ਚੰਡੀਗੜ੍ਹ - ਹਰਿਆਣਾ ਵਿਧਾਨ ਸਭਾ ਚੋਣਾਂ 'ਚ ਵਿਰੋਧੀਆਂ 'ਤੇ ਤਾਬੜਤੋੜ ਜ਼ੁਬਾਨੀ ਹਮਲੇ ਕਰਨ ਵਾਲੇ ਭਾਜਪਾ ਦੇ ਨੇਤਾ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਗਰਜਣ ਲਈ ਤਿਆਰ ਹਨ। ਕਾਂਗਰਸ ਤੇ ਇਨੈਲੋ ਦੇ ਨਾਲ ਨਾਲ ਪੰਜਾਬ 'ਚ ਭਾਜਪਾ ਦੀ ਸਹਿਯੋਗੀ ਪਾਰਟੀ ਅਕਾਲੀ ਦਲ ਵੀ ਸਿੱਧੂ ਦੇ ਨਿਸ਼ਾਨੇ 'ਤੇ ਹੈ। 4 ਮਹੀਨੇ ਸਿਆਸਤ ਤੋਂ ਦੂਰ ਰਹਿਣ ਵਾਲੇ ਅੰਮ੍ਰਿ²ਤਸਰ ਦੇ ਸਾਬਕਾ ਸੰਸਦ ਮੈਂਬਰ ਤੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਹਰਿਆਣਾ 'ਚ ²²ਸ਼ੁੱਕਰਵਾਰ ਨੂੰ 4 ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।
ਆਪਣੇ ਪ੍ਰੋਗਰਾਮ ਅਨੁਸਾਰ ਸਿੱਧੂ ਸ਼ੁੱਕਰਵਾਰ ਸਵੇਰੇ ਸਾਢੇ ਦਸ ਵਜੇ ਹਿਸਾਰ ਦੇ ਨਾਰਨੌਂਦ 'ਚ ਭਾਜਪਾ ਦੇ ਉਮੀਦਵਾਰ ਕੈ. ਅਭਿਨਵ ਲਈ ਵੋਟ ਦੀ ਅਪੀਲ ਕਰਨਗੇ। ਇਸਦੇ ਬਾਅਦ ਸਿੱਧੂ ਦੁਪਹਿਰ ਡੇਢ ਵਜੇ ਪੰਚਕੂਲਾ 'ਚ ਗਿਆਨ ਚੰਦ ਗੁਪਤਾ ਲਈ, 3 ਵਜੇ ਨਾਰਾਇਣਗੜ੍ਹ ਵਿਧਾਨ ਸਭਾ ਖੇਤਰ 'ਚ ਨਾਯਾਬ ਸਿੰਘ ਸੈਣੀ ਲਈ ਤੇ ਲਗਭਗ ਸਾਢੇ ਚਾਰ ਵਜੇ ਮੁਲਾਨਾ 'ਚ ²²ਸ਼੍ਰੀਮਤੀ ਸੰਤੋਸ਼ ਸਾਰਵਾਨ ਲਈ ਚੋਣ ਪ੍ਰਚਾਰ ਕਰਨਗੇ। ਹੁਣ ਦੇਖਣਾ ਇਹ ਹੈ ਕਿ ਰੈਲੀ 'ਚ ਇਕੱਠੀ ਹੋਣ ਵਾਲੀ ਭੀੜ ਨੂੰ ਸਿੱਧੂ ਵੋਟ 'ਚ ਬਦਲ ਸਕਣਗੇ ਜਾਂ ਨਹੀਂ।
ਸਿੱਧੂ ਨੇ ਆਪਣੇ ਗੁਰੂ ਦੀ ਪਿੱਠ 'ਚ ਮਾਰਿਆ ਛੁਰਾ
NEXT STORY