ਅੰਮ੍ਰਿਤਸਰ- ਗੁਰੂ ਨਗਰੀ ਵਿਚ ਆਪਣੀ ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਪੁੱਜੇ ਆਮ ਆਦਮੀ ਪਾਟੀ ਦੇ ਐੱਮ. ਪੀ. ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦਾ ਇਸ ਸਮੇਂ ਬਹੁਤ ਭੈੜਾ ਹਾਲ ਹੋਇਆ ਪਿਆ ਹੈ। ਉਨ੍ਹਾਂ ਦੇ ਕੋਲ ਸਾਰੇ ਪੰਜਾਬ 'ਚੋਂ ਲੋਕਾਂ ਦੀਆਂ ਮੁਸ਼ਕਿਲਾਂ ਆਉਂਦੀਆਂ ਹਨ, ਜਿਨ੍ਹਾਂ ਨੂੰ ਉਹ ਸੁਣਦੇ ਵੀ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਵਿਅੰਗ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦਾ 95 ਫ਼ੀਸਦੀ ਸਵਾਲਾਂ ਦਾ ਜਵਾਬ 'ਮੈਨੂੰ ਨਹੀਂ ਪਤਾ ਜੀ' ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਆਪਣੇ ਪੰਜਾਬ ਬਾਰੇ ਨਹੀਂ ਪਤਾ ਹੈ ਤਾਂ ਉਨ੍ਹਾਂ ਦੇ ਇੰਨੇ ਸਲਾਹਕਾਰ ਅਤੇ ਅਫਸਰਾਂ ਦੀ ਫੌਜ ਕਿਸ ਲਈ ਹੈ।
ਲੋਕ ਸਭਾ ਚੋਣਾਂ ਵਿਚ ਕਰਾਰੀ ਹਾਲ ਮਿਲਣ ਤੋਂ ਬਾਅਦ ਬਾਦਲ ਸਾਹਿਬ ਦਾ ਅਖਬਾਰਾਂ ਵਿਚ ਪਹਿਲਾ ਬਿਆਨ ਇਹੀ ਆਇਆ ਸੀ ਕਿ ਨਸ਼ਾ ਖਤਮ ਕਰਾਂਗੇ ਪਰ ਪੁਲਸ ਜਦੋਂ ਕਿਸੇ ਇਕ ਨਸ਼ਾ ਵੇਚਣ ਵਾਲੇ ਨੂੰ ਫੜਦੀ ਹੈ ਤਾਂ ਉਸ ਦੇ ਥਾਣੇ ਪੁੱਜਣ ਤੋਂ ਪਹਿਲਾਂ ਕਿਸੇ ਮੰਤਰੀ ਦਾ ਫੋਨ ਆ ਜਾਂਦਾ ਹੈ ਅਤੇ ਉਸ ਨੂੰ ਛੱਡਣਾ ਪੈ ਜਾਂਦਾ ਹੈ। ਅੱਜਕਲ ਹਰ ਚੀਜ਼ ਵਿਚ ਪਾਲੀਟਿਕਸ ਆ ਗਈ ਹੈ। ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਰੇ ਪੰਜਾਬ ਦੀਆਂ ਮੁਸ਼ਕਿਲਾਂ ਦਾ ਪਤਾ ਹੈ। ਨਰੇਗਾ ਦੇ ਪੈਸੇ ਨਹੀਂ ਮਿਲੇ, ਬੀ. ਪੀ. ਐੱਲ. ਕਾਰਡ ਜਿਨ੍ਹਾਂ ਦੇ ਬਣਨੇ ਸਨ, ਉਨ੍ਹਾਂ ਦੇ ਨਹੀਂ ਬਣੇ, ਸਾਰੇ ਕਾਰਡ ਸਿਫਾਰਿਸ਼ੋਂ ਵਲੋਂ ਅਤੇ ਵੱਡੇ ਲੋਕਾਂ ਦੇ ਬਣੇ ਹੈ। ਸ਼ਗਨ ਸਕੀਮ ਅਤੇ ਪੈਨਸ਼ਨ ਸਕੀਮ ਸੁਪਰ ਫਲਾਪ ਹੋ ਗਈ।
ਸਿੱਧੂ ਹਰਿਆਣਾ ਵਿਚ ਨਹੀਂ ਪੰਜਾਬ ਵਿਚ ਬੋਲੇ
ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਰਿਆਣਾ ਚੋਣਾਂ ਵਿਚ ਅਕਾਲੀਆਂ ਖਿਲਾਫ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਿਹਾ ਕਿ ਸਿੱਧੂ ਦੇ ਨਾਲ ਕਿਸੇ ਪ੍ਰਕਾਰ ਦਾ ਧੱਕਾ ਹੋਇਆ ਹੈ ਤਾਂ ਉਹ ਹਰਿਆਣਾ ਚੋਣਾਂ ਵਿਚ ਕਿਉਂ ਬੋਲ ਰਹੇ ਹਨ। ਉਹ ਪੰਜਾਬ ਵਿਚ ਆ ਕੇ ਬੋਲੇ ਅਤੇ ਸਭ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ, ਜੋ ਕਿ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਹੈ, ਉਹ ਆਪਣਾ ਅਸਤੀਫਾ ਦੇਣ। ਹਰਿਆਣਾ ਵਿੱਚ ਉਨ੍ਹਾਂ ਦੀ ਕੋਈ ਨਹੀਂ ਸੁਣੇਗਾ ਪੰਜਾਬ ਵਿੱਚ ਹੀ ਉਨ੍ਹਾਂ ਨੂੰ ਆ ਕੇ ਬੋਲਣਾ ਪਵੇਗਾ।
ਮੈਨੂੰ ਅਜੇ ਕੋਈ ਸਰਕਾਰੀ ਘਰ ਨਹੀਂ ਮਿਲਿਆ : ਮਾਨ ਨੇ ਦੱਸਿਆ ਕਿ ਉਨ੍ਹਾਂਨੂੰ ਅਜੇ ਕੋਈ ਦਿੱਲੀ ਵਿੱਚ ਸਰਕਾਰੀ ਘਰ ਨਹੀਂ ਮਿਲਿਆ ਹੈ ਉਹ ਅਜੇ ਉੱਥੇ ਅਸ਼ੋਕਾ ਹੋਟਲ ਵਿੱਚ ਹੀ ਰੁੱਕ ਰਹੇ ਹਨ ਸਰਕਾਰ ਅਜੇ ਆਪਣੇ ਚਹੇਤਿਆਂ ਨੂੰ ਹੀ ਘਰ ਦੇ ਰਹੀ ਹੈ, ਉਨ੍ਹਾਂ ਨੂੰ ਦੇਣ ਤੋਂ ਬਾਅਦ ਹੀ ਮੇਰਾ ਨੰਬਰ ਆਵੇਗਾ।
ਨਾ ਗੱਡੀ ਉੱਤੇ ਲਾਲ ਬੱਤੀ ਨਾ ਹੀ ਗੰਨਮੈਨ : ਆਮ ਆਦਮੀ ਪਾਰਟੀ ਦੇ ਐੱਮ. ਪੀ. ਭਗਵੰਤ ਮਾਨ ਨੇ ਨਾ ਤਾਂ ਗੱਡੀ ਉੱਤੇ ਲਾਲ ਬੱਤੀ ਲਗਾਈ ਹੈ ਅਤੇ ਨਾ ਹੀ ਉਨ੍ਹਾਂ ਨੇ ਕੋਈ ਗੰਨਮੈਨ ਲਿਆ ਹੈ।
ਸਿਹਤ ਵਿਭਾਗ ਨੇ ਛਾਪੇਮਾਰੀ ਕਰਕੇ 200 ਕਿਲੋ ਮਠਿਆਈ ਕੀਤੀ ਨਸ਼ਟ
NEXT STORY