ਅੰਮ੍ਰਿਤਸਰ (ਅਰੁਣ)- ਛੇਹਰਟਾ ਥਾਣੇ ਅਧੀਨ ਪੈਂਦੇ ਖੇਤਰ ਕਰਤਾਰ ਨਗਰ ਦੇ ਇਕ ਨੌਜਵਾਨ ਦੀ ਦੇਰ ਰਾਤ ਸ਼ੱਕੀ ਹਾਲਤਾਂ 'ਚ ਮੌਤ ਹੋ ਗਈ। ਮ੍ਰਿਤਕ ਮਹਿੰਦਰਪਾਲ ਜੋ ਦੇਰ ਰਾਤ ਕਰੀਬ ਸਵਾ 1 ਵਜੇ ਛੇਹਰਟਾ ਚੌਕ ਨੇੜੇ ਨਗਨ ਹਾਲਤ ਵਿਚ ਮਿਲਿਆ ਜੋ ਕਿਸੇ ਪੁਲਸ ਮੁਲਾਜਮ ਵਲੋਂ ਇਤਲਾਹ ਕਰਨ 'ਤੇ ਉਸ ਦੇ ਵਾਰਸਾਂ ਵਲੋਂ ਮੌਕੇ 'ਤੇ ਪਹੁੰਚ ਉਸ ਨੂੰ ਡਾਕਟਰੀ ਮਦਦ ਲਈ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਜੋਗਿੰਦਰ ਪਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਭਰਾ ਜੋ ਰੋਜ਼ਾਨਾ ਦੀ ਤਰ੍ਹਾਂ ਘਰੋਂ ਗਿਆ ਸੀ। ਦੇਰ ਰਾਤ ਕਿਸੇ ਪੁਲਸ ਮੁਲਾਜ਼ਮ ਵਲੋਂ ਫੋਨ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਇਤਲਾਹ ਦਿੱਤੀ ਅਤੇ ਨਗਨ ਹਾਲਤ ਵਿੱਚ ਉਸ ਦੇ ਪਏ ਹੋਣ ਤੋਂ ਜਾਣੂ ਕਰਵਾਇਆ। ਪ੍ਰਾਈਵੇਟ ਹਸਪਤਾਲ ਲੈ ਕੇ ਜਾਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਦੇ ਵਾਰਸਾਂ ਮੁਤਾਬਕ ਮਰਨ ਤੋਂ ਪਹਿਲਾਂ ਉਹ ਛਾਤੀ ਵਿੱਚ ਦਰਦ ਹੋਣ ਬਾਰੇ ਦੱਸ ਰਿਹਾ ਸੀ। ਮਰਨ ਵਾਲੇ ਦੀ ਮੌਤ ਦਾ ਕਾਰਨ ਅਜੇ ਖੁਲ ਕੇ ਸਾਹਮਣੇ ਨਹੀਂ ਆ ਸਕਿਆ। ਮੌਕੇ ਤੋਂ ਇਕੱਠੀ ਕੀਤੀ ਜਾਣਕਾਰੀ ਮੁਤਾਬਕ ਮ੍ਰਿਤਕ ਦਾ ਦੇਰ ਰਾਤ ਨੰਗੀ ਹਾਲਤ ਵਿਚ ਮਿਲਣਾ ਅਤੇ ਇਸ ਸੰੰਬਧੀ ਵਾਰਸਾਂ ਵੱਲੋਂ ਪੁਲਸ ਨੂੰ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਾ ਕਰਵਾ ਕੇ ਲਾਸ਼ ਦਾ ਸੰਸਕਾਰ ਕਰਵਾਉਣਾ ਦੱਬੇ ਮੂੰਹ ਚਰਚਾ ਦਾ ਵਿਸ਼ਾ ਬਣਿਆ ਰਿਹਾ। ਘਟਨਾ ਦੀ ਸੂਚਨਾ ਮਿਲਦਿਆਂ ਛੇਹਰਟਾ ਪੁਲਸ ਹਾਥੀ ਗੇਟ ਸਥਿਤ ਸ਼ਿਵਪੁਰੀ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਥਾਣਾ ਮੁਖੀ ਇੰਸਪੈਕਟਰ ਹਰੀਸ਼ ਬਹਿਲ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਪੁਲਸ ਵਲੋਂ ਕੀਤੀ ਗਈ ਜਾਂਚ 'ਚ ਮ੍ਰਿਤਕ ਦੀ ਮੌਤ ਕੁਦਰਤੀ ਹੋਣੀ ਪਾਈ ਗਈ ਜਿਸ ਮਗਰੋਂ ਵਾਰਸਾਂ ਨੂੰ ਸੰਸਕਾਰ ਕਰਨ ਦਿੱਤਾ ਗਿਆ।
ਜਨਰਲ ਅਰੁਣ ਸ੍ਰੀ ਵੈਦ ਦੇ ਕਾਤਲਾਂ ਦੀ ਯਾਦ ’ਚ ਕਰਵਾਇਆ ਗਿਆ ਧਾਰਮਿਕ ਸਮਾਗਮ (ਵੀਡੀਓ)
NEXT STORY