ਮੁੰਬਈ- ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਮਾਡਲ ਹੰਟ ਸ਼ੋਅ 'ਕਿੰਗਫਿਸ਼ਰ ਸੁਪਰਮਾਡਲ 2' ਦੀ ਐਂਕਰ ਬਣ ਗਈ ਹੈ ਜਿਸ 'ਚ ਉਹ 10 ਸੁਪਰਮਾਡਲ ਦੀ ਸਲਾਹਕਾਰ ਵੀ ਹੋਵੇਗੀ। 'ਕਿੰਗਫਿਸ਼ਰ ਸੁਪਰਮਾਡਲ 2' ਅੱਠ ਨਵੰਬਰ ਤੋਂ ਐਨ.ਡੀ.ਟੀ.ਵੀ ਗੁਡ ਟਾਈਮਜ਼ ਚੈਨਲ 'ਤੇ ਪ੍ਰਸਾਰਿਤ ਹੋਵੇਗਾ। ਇਸ ਸ਼ੋਅ ਦੀਆਂ 13 ਕੜੀਆਂ ਇਕ ਲੜੀ ਹੋਵੇਗੀ, ਜਿਸ 'ਚ ਦਰਸ਼ਕਾਂ ਨੂੰ ਸੁਪਰਮਾਡਲ ਦਾ ਖਿਤਾਬ ਆਪਣੇ ਨਾਂ ਕਰਵਾਉਣ ਲਈ ਜੀਅ ਜਾਨ ਲਗਾਉਣ ਵਾਲੀ ਦਿਲਕਸ਼ ਮਾਡਲਾਂ ਦੇ ਅਸਧਾਰਨ ਫੋਟੋਸ਼ੂਟ ਦੇਖਣ ਨੂੰ ਮਿਲਣਗੇ। ਨੇਹਾ ਨੇ ਇਕ ਬਿਆਨ 'ਚ ਸ਼ੋਅ ਨਾਲ ਜੁੜੇ ਅਨੁਭਵ ਬਾਰੇ ਕਿਹਾ ਹੈ ਕਿ ਸ਼ੋਅ ਦੀ ਐਂਕਰਿੰਗ ਕਰਨਾ ਅਤੇ ਹੁਨਰਸ਼ਾਲੀ ਲੜਕੀਆਂ ਨੂੰ ਇੰਨੇ ਦਬਾਅ 'ਚ ਇੰਨੀ ਵਧੀਆ ਪੇਸ਼ਕਸ਼ ਦਿੰਦੇ ਦੇਖਣਾ ਇਕ ਲਾਜਵਾਬ ਅਨੁਭਵ ਸੀ। ਸ਼ੋਅ ਨੇ ਬੀਤੇ ਸਾਲਾਂ 'ਚ ਤਰੱਕੀ ਕੀਤੀ ਹੈ। ਸ਼ੋਅ ਦੇ ਪਿਛਲੇ ਐਡੀਸ਼ਨ ਦੀ ਮੇਜ਼ਬਾਨੀ ਮਾਡਲ-ਅਦਾਕਾਰਾ ਲਿਜਾ ਹੇਡਨ ਨੇ ਕੀਤੀ। ਪਿਛਲੇ ਸ਼ੋਅ ਦਾ ਨਾਂ 'ਹੰਟ ਫਾਰ ਦਿ ਕਿੰਗਫਿਸ਼ਰ ਕੰਲੈਡਰ ਗਰਲ' ਸੀ।
'ਸ਼ਹਿਨਸ਼ਾਹ' ਅਮਿਤਾਭ ਨਾਲ ਮਿਲੇ 'ਦਬੰਗ' ਖਾਨ
NEXT STORY