ਮੁੰਬਈ- ਬਾਲੀਵੁੱਡ 'ਚ ਜੇਕਰ ਕੋਈ ਅਜਿਹੀ ਹੀਰੋਇਨ ਹੈ, ਜਿਸ ਨੂੰ ਐਵਰ ਯੰਗ ਕਿਹਾ ਜਾ ਸਕਦਾ ਹੈ ਤਾਂ ਉਹ ਹੈ ਰੇਖਾ। 10 ਅਕਤੂਬਰ ਨੂੰ ਰੇਖਾ ਦਾ ਜਨਮ ਹੋਇਆ ਸੀ। ਰੇਖਾ ਦੀ ਖੂਬਸੂਰਤੀ ਦੇ ਚਰਚੇ ਹਮੇਸ਼ਾ ਤੋਂ ਹੀ ਰਹੇ ਹਨ। ਰੇਖਾ ਦਾ ਕਹਿਣਾ ਹੈ ਕਿ ਉਸ ਦੀ ਖੂਬਸੂਰਤੀ ਦਾ ਇਕ ਰਾਜ਼ ਪਿਆਰ ਹੈ। ਉਸ ਦੇ ਮਾਤਾ-ਪਿਤਾ ਵਿਚ ਕਾਫੀ ਪਿਆਰ ਸੀ ਤੇ ਜਨਮ ਤੋਂ ਬਾਅਦ ਉਸ ਨੂੰ ਹਰ ਪਾਸਿਓਂ ਪਿਆਰ ਹੀ ਪਿਆਰ ਮਿਲਿਆ।
ਰੇਖਾ ਨੇ ਕਿਹਾ ਕਿ ਪਿਆਰ ਉਸ ਦੇ ਡੀ. ਐੱਨ. ਏ. ਵਿਚ ਹੈ। ਰੇਖਾ ਨੇ ਵੱਖ-ਵੱਖ ਤਰ੍ਹਾਂ ਦੀਆਂ ਫਿਲਮਾਂ 'ਚ ਕੰਮ ਕੀਤਾ ਹੈ, ਜਿਨ੍ਹਾਂ 'ਚੋਂ ਕਈ ਉਸ ਦੀ ਜ਼ਿੰਦਗੀ ਵਿਚ ਬਦਲਾਅ ਦਾ ਕਾਰਨ ਵੀ ਬਣੀਆਂ। ਰੇਖਾ ਦੇ ਜੀਵਨ ਦੀ ਸਭ ਤੋਂ ਮਹੱਤਵਪੂਰਨ ਫਿਲਮ 'ਘਰ' ਸੀ, ਜਿਹੜੀ 1978 'ਚ ਰਿਲੀਜ਼ ਹੋਈ। ਇਸ ਫਿਲਮ 'ਚ ਰੇਖਾ ਨੇ ਰੇਪ ਪੀੜਤਾ ਦਾ ਕਿਰਦਾਰ ਨਿਭਾਇਆ ਸੀ।
ਇਸ ਤੋਂ ਬਾਅਦ ਰੇਖਾ ਦੀ ਫਿਲਮ ਮੁਕੱਦਰ ਕਾ ਸਿਕੰਦਰ ਕਾਫੀ ਵੱਡੀ ਹਿੱਟ ਫਿਲਮ ਸਾਬਿਤ ਹੋਈ। ਇਸ ਫਿਲਮ ਤੋਂ ਬਾਅਦ ਰੇਖਾ ਤੇ ਅਮਿਤਾਭ ਬੱਚਨ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਣ ਲੱਗਾ। ਇਸ ਫੇਮਸ ਜੋੜੀ ਦਾ ਫਾਇਦਾ ਚੁੱਕ ਕੇ ਫਿਲਮ ਮਿਸਟਰ ਨੱਟਰਵਰਲਾਲ 1979 'ਚ ਰਿਲੀਜ਼ ਹੋਈ। ਨਤੀਜਾ ਫਿਰ ਪਹਿਲਾਂ ਵਾਲਾ ਸੀ, ਦੋਵਾਂ ਦੀ ਜੋੜੀ ਨੇ ਫਿਲਮੀ ਪਰਦੇ 'ਤੇ ਚੰਗਾ ਨਾਂ ਕਮਾਇਆ ਤੇ ਇਹ ਫਿਲਮ ਵੀ ਹਿੱਟ ਸਾਬਿਤ ਹੋਈ। 1980 'ਚ ਰਿਲੀਜ਼ ਫਿਲਮ ਖੂਬਸੂਰਤ 'ਚ ਰੇਖਾ ਦੀ ਮੁੱਖ ਭੂਮਿਕਾ ਸੀ। ਰੇਖਾ ਨੂੰ ਇਸ ਫਿਲਮ ਲਈ ਪਹਿਲਾ ਫਿਲਮ ਫੇਅਰ ਐਵਾਰਡ ਵੀ ਮਿਲਿਆ ਸੀ।
ਇਸ ਤੋਂ ਇਲਾਵਾ ਉਮਰਾਓ ਜਾਨ, ਸਿਲਸਿਲਾ, ਖੂਨ ਭਰੀ ਮਾਂਗ ਤੇ ਫੂਵ ਬਣੇ ਅੰਗਾਰੇ ਆਦਿ ਸ਼ਾਮਲ ਹਨ, ਜਿਹੜੀਆਂ ਰੇਖਾ ਦੇ ਫਿਲਮੀ ਕਰੀਅਰ ਤੇ ਉਸ ਦੀ ਕਾਬਲੀਅਤ ਨੂੰ ਨਿਖਾਰਣ 'ਚ ਕਾਫੀ ਮਹੱਤਵਪੂਰਨ ਸਾਬਿਤ ਹੋਈਆਂ।
ਬਜ਼ੁਰਗ ਪ੍ਰਸ਼ੰਸਕ ਨਾਲ ਦੀਪਿਕਾ ਨੇ ਕੀਤਾ 'ਬਲਮ ਪਿਚਕਾਰੀ' ਡਾਂਸ (ਦੇਖੋ ਤਸਵੀਰਾਂ)
NEXT STORY