ਬੰਦਾਯੂ— ਉੱਤਰ ਪ੍ਰਦੇਸ਼ ਦੀ ਪੁਲਸ ਇਨ੍ਹਾਂ ਦਿਨਾਂ 'ਚ ਜਾਨਵਰਾਂ ਨੂੰ ਲੈ ਕੇ ਖੂਬ ਸੁਰਖੀਆਂ 'ਚ ਹੈ। ਕੁਝ ਸਮੇਂ ਪਹਿਲਾਂ ਵੀ ਜਾਨਵਰਾਂ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਜਲੌਨ ਦਾ ਸਾਹਮਣੇ ਆਇਆ ਸੀ। ਇਹ ਸੋਸ਼ਲ ਮੀਡੀਆ 'ਤੇ ਛਾਇਆ ਰਿਹਾ। ਅਜਿਹਾ ਹੀ ਕੁਝ ਮਾਮਲਾ ਬੰਦਾਯੂ ਦਾ ਹੈ, ਜਿਥੇ 2 ਦਾਅਵੇਦਾਰਾਂ ਦੇ ਝਮੇਲੇ 'ਚ ਫਸੇ ਕੁੱਤੇ ਨੂੰ ਜੇਲ ਦੀ ਹਵਾ ਖਾਣੀ ਪੈ ਸਕਦੀ ਹੈ।
ਦਰਅਸਲ, ਬੰਦਾਯੂ ਥਾਣਾ ਸਿਵਲ ਲਾਈਨਜ਼ ਇਲਾਕੇ ਦੇ ਮੁਹੱਲਾ ਮਹਾਰਾਜਗੰਜ 'ਚ ਲੈਬਰਾ ਪ੍ਰਜਾਤੀ ਦੇ ਇਕ ਕੁੱਤੇ 'ਤੇ 2 ਲੋਕਾਂ ਨੇ ਆਪਣਾ ਦਾਅਵਾ ਕੀਤਾ। ਜਿਸ ਕਰਕੇ ਇਹ ਮਾਮਲਾ ਪੁਲਸ ਥਾਣੇ ਤੱਕ ਪਹੁੰਚ ਗਿਆ। ਦੋਵਾਂ ਚੋਂ ਅਸਲੀ ਮਾਲਕ ਨਾ ਪਤਾ ਲੱਗਣ 'ਤੇ ਕੁੱਤੇ ਨੂੰ ਹੀ ਹਿਰਾਸਤ 'ਚ ਲਿਆ ਗਿਆ ਹੈ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਅਸਲੀ ਦਾਅਵੇਦਾਰ ਕੌਣ ਹੈ।
ਪੀ.ਐੱਮ. ਦੇ ਰੋਡ ਸ਼ੋਅ ਦੀ ਕਾਂਗਰਸ ਨੇ ਕੀਤੀ ਸ਼ਿਕਾਇਤ, ਭਾਜਪਾ ਵੀ ਪਹੁੰਚੀ ਚੋਣ ਕਮਿਸ਼ਨ
NEXT STORY