ਜਲੰਧਰ- ਫਿਲਮ 'ਇੱਕੀਸ ਤੋਪੋਂ ਕੀ ਸਲਾਮੀ' ਨੂੰ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਅਨੁਪਮ ਖੇਰ, ਨੇਹਾ ਧੂਪੀਆ, ਦਿਵੇਂਦੂ ਸ਼ਰਮਾ ਤੇ ਅਦਿੱਤੀ ਰਾਓ ਹੈਦਰੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਹ ਫਿਲਮ ਪਿਤਾ ਤੇ ਉਸ ਦੇ ਦੋ ਬੇਟਿਆਂ 'ਤੇ ਆਧਾਰਿਤ ਹੈ। ਦੋਵੇਂ ਭਰਾ ਆਪਣੇ ਪਿਤਾ ਦੀ ਇੱਛਾ ਪੂਰੀ ਕਰਨਾ ਚਾਹੁੰਦੇ ਹਨ। ਇੱਛਾ ਹੈ ਇੱਕੀ ਤੋਪਾਂ ਦੀ ਸਲਾਮੀ ਦੇਣਾ। ਇਸ ਸਲਾਮੀ ਦੇ ਕੰਸੈਪਟ 'ਤੇ ਹੀ ਪੂਰੀ ਫਿਲਮ ਘੁੰਮਦੀ ਹੈ। ਇਸ ਦੇ ਨਾਲ ਹੀ ਫਿਲਮ ਵਿਚ ਸਮਾਜਿਕ ਰੁਝਾਨ ਤੇ ਡਰਾਮੇ ਨੂੰ ਮਿਲਾ ਕੇ ਮਨੋਰੰਜਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ।
ਇਸ ਫਿਲਮ 'ਚ ਅਨੁਪਮ ਖੇਰ ਦੀ ਅਦਾਕਾਰੀ ਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਦਰਸ਼ਕਾਂ ਵਲੋਂ ਅਨੁਪਮ ਖੇਰ ਦੇ ਕਿਰਦਾਰ ਨੂੰ ਕਾਫੀ ਸਰਾਹਿਆ ਗਿਆ ਹੈ। ਨੇਹਾ ਧੂਪੀਆ ਨੇ ਇਸ ਫਿਲਮ 'ਚ ਗਲੈਮਰੈੱਸ ਦਾ ਤੜਕਾ ਲਗਾਇਆ ਹੈ। ਨਾਲ ਹੀ ਅਦਿੱਤੀ ਰਾਓ ਹੈਦਰੀ ਵੀ ਇਸ ਫਿਲਮ ਵਿਚ ਕਾਫੀ ਕਿਊਟ ਦਿਖਾਈ ਦੇ ਰਹੀ ਹੈ। ਕੁਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ ਫਿਲਮ ਦੀ ਕਹਾਣੀ ਵਧੀਆ ਹੈ। ਇਸ ਫਿਲਮ ਦਾ ਮਿਊਜ਼ਿਕ ਵੀ ਫਿਲਮ ਨਾਲ ਚੰਗਾ ਨਿਆਂ ਕਰਨ ਵਿਚ ਕਾਮਯਾਬ ਹੋਇਆ ਹੈ। ਫਿਲਮ ਦੀ ਆਵਰਆਲ ਗੱਲ ਕੀਤੀ ਜਾਵੇ ਤਾਂ ਇਕ ਵਾਰ ਇਸ ਨੂੰ ਦੇਖਣ ਦਾ ਮਜ਼ਾ ਲਿਆ ਜਾ ਸਕਦਾ ਹੈ।
ਰੇਖਾ ਕਦੇ ਬੁੱਢੀ ਨਹੀਂ ਹੋਵੇਗੀ : ਸ਼੍ਰੇਆ
NEXT STORY