ਲਾਸ ਏਂਜਲਸ- ਰੈਪਰ ਨਿਕੀ ਮਿਨਾਜ ਇਹ ਮੰਨਦੀ ਹੈ ਕਿ ਪੁਰਸ਼ਾਂ ਲਈ ਰੈਪ ਦੀ ਦੁਨੀਆਂ 'ਚ ਮਹਿਲਾਵਾਂ ਦੇ ਲਈ ਆਪਣਾ 'ਮੁਕਾਮ' ਕਰਨਾ ਮੁਸ਼ਕਿਲ ਹੁੰਦਾ ਹੈ। ਖਬਰਾਂ ਮੁਤਾਬਕ 'ਸੁਪਰ ਬਾਸ' ਦੀ ਗਾਇਕਾ ਨੇ ਕਿਹਾ ਹੈ ਕਿ ਮਹਿਲਾ ਰੈਪਰ ਨੂੰ ਆਮ ਤੌਰ 'ਤੇ ਘੱਟ ਤਰਜ਼ੀਹ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਹਿਲੀ ਵਾਰ ਤਾਂ ਕਿਸੇ ਨੇ ਵੀ ਮੈਨੂੰ ਗੰਭੀਰਤਾ ਨਾਲ ਨਹੀਂ ਲਿਆ। ਰੈਪ ਦੀ ਦੁਨੀਆਂ 'ਚ ਆਮ ਤੌਰ 'ਤੇ ਮਹਿਲਾਵਾਂ ਨੂੰ ਗਾਇਨ ਤੋਂ ਦੂਰ ਹੀ ਰੱਖਿਆ ਜਾਂਦਾ ਹੈ। ਮੈਂ ਆਪਣਾ ਮੁਕਾਮ ਬਣਾਉਣਾ ਚਾਹੁੰਦੀ ਸੀ। ਮੇਰੇ ਖੇਤਰ 'ਚ ਮੈਂ ਸਿਰਫ ਪੁਰਸ਼ਾਂ ਨੂੰ ਹੀ ਅਜਿਹਾ ਕਰਦੇ ਦੇਖਿਆ ਹੈ ਜਿਸ 'ਚ ਡਿਡੀ ਤੋਂ ਲੈ ਕੇ ਡਾ.ਡ੍ਰੇ ਅਤੇ ਜੇ ਜੇਡ ਤੱਕ ਦੇ ਨਾਂ ਸ਼ਾਮਲ ਹਨ। ਪਰ ਹੁਣ ਮਹਿਲਾਵਾਂ ਦੀ ਵਾਰੀ ਹੈ। ਮਿਨਾਜ ਨੇ ਜਲਦੀ ਹੀ ਪਰਿਵਾਰ ਸ਼ੁਰੂ ਕਰਨ ਦੀ ਆਪਣੀ ਇੱਛਾ ਜਤਾਈ ਹੈ।
ਐਸ਼ਵਰਿਆ, ਕਰੀਨਾ, ਮਾਧੁਰੀ ਤੋਂ ਬਾਅਦ ਇਹ ਅਭਿਨੇਤਰੀ ਬਣੇਗੀ 'ਮੋਮ ਕੀ ਗੁੜੀਆ'! (ਦੇਖੋ ਤਸਵੀਰਾਂ)
NEXT STORY