ਕੋਲਕਾਤਾ - ਪੱਛਮੀ ਬੰਗਾਲ ਵਿਚ ਕਰੋੜਾਂ ਰੁਪਏ ਦੇ ਸ਼ਾਰਦਾ ਚਿੱਟ ਫੰਟ ਘਪਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ ਨੇ ਅੱਜ ਮਸ਼ਹੂਰ ਚਿੱਤਰਕਾਰ ਸ਼ੁਵਪ੍ਰਸੰਨਾ ਭੱਟਾਚਾਰੀਆ ਨੇ ਕੁਝ ਦਸਤਾਵੇਜ਼ ਸੌਂਪੇ। ਭੱਟਾਚਾਰੀਆਂ ਨੂੰ ਤ੍ਰਿਣਮੂਲ ਲੀਡਰਸ਼ਿਪ ਦਾ ਬੇਹੱਦ ਨਜ਼ਦੀਕੀ ਮੰਨਿਆ ਜਾਂਦਾ ਹੈ। ਮਮਤਾ ਬੈਨਰਜੀ ਨਾਲ ਨਜ਼ਦੀਕੀ ਸੰਬੰਧ ਰੱਖਣ ਵਾਲੇ ਭੱਟਾਚਾਰੀਆ ਨੇ ਇਕ ਨਿਊਜ਼ ਚੈਨਲ ਦੀ ਵਿਕਰੀ ਨਾਲ ਸੰਬੰਧਤ ਦਸਤਾਵੇਜ਼ ਸੀ. ਬੀ. ਆਈ. ਨੂੰ ਸੌਂਪੇ ਜਿਸ ਨੂੰ ਉਨ੍ਹਾਂ ਨੇ ਸ਼ਾਰਦਾ ਸਮੂਹ ਨੂੰ ਵੇਚਿਆ ਸੀ। ਭੱਟਾਚਾਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੀਡੀਆ ਦੀਆਂ ਖਬਰਾਂ ਦੇ ਉਲਟ ਮੈਨੂੰ ਸੀ. ਬੀ. ਆਈ. ਨੇ ਸੰਮਨ ਜਾਰੀ ਕੀਤਾ ਸੀ। ਮੇਰੇ ਕੋਲੋਂ ਉਸ ਟੈਲੀਵਿਜ਼ਨ ਚੈਨਲ ਦੇ ਦਸਤਾਵੇਜ਼ ਮੰਗੇ ਸਨ ਜਿਸ ਨੂੰ ਮੈਂ ਵੇਚ ਚੁੱਕਾ ਹਾਂ। ਮੇਰੇ ਪ੍ਰਤੀਨਿਧੀਆਂ ਨੇ ਅੱਜ ਸੀ. ਬੀ. ਆਈ. ਨੂੰ ਸੰਬੰਧਤ ਦਸਤਾਵੇਜ਼ ਸੌਂਪ ਦਿੱਤੇ ਹਨ।
ਪੀ. ਐੱਮ. ਦੀ ਪ੍ਰਚਾਰ 'ਚ ਦੇਰ ਨਾਲ ਹੋਈ ਐਂਟਰੀ
NEXT STORY