ਜੰਮੂ— ਭਾਰਤੀ ਜਨਤਾ ਪਾਰਟੀ 'ਤੇ ਉਸੀ ਦੀ ਇਕ ਨੇਤਰੀ ਨੇ ਗੰਭੀਰ ਦੋਸ਼ ਲਗਾਏ ਹਨ। ਮਹਿਲਾ ਨੇਤਾ ਪ੍ਰਿਆ ਜਰਲਾ ਨੇ ਕਿਹਾ ਕਿ ਪਾਰਟੀ 'ਚ ਉਸੀ ਨੂੰ ਵੱਡਾ ਅਹੁਦਾ ਮਿਲਦਾ ਹੈ ਜੋ ਔਰਤ ਨੇਤਾ ਨਾਲ ਹੋਟਲ 'ਚ ਜਾਂਦੀ ਹੈ ਅਤੇ ਰਾਤ ਬਿਤਾਉਂਦੀ ਹੈ। ਇਹ ਸਾਰਾ ਡਰਾਮਾ ਉਸ ਸਮੇਂ ਹੋਇਆ ਜਦੋਂ ਪ੍ਰਦੇਸ਼ ਪਾਰਟੀ ਵੱਲੋਂ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਇਕ ਸਰਵਜਨਿਕ ਆਲ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ।
ਪ੍ਰਦੇਸ਼ ਪ੍ਰਧਾਨ ਰਵਿੰਦਰ ਰੈਨਾ ਦਾ ਸੰਬੋਧਨ ਖਤਮ ਹੋਇਆ ਤਾਂ ਸਭਾ 'ਚ ਪ੍ਰਿਆ ਜਰਾਲ ਨੇ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਮੰਚ 'ਤੇ ਜਾ ਕੇ ਬੋਲੇ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਅਦੇ ਦੋਸ਼ ਲਗਾਉਣ ਲੱਗੀ ਕਿ ਪਾਰਟੀ 'ਚ ਔਰਤਾਂ ਦਾ ਕੋਈ ਸਨਮਾਨ ਨਹੀਂ ਹੈ। ਪ੍ਰਿਆ ਨੇ ਕਿਹਹਾ ਕਿ ਮੈਂ ਅਜਿਹੀ ਨੇਤਾ ਨਹੀਂ ਹਾਂ ਕਿ ਅਹੁਦੇ ਲਈ ਹੋਟਲ ਤੱਕ ਚਲੀ ਜਾਵਾਂ। ਮੈਂ ਆਵਾਜ਼ ਚੁੱਕਾਗੀਂ। ਇਸ ਸਾਰੀ ਘਟਨਾ ਦਾ ਵੀਡੀਓ ਸਾਹਮਣੇ ਆਉਣ ਦੇ ਬਾਅਦ ਪਾਰਟੀ 'ਤੇ ਉਂਗਲੀਆਂ ਉਠਣ ਲੱਗੀਆਂ ਹਨ।
ਮੱਛਰਾਂ ਦੇ ਡੰਗ ਤੋਂ ਬਚਾਏਗੀ ਨਾਸਾ ਦੀ ਬਣਾਈ ਮਸ਼ੀਨ
NEXT STORY