾਨ ਦੇ ਦਿੱਤੀ। ਘਟਨਾ ਦੀ ਜਾਣਕਾਰੀ ਜਿਸ ਤਰ੍ਹਾਂ ਹੀ ਲੋਕਾਂ ਨੂੰ ਮਿਲੀ, ਦੇਖਦੇ ਹੀ ਲੋਕ ਇੱਕਠੇ ਹੋ ਗਹੇ। ਪੁਲਸ ਮੌਕੇ 'ਤੇ ਪੁੱਜੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ। ਜਾਣਕਾਰੀ ਮੁਤਾਬਕ ਹਲਦੀਬਾੜੀ ਇਲਾਕੇ 'ਚ ਸੋਮਾ ਯਾਦਵ ਦਾ ਵਿਆਹ 3 ਸਾਲ ਪਹਿਲੇ ਜੈ ਪ੍ਰਕਾਸ਼ ਨਾਲ ਹੋਇਆ ਸੀ। ਪਤੀ ਠੀਕ ਨਾਲ ਬੋਲ ਨਹੀਂ ਪਾਉਂਦਾ ਹੈ ਅਤੇ ਮਾਨਸਿਕ ਰੂਪ ਤੋਂ ਕਮਜ਼ੋਰ ਵੀ ਹੈ।

ਸੋਮਾ ਨੂੰ ਲੱਗਿਆ ਕਿ ਸਭ ਕੁਝ ਠੀਕ ਹੋ ਜਾਵੇਗਾ ਪਰ ਤਿੰਨ ਸਾਲ ਬੀਤ ਜਾਣ ਦੇ ਬਾਅਦ, ਇਕ ਬੱਚੀ ਨੇ ਜਨਮ ਲੈ ਲਿਆ ਪਰ ਆਰਥਿਕ ਹਾਲਾਤ ਉਸ ਤਰ੍ਹਾਂ ਹੀ ਬਣੇ ਰਹੇ। ਬੁੱਧਵਾਰ ਰਾਤੀ ਉਹ ਆਪਣੀ ਬੱਚੀ ਨਾਲ ਸੌਣ ਚਲੀ ਗਈ। ਪਤੀ ਵੀ ਕਮਰੇ 'ਚ ਜਾ ਕੇ ਸੌ ਗਿਆ ਪਰ ਉਸ ਨੂੰ ਪਤਾ ਨਹੀਂ ਚੱਲਿਆ ਕਿ ਸੋਮਾ ਨੇ ਇਹ ਸਭ ਕੁਝ ਕੀਤਾ ਹੈ। ਸਵੇਰੇ ਜਦੋਂ ਦਰਵਾਜ਼ਾ ਖੁਲ੍ਹਿਆ ਤਾਂ ਜੈ ਪ੍ਰਕਾਸ਼ ਦੀ ਭਰਜਾਈ ਦੇ ਹੋਸ਼ ਉਡ ਗਏ। ਦੇਖਿਆ। ਦਰਵਾਜ਼ੇ 'ਚ ਕੁੰਡੀ ਨਹੀਂ ਲੱਗੀ ਸੀ। ਧੱਕਾ ਦੇ ਕੇ ਖੋਲ੍ਹਿਆ ਸੀ। ਸੋਮਾ ਫਾਹੇ ਨਾਲ ਲਟਕ ਰਹੀ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਨਸਾਫ਼ ਲਈ ਭਟਕ ਰਹੀ ਹੈ ਗੈਂਗਰੇਪ ਪੀੜਤਾ
NEXT STORY