ਮੁੰਬਈ- ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਨੇ ਆਪਣੇ ਇਕ ਬਜ਼ੁਰਗ ਪ੍ਰਸ਼ੰਸਕ ਨਾਲ ਆਪਣੇ ਸੁਪਰਹਿੱਟ ਗਾਣੇ 'ਬਲਮ ਪਿਚਕਾਰੀ' 'ਤੇ ਡਾਂਸ ਕੀਤਾ। ਜ਼ੀ. ਟੀ. ਵੀ. ਮਿਲਟੀ ਸਿਟੀ ਟੂਰ 'ਦਿਲ ਸੇਂ ਨਾਚੇ ਇੰਡੀਆਵਾਲੇ' ਦੀ ਸ਼ੁਰੂਆਤ ਹਾਲ ਹੀ 'ਚ ਮੁੰਬਈ ਆਡੀਸ਼ਨ ਨਾਲ ਹੋਈ। ਆਡੀਸ਼ਨ 'ਚ ਦੁਨੀਆਭਰ ਤੋਂ ਵੱਖ-ਵੱਖ ਉਮਰ ਦੇ ਪ੍ਰਤੀਭਾਗੀਆਂ ਨੇ ਪੇਸ਼ਕਾਰੀ ਦਿੱਤੀ। ਪ੍ਰਤੀਭਾਗੀਆਂ 'ਚ 'ਦਿ ਬੋਲਡ ਐਂਡ ਦਿ ਬਿਊਟੀਫੁੱਲ ਸਮੂਹ' ਵੀ ਸ਼ਾਮਲ ਸੀ। ਇਹ 8 ਸੀਨੀਅਰ ਨਾਗਰਿਕਾਂ ਦਾ ਗਰੁੱਪ ਹੈ, ਜਿਸ ਨੇ ਆਪਣੇ ਦਮਦਾਰ ਡਾਂਸ ਨਾਲ ਮੰਡਲ 'ਚ ਸ਼ਾਮਲ ਲੋਕਾਂ ਨੂੰ ਹੈਰਾਨ ਕਰ ਦਿੱਤਾ। ਗਰੁੱਪ ਦੇ ਸੀਨੀਅਰ ਮੈਂਬਰ ਵਿਨੋਦ ਨੇ ਦੱਸਿਆ ਕਿ ਉਨ੍ਹਾਂ ਦੀ ਤਮੰਨਾ ਰਹੀ ਹੈ ਕਿ ਉਹ ਦੀਪਿਕਾ ਨਾਲ ਡਾਂਸ ਕਰੇ। ਵਿਨੋਦ ਨੇ ਕਿਹਾ, ''ਮੇਰੀ ਉਮਰ ਹੈ। ਮੇਰੇ 'ਚ ਅਜੇ ਵੀ ਬਚਪਨ ਹੈ।'' ਦੀਪਿਕਾ ਉਨ੍ਹਾਂ ਦੇ ਨਾਲ ਡਾਂਸ ਕਰਨ ਨੂੰ ਰਾਜੀ ਹੋ ਗਈ ਅਤੇ ਕਿਹਾ ਕਿ ਉਨ੍ਹਾਂ ਨਾਲ ਪੇਸ਼ਕਾਰੀ ਦੇਣਾ ਉਸ ਦੇ ਲਈ ਸਨਮਾਨ ਵਾਲੀ ਗੱਲ ਹੈ। ਦੀਪਿਕਾ ਨੇ ਉਸ ਦੇ ਨਾਲ 'ਬਲਮ ਪਿਚਾਕਰੀ' ਗਾਣੇ 'ਚ ਡਾਂਸ 'ਤੇ ਸਾਰਿਆਂ ਨੂੰ ਕੀਲ ਲਿਆ ਸੀ।
ਕਪਿਲ ਸ਼ਰਮਾ ਨਾਲ ਕੰਮ ਕਰਨਾ ਚਾਹੁੰਦੇ ਹਨ ਰਿਤੇਸ਼ ਦੇਸ਼ਮੁਖ
NEXT STORY