ਮੁੰਬਈ- ਇਨ੍ਹੀਂ ਦਿਨੀਂ ਤਾਂ ਨਵਾਜ਼ੂਦੀਨ ਸਿਦੀਕੀ ਇਕ ਦੇ ਬਾਅਦ ਇਕ ਫਿਲਮ ਕਰ ਰਹੇ ਹਨ। ਹਾਲ ਹੀ 'ਚ ਖਬਰ ਆਈ ਸੀ ਕਿ ਨਵਾਜ਼ ਸ਼ਾਹਿਦ ਕਪੂਰ ਸਟਾਰਰ ਫਿਲਮ 'ਚ ਇਕ ਅਹਿਮ ਰੋਲ ਕਰਨ ਵਾਲੇ ਹਨ ਪਰ ਨਵਾਜ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹਨ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਲਕ ਨੇ ਸਾਥ ਨਹੀਂ ਦਿੱਤਾ ਸੀ। ਹਾਲ ਹੀ 'ਚ ਉਨ੍ਹਾਂ ਦੀ ਸ਼ੁਰੂਆਤੀ ਦੌਰ 'ਚ ਫਿਲਮਾਂ ਨਾ ਚੱਲਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਬੋਲਿਆ ਕਿ ਉਨ੍ਹਾਂ ਦੇ ਲਕ ਨੇ ਸਾਥ ਨਹੀਂ ਦਿੱਤਾ। ਉਹ ਕਹਿੰਦੇ ਹਨ ਕਿ ਅਜਿਹਾ ਨਹੀਂ ਹੈ ਕਿ ਮੈਨੂੰ ਮੌਕਾ ਨਹੀਂ ਮਿਲਿਆ ਪਰ ਲਕ ਨੇ ਸਾਥ ਨਹੀਂ ਦਿੱਤਾ, ਸਗੋਂ ਕਈ ਫਿਲਮਾਂ 'ਚ ਤਾਂ ਉਨ੍ਹਾਂ ਦੀ ਗੱਲ ਬਣਦੇ ਬਣਦੇ ਹੀ ਰਹਿ ਗਈ। ਉਹ ਦੱਸਦੇ ਹਨ ਕਿ ਸਾਗਰ ਸਰਹੱਦੀ ਦੀ 'ਚੌਸਰ' ਅਤੇ ਸੁਰਬੱਤ ਦੱਤ ਦੀ ਇਕ ਫਿਲਮ 'ਚ ਉਨ੍ਹਾਂ ਨੂੰ ਇਕ ਵਧੀਆ ਰੋਲ ਮਿਲਿਆ ਸੀ ਪਰ ਇਹ ਫਿਲਮਾਂ ਰਿਲੀਜ਼ ਹੀ ਨਹੀਂ ਹੋਈਆਂ। ਇੰਟਰਨੈਸ਼ਨਲ ਪ੍ਰਾਜੈਕਟ 'ਅਧਰਮ' 'ਚ ਰਾਹੁਲ ਦੇਵ-ਮੁਕੁਲ ਦੇਵ ਸੀ, ਇਹ ਫਿਲਮ ਵੀ ਅਧ 'ਚ ਹੀ ਲਟਕ ਗਈ। ਇਸ ਦੇ ਬਾਅਦ ਵੀ ਉਹ ਲਗਾਤਾਰ ਕੰਮ ਕਰਦੇ ਗਏ। ਇਸ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਉਹ ਲਗਾਤਾਰ ਕੰਮ ਕਰਦੇ ਜਾਂਦੇ ਹਨ ਅਤੇ ਇਕ ਪੌਜੀਟਿਵ ਸੋਚ ਦੇ ਨਾਲ ਹੀ ਉਨ੍ਹਾਂ ਨੂੰ ਅੱਗੇ ਕੰਮ ਮਿਲਿਆ ਹੈ।
ਸੰਨੀ ਲਿਓਨ ਇਸ ਅਭਿਨੇਤਾ ਨਾਲ ਹੈ ਕੌਫੀ ਡੇਟ 'ਤੇ ਜਾਣ ਲਈ ਤਿਆਰ! (ਦੇਖੋ ਤਸਵੀਰਾਂ)
NEXT STORY