ਨਵੀਂ ਦਿੱਲੀ - ਗੋਲਫ ਤਕਨਾਲੋਜੀਜ਼ ਵਲੋਂ ਲਾਏ ਗਏ ਇਲਜ਼ਾਮ ਦੇ ਆਧਾਰ 'ਤੇ ਦਿੱਲੀ ਦੀ ਇਕ ਅਦਾਲਤ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਦਿੱਲੀ ਪੁਲਸ ਨੇ ਐਕਸਿਸ ਬੈਂਕ ਦੇ ਉਚ ਅਧਿਕਾਰੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਕੰਪਨੀ ਨੇ ਦੋਸ਼ ਲਾਇਆ ਸੀ ਕਿ ਬੈਂਕ ਅਧਿਕਾਰੀਆਂ ਨੇ ਉਸ ਦੇ ਡਾਇਰੈਕਟਰ ਦੇ ਜਾਅਲੀ ਦਸਤਖਤ ਕਰਕੇ ਉਸ ਦੇ ਟਰਮ ਲੋੜ ਖਾਤੇ ਵਿਚੋਂ 19.89 ਕਰੋੜ ਰੁਪਏ ਦੀ ਰਾਸ਼ੀ ਕੱਢ ਕੇ ਕਿਸੇ ਹੋਰ ਪਾਰਟੀ ਦੇ ਕਰੰਟ ਅਕਾਊਂਟ ਵਿਚ ਟਰਾਂਸਫਰ ਕਰ ਦਿਤੀ। ਕੰਪਨੀ ਦੇ ਡਾਇਰੈਕਟਰ ਸੰਦੀਪ ਸਾਗਰ ਦੇ ਦਸਤਖਤਾਂ ਵਾਲੀ ਇਕ ਚਿੱਠੀ ਤਿਆਰ ਕਰਕੇ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ। ਪੁਲਸ ਨੇ ਬੈਂਕ ਦੀ ਚੀਫ ਐਗਜ਼ੀਕਿਊਟਿਵ ਸ਼ਿਕਸ਼ਾ ਸ਼ਰਮਾ ਅਤੇ ਸੀ. ਈ. ਓ. ਸਮੇਤ ਹੋਰ ਕਈ ਉਚ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਹੈ। ਦੂਜੇ ਪਾਸੇ ਬੈਂਕ ਦੇ ਅਧਿਕਾਰਤ ਬੁਲਾਰੇ ਨੇ ਦਸਿਆ ਕਿ ਬੈਂਕ ਇਸ ਸੰਬੰਧੀ ਢੁਕਵੀਂ ਕਾਰਵਾਈ ਕਰ ਰਿਹਾ ਹੈ।
ਗਾਂਧੀ-ਨਹਿਰੂ ਤੋਂ ਬਾਅਦ ਹੁਣ ਜੇ. ਪੀ. ਹਾਈਜੈਕ
NEXT STORY