ਵੱਖ-ਵੱਖ ਮਠਿਆਈਆਂ ਦੇ ਭਰੇ ਸੈਂਪਲ
ਚੰਡੀਗੜ੍ਹ, (ਅਰਚਨਾ ਸੇਠੀ)-ਦੀਵਾਲੀ ਤਿਉਹਾਰ ਦੇ ਮੱਦੇਨਜ਼ਰ ਅੱਜ ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਵਿਭਾਗ ਨੇ ਸ਼ਹਿਰ ਦੀਆਂ ਵੱਖ-ਵੱਖ ਮਠਿਆਈ ਦੀਆਂ ਦੁਕਾਨਾਂ ਉਪਰ ਛਾਪੇਮਾਰੀ ਕਰਕੇ ਮਠਿਆਈਆਂ ਅਤੇ ਉਨ੍ਹਾਂ 'ਚ ਵਰਤੋਂ ਕੀਤੇ ਜਾਣ ਵਾਲੇ ਖੋਏ ਦੀ ਗੁਣਵਤਾ ਦਾ ਆਂਕਲਣ ਕੀਤਾ।
ਚੰਡੀਗੜ੍ਹ ਪ੍ਰਸ਼ਾਸਨ ਦੇ ਵਧੀਕ ਸਿਹਤ ਸਕੱਤਰ ਦੇ ਨਿਰਦੇਸ਼ਾਂ ਤਹਿਤ ਗਠਿਤ ਟੀਮ ਦੇ ਮੈਂਬਰਾਂ ਅਤੇ ਫੂਡ ਸੇਫਟੀ ਅਫਸਰ ਭਰਤ ਕਨੋਜੀਆ ਅਤੇ ਸੁਰਿੰਦਰ ਪਾਲ ਸਿੰਘ ਨੇ ਚੰਡੀਗੜ੍ਹ ਦੇ ਡੈਜੀਗਨੇਟਿਡ ਅਫਸਰ ਡਾ. ਕੇ. ਐਸ. ਰਾਣਾ ਦੀ ਅਗਵਾਈ ਹੇਠ ਸੈਕਟਰ-14, ਮਨੀਮਾਜਰਾ, ਪਿਪਲੀਵਾਲਾ, ਟਾਊਨ, ਗੋਬਿੰਦਪੁਰਾ, ਇੰਦਰਾ ਕਾਲੋਨੀ, ਸ਼ਾਂਤੀ ਨਗਰ ਅਤੇ ਰੇਲਵੇ ਫਾਟਕ ਦੇ ਆਸ-ਪਾਸ ਬਣੀਆਂ ਮਠਿਆਈ ਦੀਆਂ ਦੁਕਾਨਾਂ ਉਪਰ ਛਾਪੇਮਾਰੀ ਕੀਤੀ। ਛਾਪੇ ਦੌਰਾਨ ਟੀਮ ਦੇ ਮੈਂਬਰਾਂ ਨੇ ਇਨ੍ਹਾਂ ਖੇਤਰਾਂ ਵਿਚ ਮਠਿਆਈ ਬਨਾਉਣ ਵਾਲੇ, ਫੂਡ ਹੈਂਡਲਰਸ ਅਤੇ ਪੇਂਡਰਸ ਨੂੰ ਸਖਤੀ ਨਾਲ ਨਿਰਦੇਸ਼ ਦੇ ਕੇ ਐਫ.ਐਸ.ਐਸ. 2006 ਦੇ ਤਹਿਤ ਸਾਫ ਸਫਾਈ ਉਪਰ ਧਿਆਨ ਰੱਖਣ ਲਈ ਕਿਹਾ।
ਛਾਪੇ ਦੌਰਾਨ ਟੀਮ ਨੇ 200 ਕਿਲੋ ਮਠਿਆਈ ਨੂੰ ਨਸ਼ਾ ਕੀਤਾ ਗਿਆ। ਜਾਣਕਾਰੀ ਅਨੁਸਾਰ ਟੀਮ ਨੇ ਇਨ੍ਹਾਂ ਦੁਕਾਨਾਂ ਉਪਰ ਰੱਖੀ ਮੱਠੀ, ਕ੍ਰੀਮ ਰੋਲ, ਬਾਲੂਸ਼ਾਹੀ, ਵਨਸਪਤੀ ਘਿਓ, ਮੈਦੇ ਉਪਰ ਬੈਠੀਆਂ ਮੱਖੀਆਂ ਅਤੇ ਮਿੱਟੀ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਕਬਜ਼ੇ 'ਚ ਲੈ ਕੇ ਐਪੀਡੇਮਿਕ ਡਸੀਜ਼ ਐਕਟ ਤਹਿਤ ਨਸ਼ਟ ਕਰ ਦਿੱਤਾ। ਜਦਕਿ ਖੋਆ, ਵੇਸਣ ਦੇ ਲੱਡੂ, ਗੁਲਾਬ ਜਾਮੁਨ ਅਤੇ ਰੱਸ ਗੁੱਲਿਆਂ ਦੇ ਸੈਂਪਲ ਵੀ ਭਰੇ ਗਏ।
50 ਲੱਖ ਦੀ ਹੈਰੋਇਨ ਸਣੇ 1 ਕਾਬੂ, 1ਫਰਾਰ
NEXT STORY