ਚੰਡੀਗੜ੍ਹ- ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਵੱਖ-ਵੱਖ ਬਲਾਕਾਂ ਲਈ 117 ਇੰਚਾਰਜ ਨਿਯੁਕਤ ਕੀਤੇ ਗਏ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਲੋਂ ਇਨ੍ਹਾਂ ਇੰਚਾਰਜਾਂ ਦੀ ਵੀਰਵਾਰ ਨੂੰ ਇਥੇ ਸੂਚੀ ਜਾਰੀ ਕਰਦਿਆਂ ਕਿਹਾ ਗਿਆ ਕਿ ਇਹ ਬਲਾਕਾਂ 'ਚ ਹੋਣ ਵਾਲੀਆਂ ਮਹੀਨਾਵਾਰ ਮੀਟਿੰਗਾਂ ਦੀ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਜ਼ਿਲਾ ਅਤੇ ਬਲਾਕ ਕਾਂਗਰਸ ਕਮੇਟੀ ਦੀਆਂ ਮੀਟਿੰਗਾਂ ਹਰ ਮਹੀਨੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਕਰਕੇ ਇਨ੍ਹਾਂ ਮੀਟਿੰਗਾਂ ਦੇ ਲਗਾਤਾਰ ਤੇ ਸਹੀ ਸੰਚਾਲਨ ਲਈ ਇੰਚਾਰਜ ਲਾਏ ਗਏ। ਲਾਏ ਗਏ ਇੰਚਾਰਜਾਂ 'ਚ ਪਾਰਟੀ ਦੇ ਸੂਬਾਈ ਸਕੱਤਰ ਅਤੇ ਸਟੇਟ ਕਮੇਟੀ ਤਕ ਦੇ ਮੈਂਬਰ ਸ਼ਾਮਲ ਹਨ।
ਜਾਰੀ ਕੀਤੀ ਗਈ ਸੂਚੀ ਅਨੁਸਾਰ ਸੁਜਾਨਪੁਰ ਤੇ ਧਾਰਕਲਾਂ ਬਲਾਕ ਲਈ ਰਮੇਸ਼ ਕੁਮਾਰ, ਤਾਰਾਗੜ੍ਹ ਤੇ ਸਰਨਾ ਲਈ ਰਵਿੰਦਰ ਸਿੰਘ, ਪਠਾਨਕੋਟ 1 ਤੇ 2 ਲਈ ਬਰਿੰਦਰ ਸਿੰਘ ਛੋਟੇਪੁਰ, ਗੁਰਦਾਸਪੁਰ 1 ਤੇ 2 ਲਈ ਬਲਵਿੰਦਰ ਸਿੰਘ ਭਿੰਦਾ, ਦੀਨਾਨਗਰ 1 ਤੇ 2 ਅਤੇ ਸਿਟੀ ਲਈ ਵਿਜੇ ਮਹਾਜਨ, ਕਾਦੀਆਂ 1-2 ਅਤੇ ਦੇਹਾਤੀ ਲਈ ਰਵਿੰਦਰ ਸ਼ਰਮਾ, ਬਟਾਲਾ ਸ਼ਹਿਰੀ ਤੇ ਦੇਹਾਤੀ ਲਈ ਗੁਰਮੀਤ ਸਿੰਘ ਪਾਹੜਾ, ਹਰਗੋਬਿੰਦ ਪੁਰ 1 ਤੇ 2 ਲਈ ਅਨਿਲ ਦਾਰਾ, ਫਤਿਹਗੜ੍ਹ ਚੂੜੀਆਂ 1 ਤੇ 2 ਲਈ ਕੁਲਦੀਪ ਸਿੰਘ ਧਾਰੀਵਾਲ, ਡੇਰਾਬਾਬਾ ਨਾਨਕ ਤੇ ਕਲਾਨੌਰ ਲਈ ਕੁਲਦੀਪ ਸਿੰਘ ਕਾਹਲੋਂ, ਅਜਨਾਲ 1 ਤੇ 2 ਲਈ ਸਵਰਾਜ ਸਿੰਘ ਢਿੱਲੋਂ, ਰਾਜਾਸਾਂਸੀ 1 ਤੇ 2 ਲਈ ਪਿੰਦਰਜੀਤ ਸਿੰਘ, ਮਜੀਠਾ 1 ਤੇ 2 ਲਈ ਭੁਪਿੰਦਰ ਸਿੰਘ ਬਿਟੂ, ਜੰਡਿਆਲਾ ਗੁਰੂ ਤੇ ਤਰਸੀਕਾ ਤਰਸੇਮ ਮਸੀਹ, ਅਟਾਰੀ ਤੇ ਮੀਰਾਕੋਟ ਬਲਵਿੰਦਰ ਲਾਡੀ, ਰਾਈਆ ਤੇ ਜਲਾਲਾਬਾਦ ਗੁਰਮਿੰਦਰ ਰਾਟੋਲ, ਗੋਪਾਲ ਨਗਰ ਤੇ ਰਣਜੀਤ ਐਵਨਿਊ ਲਈ ਨੀਰਜ ਮਲਹੋਤਰਾ, ਪੁਤਲੀ ਘਰ ਤੇ ਛੇਹਰਟਾ ਲਈ ਪ੍ਰਿੰਸੀਪਲ ਹਰਦੀਪ ਸਿੰਘ, ਗੋਲਡਨ ਟੈਂਪਲ ਤੇ ਨਮਕ ਮੰਡੀ ਲਈ ਅਜੇ ਵਰਮਾ, ਵੇਰਕਾ ਤੇ ਨਿਊ ਅੰਮ੍ਰਿਤਸਰ ਲਈ ਪਵਨ ਕੁਮਾਰ ਪੰਮਾ, ਅੰਮ੍ਰਿਤਸਰ ਦੱਖਣੀ 1 ਤੇ 2 ਲਈ ਸਤਨਾਮ ਸਿੰਘ ਬਿੱਟਾ, ਗੰਡੀ ਵਿੰਡ ਤੇ ਤਰਨਤਾਰਨ ਲਈ ਪ੍ਰਿਤਪਾਲ ਸਿੰਘ, ਖੇਮਕਰਨ 1 ਤੇ 2 ਲਈ ਮਮਤਾ ਦੱਤਾ, ਨੌਸ਼ਹਿਰਾ ਪਨੂੰਆਂ ਤੇ ਪੱਟੀ ਲਈ ਜਸਵਿੰਦਰ ਸਮਰਾ, ਖਡੂਰ ਸਾਹਿਬ ਤੇ ਚੌਲਾ ਸਾਹਿਬ ਲਈ ਵਿਜੇ ਕਾਲਰਾ, ਨਡਾਲਾ ਤੇ ਢਿਲਵਾਂ ਲਈ ਸੰਦੀਪ ਸ਼ਰਮਾ, ਕਪੂਰਥਲਾ 1 ਤੇ 2 ਲਈ ਰਾਜਿੰਦਰ ਪਾਲ, ਸੁਲਤਾਨਪੁਰ ਲੋਧੀ 1 ਤੇ ਸ਼ਹਿਰ ਲਈ ਰਜਨੀਸ਼ ਸਹੋਤਾ, ਫਗਵਾੜਾ 1 ਤੇ 2 ਲਈ ਹਰੀਪਾਲ, ਫਿਲੌਰ ਤੇ ਰੁੜਕਾ ਕਲਾਂ ਲਈ ਜਸਵੀਰ ਪਾਲ, ਨਕੋਦਰ ਤੇ ਨੂਰਮਹਿਲ ਲਈ ਜਗਜੀਤ ਬਿਟੂ, ਲੋਹੀਆਂ ਤੇ ਸ਼ਾਹਕੋਟ ਨਰੇਸ਼ ਠਾਕੁਰ, ਕਰਤਾਰਪੁਰ 1 ਤੇ 2 ਇੰਦਰਜੀਤ ਰੰਧਾਵਾ, ਭੋਗਪੁਰ ਤੇ ਆਦਮਪੁਰ ਹਰਪਾਲ ਸਿੰਘ ਬਡਾਲਾ, ਜਲੰਧਰ ਪੱਛਮੀ 1 ਤੇ 2 ਜਸਵਿੰਦਰ ਵਿੱਕੀ, ਜਲੰਧਰ ਕੇਂਦਰੀ 1 ਤੇ 2, ਕੰਵਰ ਹਰਪ੍ਰੀਤ ਸਿੰਘ ਜਲੰਧਰ ਉੱਤਰੀ 1 ਤੇ 2, ਸਲਾਮਤ ਮਸੀਹ, ਜਲੰਧਰ ਕੈਂਟ 1 ਤੇ 2 ਦਿਨੇਸ਼ ਮਹਾਜਨ, ਮੁਕੇਰੀਆਂ ਤੇ ਹਾਜੀਪੁਰ ਬਲਵਾਨ ਸਿੰਘ, ਦਸੂਹਾ ਤੇ ਤਲਵਾੜਾ ਡਾ. ਰਾਮਲਾਲ ਜੱਸੀ, ਉੜਮੁੜ ਤੇ ਗੜਦੀਵਾਲ ਸੇਠ ਸਤਪਾਲ, ਹੁਸ਼ਿਆਰਪੁਰ 1 ਵਰਿੰਦਰ ਸ਼ਰਮਾ, ਹੁਸ਼ਿਆਰਪੁਰ ਸ਼ਹਿਰੀ ਦੇ ਦੇਹਾਤੀ ਅਭੇ ਸਿੰਘ, ਵਾੜੀਆਂ ਕਲਾਂ ਤੇ ਬਾਸੀ ਕਲਾਂ ਲਈ ਡਾ. ਮਨਜੀਤ ਸਿੰਘ, ਮਾਹਿਲਪੁਰ ਤੇ ਗੜਸ਼ੰਕਰ ਕਮਲਜੀਤ ਓਹਰੀ, ਬੰਗਾ ਤੇ ਔੜ ਸੁਰਿੰਦਰ ਮਹੇ, ਨਵਾਂਸ਼ਹਿਰ 1 ਤੇ 2 ਮਨੀਸ਼ ਭਾਰਦਵਾਜ, ਬਲਾਚੌਰ 2 ਤੇ ਸੜੌਆ ਜਤਿੰਦਰਪਾਲ ਸਿੰਘ, ਆਨੰਦਪੁਰ ਸਾਹਿਬ ਤੇ ਨੰਗਲ ਗੁਰਵਿੰਦਰ ਬਾਲੀ, ਰੋਪੜ ਤੇ ਨੂਰਪੁਰ ਬੇਦੀ ਜੰਗ ਬਹਾਦਰ ਸਿੰਘ, ਚਮਕੌਰ ਸਾਹਿਬ ਤੇਮੋਰਿੰਡਾ ਲਈ ਰਾਜਿੰਦਰ ਰਾਣਾ, ਖਰੜ ਤੇ ਮਾਜਰੀ ਸੰਦੀਪ ਸਿੰਘ ਬਲ, ਮੋਹਾਲੀ 1 ਤੇ 2 ਰਾਜਿੰਦਰ ਸਿੰਘ, ਡੇਰਾਬਸੀ ਸ਼ਹਿਰੀ ਤੇ ਦੇਹਾਤੀ ਜਗਤਾਰ ਸਿੰਘ ਰਾਜਲਾ, ਲੁਧਿਆਣਾ ਪੂਰਬੀ 1 ਤੇ 2 ਲਈ ਡਾ. ਹਰਜੋਤ ਕਮਲ, ਲੁਧਿਆਣਾ ਦੱਖਣੀ 1 ਤੇ 2 ਲਈ ਮਨਜੀਤ ਸਿੰਘ ਮਾਨ, ਆਤਮ ਨਗਰ 1 ਤੇ 2 ਲਈ ਜਗਦੀਸ਼ ਰਾਜ, ਲੁਧਿਆਣਾ ਕੇਂਦਰੀ 1 ਤੇ 2 ਨਿਮਿਸ਼ਾ ਮਹਿਤਾ, ਲੁਧਿਆਣਾ ਪੱਛਮੀ 1 ਤੇ 2 ਗੁਰਿੰਦਰ ਪਾਲ ਸਿੰਘ, ਲੁਧਿਆਣਾ ਉੱਤਰੀ 1 ਤੇ 2 ਹਰਦੇਵ ਰੋਸ਼ਨ, ਲੁਧਿਆਣਾ 1 ਗਿੱਲ ਤੇ ਡੇਹਲੋਂ ਇੰਦਰਜੀਤ ਬਾਸੜਕੇ, ਸਿੱਧਵਾਂਬੇਟ ਤੇ ਮੁੱਲਾਂਪੁਰ ਜਗਦੀਪ ਨਰੋਲਾ, ਜਗਰਾਓਂ ਦੇਹਾਤੀ ਤੇ ਸ਼ਹਿਰੀ ਜਗਦਰਸ਼ਨ ਕੌਰ, ਖੰਨਾ ਦੇਹਾਤੀ ਤੇ ਸ਼ਹਿਰੀ ਸੁਰਜੀਤ ਸਿੰਘ, ਮਾਛੀਵਾੜਾ ਤੇ ਸਮਰਾਲਾ ਡਾ. ਰਵਿੰਦਰ ਦੀਵਾਨ, ਸਾਹਨੇਵਾਲ ਤੇ ਲੁਧਿਆਣਾ 2 ਅਸ਼ੋਕ ਨਨੋਵਾਲ, ਲੁਧਿਆਣਾ 2 ਤੇ ਮਲੌਦ ਅਮਜਦ ਖਾਨ, ਰਾਏਕੋਟ ਤੇ ਸੁਧਾਰ ਹਰਿੰਦਰ ਕੰਗ, ਬਸੀ ਪਠਾਣਾ ਤੇ ਖਮਾਣੋ ਅਨੂਪ ਭੁੱਲਰ, ਖੇੜਾ ਤੇ ਸਰਹੰਦ ਸਰਬਰੀ ਬੇਗਮ, ਅਮਲੋਹ ਤੇ ਮੰਡੀ ਗੋਬਿੰਦਗੜ੍ਹ ਈਸ਼ਵਰ ਜੋਤ ਚੀਮਾ, ਨਿਹਾਲ ਸਿੰਘ ਵਾਲਾ ਤੇ ਅਜੀਤਵਾਲ ਧਰੁੱਵ ਅਗਰਵਾਲ, ਬਾਘਾ ਪੁਰਾਣਾ ਤੇ ਸਮਾਲਸਰ ਸੁਨੀਲ ਕਪੂਰ, ਮੋਗਾ ਸ਼ਹਿਰੀ ਤੇ ਦੇਹਾਤੀ ਪਰਮਿੰਦਰ ਮਹਿਤਾ, ਧਰਮਕੋਟ ਤੇ ਈਸੇਖਾਨ ਕੁਲਵੰਤ ਸਿੱਧੂ, ਸਾਦਕ ਤੇ ਫਰੀਦਕੋਟ ਰਣਬੀਰ ਸਿੱਧੂ, ਕੋਟਕਪੁਰਾ 1 ਤੇ 2 ਇੰਦਰਜੀਤ ਜੀਰਾ, ਜੈਤੋਂ ਤੇ ਪੰਜਗਰਾਈ ਡਾ. ਸਤਨਾਮ ਰਾਏ, ਮੱਖੂ ਤੇ ਜੀਰਾ ਹਰਨਿਰਪਾਲ ਸਿੰਘ, ਫਿਰੋਜ਼ਪੁਰ ਸ਼ਹਿਰੀ ਤੇ ਕੈਂਟ ਧਨਜੀਤ ਧਨੀ, ਘੱਲਖੁਰਦ ਤੇ ਮੁਦਕੀ ਸੁਖਬੀਰ ਸ਼ਹੀਦ, ਗੁਰਹਰਸਹਾਏ ਤੇ ਲੱਖੇ ਕੇ ਬਹਿਰਾਮ ਭੁਪਿੰਦਰ ਮਲੋਟ, ਜਲਾਲਾਬਾਦ 1 ਤੇ 2 ਜਗਤਾਰ ਬੁਰਜ, ਫਾਜ਼ਿਲਕਾ ਸ਼ਹਿਰੀ ਤੇ ਦੇਹਾਤੀ ਬਬਲਜੀਤ ਖੇਲਾ, ਅਬੋਹਰ 1 ਤੇ 2 ਪਵਨ ਗੋਇਲ, ਭੁਲਾਣਾ ਤੇ ਬਹਿਵਲ ਹਰਵਿੰਦਰ ਟਿੰਕੂ, ਗਿਦੜਬਾਹਾ ਸ਼ਹਿਰੀ ਤੇ ਦੇਹਾਤੀ, ਰਾਜਨ ਗਰਗ ਮਲੋਟ ਦੇਹਾਤੀ ਤੇ ਸ਼ਹਿਰੀ ਰਾਜਕੁਮਾਰ, ਮੁਕਤਸਰ ਸ਼ਹਿਰੀ ਤੇ ਦੇਹਾਤੀ ਗੁਰਦੀਪ ਸਿੰਘ, ਸਰਵਰ ਬੋਦਲਾ ਤੇ ਲੰਬੀ ਭੁਪਿੰਦਰ ਗੋਰਾ, ਬਠਿੰਡਾ ਸ਼ਹਿਰੀ 1 ਤੇ 2 ਗੁਰਸੰਤ ਬਰਾੜ, ਫੂਲ 1 ਤੇ 2 ਨਰਿੰਦਰ ਸਿੰਘ, ਬਠਿੰਡਾ ਦੇਹਾਤੀ ਤੇ ਸੰਗਤ ਅਤੁਲ ਨਾਗਪਾਲ, ਗੋਨਿਆਣਾ ਤੇ ਭੁੱਚੋ ਮੰਡੀ ਰਾਜਿੰਦਰ ਰਾਣਾ, ਤਲਵੰਡੀ ਸਾਬੋ ਤੇ ਰਾਮਾ ਮੰਡੀ ਖੁਸ਼ਬਾਜ ਜਟਾਣਾ, ਰਾਮਪੁਰਾ ਤੇ ਮੋੜ ਕੁਲਵੰਤ ਰਾਏ ਸਿੰਗਲਾ, ਮਾਨਸਾ ਤੇ ਭਿੱਖੀ ਕ੍ਰਿਸ਼ਨ ਕਾਲਾ, ਝੁਨੀਰ ਤੇ ਸਰਦੂਲਗੜ੍ਹ ਇਕਬਾਲ ਢਿਲੋਂ, ਬੁਢਲਾਡਾ ਤੇ ਬਰੇਟਾ ਪਵਨ ਮਨੀ, ਅਮਰਗੜ੍ਹ 1 ਤੇ 2 ਜਸਵੰਤ ਸਿੰਘ ਫਫੜੇ, ਲਹਿਰਾ ਤੇ ਅਨਦਾਨਾ ਸੁਰਿੰਦਰ ਬਾਲੀਆਂ, ਦਿੜਬਾ 1 ਤੇ 2 ਕੁਲਬੀਰ ਸਿੱਧੂ, ਸੁਨਾਮ ਦੇਹਾਤੀ ਤੇ ਸ਼ਹਿਰੀ ਜਤਿੰਦਰ ਪਾਲ ਬੇਦੀ, ਮਲੇਰਕੋਟਲਾ 1 ਤੇ 2 ਦਰਸ਼ਨ ਜੀਦਾ, ਧੂਰੀ 1 ਤੇ 2 ਪਰਮਜੀਤ ਘਵੱਦੀ, ਸੰਗਰੂਰ ਤੇ ਭਵਾਨੀਗੜ ਨਛੱਤਰ ਮਾਨ, ਸਹਿਣਾ ਤੇ ਧੌਲਾ ਹੰਸਰਾਜ ਗੁਪਤਾ, ਬਰਨਾਲਾ ਸ਼ਹਿਰੀ ਤੇ ਦੇਹਾਤੀ ਸੰਜੀਵ ਸ਼ਰਮਾ, ਮਾਹਿਲਕਲਾਂ ਸ਼ਹਿਰੀ ਤੇ ਦੇਹਾਤੀ, ਹਰਚਰਨ ਬਰਾੜ ਸੋਥਾ, ਲਾਹਿਲ ਤੇ ਕਿਲਾ ਮੁਬਾਰਕ ਹਰਨੇਕ ਦੀਵਾਨਾ, ਤ੍ਰਿਪੜੀ ਤੇ ਬਿਸ਼ਨਨਗਰ ਜਗਪਾਲ ਅਬੁਲ ਖੁਰਾਨਾ, ਭਾਦਸੋਂ ਤੇ ਨਾਭਾ ਰਾਮਲਾਲ ਮੱਲ, ਰਾਜਪੂਰਾ ਸ਼ਹਿਰੀ ਤੇ ਦੇਹਾਤੀ ਹੇਮ ਅਗਰਵਾਲ, ਖੇੜੀ ਗੰਡਿਆਂ ਤੇ ਘਨੌਰ ਬਲਦੀਪ ਦੂਲੋਂ, ਘਨੌਰ ਤੇ ਸਨੌਰ ਅਮਰਜੀਤ ਟਿੱਕਾ, ਭੁੱਨਰਹੇੜੀ ਤੇ ਪਾਸੀਆ ਰਮਨ ਬਾਲਾ, ਸਮਾਨਾ, ਘੱਗਾ ਤੇ ਸ਼ਤਰਾਨਾ ਲਈ ਦਲਬੀਰ ਗੋਲਡੀ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਮਹਿਲਾਵਾਂ ਸਣੇ ਅਧਿਆਪਕਾਂ ਨੂੰ ਛੱਲੀਆਂ ਵਾਂਗ ਕੁੱਟਿਆ (ਦੇਖੋ ਤਸਵੀਰਾਂ)
NEXT STORY