ਸ਼੍ਰੀਨਗਰ/ ਕਿਸ਼ਤਵਾੜ/ਨਵੀਂ ਦਿੱਲੀ - ਕਸ਼ਮੀਰ ਘਾਟੀ ਤੇ ਕਿਸ਼ਤਵਾੜ ਦੇ ਉਪਰਲੇ ਇਲਾਕਿਆਂ ਵਿਚ ਤਾਜ਼ਾ ਬਰਫਬਾਰੀ ਅਤੇ ਸ਼੍ਰੀਨਗਰ ਸਣੇ ਮੈਦਾਨੀ ਇਲਾਕਿਆਂ ਵਿਚ ਬੀਤੀ ਸ਼ਾਮ ਤੋਂ ਵਰਖਾ ਹੋ ਰਹੀ ਹੈ। ਹਾਲ ਹੀ ਵਿਚ ਜੰਮੂ-ਕਸ਼ਮੀਰ ਵਿਚ ਆਏ ਹੜ੍ਹਾਂ ਦੇ ਬਾਅਦ ਤੋਂ ਤੰਬੂਆਂ ਅਤੇ ਰਾਹਤ ਕੈਂਪਾਂ ਵਿਚ ਰਹਿਣ ਵਾਲੇ ਤਾਜ਼ਾ ਬਰਫਬਾਰੀ ਅਤੇ ਵਰਖਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਮੌਸਮ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਅਗਲੇ 24 ਘੰਟਿਆਂ ਤਕ ਬੱਦਲ ਛਾਏ ਰਹਿਣਗੇ । ਓਧਰ ਅਮਰਨਾਥ ਗੁਫਾ ਤੇ ਉਸ ਦੇ ਨੇੜਲੇ ਇਲਾਕਿਆਂ ਸ਼ੇਸ਼ਨਾਗ, ਪਿੱਸੂ ਟਾਪ, ਪੰਜਤਰਨੀ ਅਤੇ ਮਹਾਗੁੰਨ ਵਿਚ ਤਾਜ਼ਾ ਬਰਫਬਾਰੀ ਹੋਈ। ਇਸ ਦੌਰਾਨ ਉੱਤਰ ਭਾਰਤ ਦੇ ਕੁਝ ਖੇਤਰਾਂ ਵਿਚ ਪਏ ਮੀਂਹ ਤੇ ਹੋਈ ਗੜੇਮਾਰੀ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਕੁਝ ਖੇਤਰਾਂ ਵਿਚ ਹਾਲੇ ਵੀ ਗਰਮੀ ਤੇ ਹੁੰਮਸ ਦਾ ਮਾਹੌਲ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਵੀ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।
ਸੁਪਰੀਮ ਕੋਰਟ ਵਲੋਂ ਪਸ਼ੂਆਂ ਦੀ ਬਲੀ ਦੇਣ 'ਤੇ ਪਾਬੰਦੀ ਦੇ ਹੁਕਮ 'ਤੇ ਰੋਕ ਲਗਾਉਣ ਤੋਂ ਨਾਂਹ
NEXT STORY