ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਭਾਵੇਂ ਹੀ ਇਹ ਭਰੋਸਾ ਦਿਵਾ ਦਿੱਤਾ ਹੈ ਕਿ ਸਰਹੱਦ 'ਤੇ ਸਭ ਕੁਝ ਠੀਕ ਹੋ ਜਾਵੇਗਾ ਪਰ ਪਾਕਿਸਤਾਨ ਦੀਆਂ ਹਰਕਤਾਂ ਦੇਖ ਕੇ ਫਿਲਹਾਲ ਅਜਿਹਾ ਨਹੀਂ ਲੱਗ ਰਿਹਾ ਹੈ।
ਕਠੂਆ ਤੋਂ ਲੈ ਕੇ ਅਖਨੂਰ ਸੈਕਟਰ ਤੱਕ ਬੁੱਧਵਾਰ ਨੂੰ ਪੂਰੀ ਰਾਤ 60 ਚੌਕੀਆਂ 'ਤੇ ਪਾਕਿਸਤਾਨ ਨੇ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਜਵਾਨਾਂ ਨੇ ਕਰਾਰਾ ਜਵਾਬ ਦਿੱਤਾ। ਆਰ. ਐੱਸ. ਪੂਰਾ ਸੈਕਟਰ 'ਚ ਵੀ ਤਾਜ਼ਾ ਫਾਇਰਿੰਗ ਦੌਰਾਨ 3 ਜਵਾਨ ਜ਼ਖਮੀ ਹੋ ਗਏ ਹਨ। ਬੁੱਧਵਾਰ ਦੀ ਰਾਤ ਨੂੰ ਕੀਤੀ ਗਈ ਫਾਈਰਿੰਗ 'ਚ ਕੱੁੱਲ 8 ਲੋਕ ਜ਼ਖਮੀ ਹੋ ਗਏ ਹਨ। ਚਾਰ ਦਿਨਾਂ ਤੋਂ ਜਾਰੀ ਫਾਈਰਿੰਗ 'ਚ 8 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਅਤੇ 85 ਲੋਕ ਜ਼ਖਮੀ ਹੋ ਗਏ ਹਨ। ਇੰਨਾ ਹੀ ਨਹੀਂ ਫਾਈਰਿੰਗ ਦੇ ਚੱਲਦਿਆਂ 7000 ਲੋਕ ਆਪਣੇ ਘਰ ਛੱਡ ਕੇ ਕੈਂਪਾਂ 'ਚ ਰਹਿ ਰਹੇ ਹਨ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਫਾਈਰਿੰਗ 'ਤੇ ਬੁੱਧਵਾਰ ਨੂੰ ਚੁੱਪੀ ਤੋੜਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਲਦੀ ਹੀ ਸਭ ਕੁਝ ਠੀਕ ਹੋ ਜਾਵੇਗਾ। ਸਖਤ ਵਿਦੇਸ਼ ਨੀਤੀ ਦਾ ਵਾਅਦਾ ਕਰਨ ਵਾਲੇ ਪ੍ਰਧਾਨ ਮੰਤਰੀ ਦੀ ਚੁੱਪੀ 'ਤੇ ਸਵਾਲ ਉਠ ਰਹੇ ਸਨ। ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਮੋਦੀ ਦੀ ਚੁੱਪੀ 'ਤੇ ਸਵਾਲ ਉਠਾਏ ਸਨ। ਇਸ 'ਚ ਆਰਮੀ ਚੀਫ ਦਲਬੀਰ ਸਿੰਘ ਸੁਹਾਗ ਨੇ ਬੁੱਧਵਾਰ ਨੂੰ ਪੀ. ਐੱਮ. ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਐੱਲ. ਓ. ਸੀ. ਦੇ ਹਾਲਾਤਾਂ ਨਾਲ ਜਾਣੂ ਕਰਵਾਇਆ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਪਾਕਿਸਤਾਨੀ ਫੌਜ ਨਾਲ ਨਜਿੱਠਣ ਲਈ ਪੂਰੀ ਛੂਟ ਦੇ ਦਿੱਤੀ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਦੀ ਸਵੇਰ ਤੋਂ 2 ਵਾਰੀ ਬੀ. ਐੱਸ. ਐੱਫ. ਦੇ ਡਾਇਰੈਕਟਰ ਜਨਰਲ ਨਾਲ ਗੱਲਬਾਤ ਕੀਤੀ ਅਤੇ ਪਾਕਿਸਤਾਨੀ ਫੌਜ ਨੂੰ ਕਰਾਰਾ ਜਵਾਬ ਦੇਣ ਨੂੰ ਕਿਹਾ।
ੁਪ੍ਰਧਾਨ ਮੰਤਰੀ ਦੇਰ ਰਾਤ ਗ੍ਰਹਿ ਮੰਤਰੀ ਰਾਜਨਾਥ ਸਿੰਘ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਫੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਅਜੀਤ ਡੋਵਾਲ ਨੇ ਫੌਜ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕੰਟਰੋਲ ਰੇਖਾ ਦੇ ਹਾਲਾਤਾਂ ਦਾ ਜਾਇਜ਼ਾ ਲਿਆ। ਰੱਖਿਆ ਮੰਤਰੀ ਅਰੂਣ ਜੇਤਲੀ ਨੇ ਵੀ ਤਿੰਨੋਂ ਫੌਜ ਦੇ ਮੁਖੀਆਂ ਨਾਲ ਮੀਟਿੰਗ ਕੀਤੀ।
ਮੋਦੀ ਵਲੋਂ ਫੌਜ ਨੂੰ ਖੁੱਲ੍ਹੀ ਛੁੱਟੀ
NEXT STORY