ਮੁੰਬਈ- ਬਾਲੀਵੁੱਡ ਅਭਿਨੇਤਰੀਆਂ ਐਸ਼ਵਰਿਆ ਰਾਏ ਬੱਚਨ, ਕਰੀਨਾ ਕਪੂਰ ਅਤੇ ਮਾਧੁਰੀ ਦੀਕਸ਼ਿਤ ਤੋਂ ਬਾਅਦ ਹੁਣ ਮੈਡਮ ਤੁਸਾਦ 'ਚ ਕੈਟਰੀਨਾ ਕੈਫ ਦਾ ਮੋਮ ਦਾ ਪੁਤਲਾ ਲੱਗਣ ਦਾ ਪਲਾਨ ਕੀਤਾ ਜਾ ਰਿਹਾ ਹੈ। ਕੈਟਰੀਨਾ ਨੂੰ ਮੈਡਮ ਤੁਸਾਦ ਮਿਊਜ਼ਿਅਮ ਦੇ ਅਧਿਕਾਰੀਆਂ ਤੋਂ ਇਕ ਡਿਟੇਲਡ ਮੇਲ ਆਈ ਹੈ, ਜਿਸ 'ਚ ਉਨ੍ਹਾਂ ਨੇ ਲੰਦਨ ਮਿਊਜ਼ਿਅਮ 'ਚ ਉਸ ਦਾ ਮੋਮ ਦਾ ਪੁਤਲਾ ਲਗਾਉਣ ਦੀ ਇੱਛਾ ਜ਼ਾਹਰ ਕੀਤੀ ਹੈ।
ਕੈਟ ਦੇ ਕਰੀਬੀ ਦੋਸਤ ਨੇ ਕਿਹਾ ਕਿ ਕੈਟਰੀਨਾ ਨੂੰ ਇਸ ਬਾਰੇ ਐਤਵਾਰ ਦੀ ਦੁਪਹਿਰ 2.30 ਵਜੇ ਪਤਾ ਲੱਗਾ ਅਤੇ ਉਹ ਇਸ ਖਬਰ ਨੂੰ ਸੁਣ ਕੇ ਬਹੁਤ ਹੀ ਖੁਸ਼ ਹੋਈ। ਉਸ ਨੇ ਇਸ ਦਾ ਤੁਰੰਤ ਜਵਾਬ ਦਿੱਤਾ ਅਤੇ ਹਾਲੇ ਤੁਸਾਦ ਟੀਮ ਨਾਲ ਲਗਾਤਾਰ ਚਰਚਾ ਕੀਤੀ ਜਾ ਰਹੀ ਹੈ। ਹਾਲਾਂਕਿ ਆਖਿਰੀ ਫੈਸਲਾ ਅਗਲੇ ਹਫਤੇ ਲਿਆ ਜਾਵੇਗਾ। ਕੈਟਰੀਨਾ ਨਾਲ ਜੁੜੇ ਸੂਤਰ ਦਾ ਕਹਿਣਾ ਹੈ ਕਿ ਆਪਣੀ ਲੁੱਕ ਦੇ ਬਾਰੇ ਵਿਚਾਰ ਕਰ ਰਹੀ ਹੈ। ਉਹ 'ਅਜਬ ਗਜ਼ਬ ਕੀ ਪ੍ਰੇਮ ਕਹਾਣੀ' ਦੇ ਸ਼ਾਰਟ, 'ਚੇਕਡ ਸਕਰਟ' ਅਤੇ 'ਅਗਨੀਪਥ' ਦੀ ਹਾਫ ਸਾੜੀ 'ਚ ਚਿਕਨੀ ਚਮੇਲੀ ਅਤੇ ਤੀਸ ਮਾਰ ਖਾਨ ਦੀ 'ਸ਼ੀਲਾ ਕੀ ਜਵਾਨੀ' ਬਾਰੇ ਵਿਚਾਰ ਕਰ ਰਹੀ ਹੈ।
ਸੈਫ ਲਈ ਇਸ ਹਸੀਨਾ ਨੇ ਉਤਾਰੇ ਕੱਪੜੇ! (ਦੇਖੋ ਤਸਵੀਰਾਂ)
NEXT STORY