ਆਪਣੀ ਅਗਲੀ ਫਿਲਮ 'ਹੈਪੀ ਐਂਡਿੰਗ' ਵਿਚ ਸੈਫ ਅਲੀ ਖਾਨ ਆਪਣੇ ਹੁਣ ਤੱਕ ਦੇ ਸਭ ਤੋਂ ਵੱਖਰੇ ਅੰਦਾਜ਼ ਵਿਚ ਨਜ਼ਰ ਆਏਗਾ। ਆਪਣੇ ਵਲੋਂ ਬਣਾਈ ਜਾ ਰਹੀ ਇਸ ਫਿਲਮ ਵਿਚ ਸੈਫ ਦੀ ਡਬਲ ਰੋਲ ਵਾਲੀ ਇਕ ਖਾਸ ਭੂਮਿਕਾ ਹੈ। ਫਿਲਮ ਨੂੰ 'ਗੋ ਗੋਆ ਗੋਨ', 'ਸ਼ੋਰ ਇਨ ਦਿ ਸਿਟੀ' ਵਰਗੀਆਂ ਫਿਲਮਾਂ ਨਿਰਦੇਸ਼ਿਤ ਕਰਨ ਵਾਲੀ ਨਿਰਦੇਸ਼ਕ ਜੋੜੀ ਰਾਜ ਨਿਧੀਮੋਰੂ ਅਤੇ ਕ੍ਰਿਸ਼ਨ ਡੀ. ਕੇ. ਨੇ ਆਪਣੀਆਂ ਫਿਲਮਾਂ 'ਚ ਹਮੇਸ਼ਾ ਦਰਸ਼ਕਾਂ ਲਈ ਕੁਝ ਵੱਖਰਾ ਅਤੇ ਅਨੋਖਾ ਪੇਸ਼ ਕੀਤਾ ਹੈ ਇਸ ਲਈ ਫਿਲਮ 'ਚ ਸੈਫ ਦੇ ਡਬਲ ਰੋਲ ਤੋਂ ਵੀ ਕੁਝ ਅਜਿਹੀ ਹੀ ਆਸ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਫਿਲਮ 'ਚ ਸੈਫ ਯੋਗੀ ਨਾਮੀ ਵਿਅਕਤੀ ਦੀ ਰਹੱਸਮਈ ਭੂਮਿਕਾ ਨਿਭਾਅ ਰਿਹਾ ਹੈ, ਜਿਸ ਬਾਰੇ ਅਜੇ ਕੁਝ ਬਹੁਤਾ ਨਹੀਂ ਪਤਾ। ਇਸ ਤੋਂ ਇਲਾਵਾ ਉਸ ਦਾ ਇਕ ਹੋਰ ਰੋਲ ਵੀ ਹੈ ਪਰ ਅਜੇ ਇਸ ਬਾਰੇ ਬਹੁਤਾ ਖੁਲਾਸਾ ਨਹੀਂ ਕੀਤਾ ਗਿਆ। ਇਕ ਤਸਵੀਰ ਜ਼ਰੂਰ ਜਾਰੀ ਕੀਤੀ ਗਈ ਹੈ, ਜਿਸ ਵਿਚ ਉਹ ਕੁਝ ਹੌਟ ਮਾਡਲਜ਼ ਵਿਚਾਲੇ ਡਾਂਸ ਕਰ ਰਿਹਾ ਹੈ। ਸੂਤਰਾਂ ਅਨੁਸਾਰ ਇਹ ਫਿਲਮ ਪਿਆਰ ਅਤੇ ਪਿਆਰੀਆਂ ਕਹਾਣੀਆਂ ਨੂੰ ਅੱਜ ਦੇ ਨਜ਼ਰੀਏ ਮੁਤਾਬਕ ਦਿਖਾਏਗੀ। ਫਿਲਮ 'ਚ ਸੈਫ ਦੇ ਆਪੋਜ਼ਿਟ ਇਲੀਆਨਾ ਡਿਕਰੂਜ਼ ਲੀਡ ਰੋਲ ਵਿਚ ਹੈ, ਜੋ ਨਵੰਬਰ ਵਿਚ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਸੈਫ ਅਤੇ ਇਲੀਆਨਾ ਦੀ ਜੋੜੀ ਫਿਲਮ 'ਕਾਕਟੇਲ' ਵਿਚ ਸਫਲਤਾ ਦਰਜ ਕਰਵਾ ਚੁੱਕੀ ਹੈ। ਇਸ ਤੋਂ ਇਲਾਵਾ ਇਸ ਵਿਚ ਕਲਕੀ ਕੋਚਲਿਨ, ਰਣਵੀਰ ਸ਼ੋਰੀ ਅਤੇ ਗੋਵਿੰਦਾ ਵੀ ਮੁੱਖ ਭੂਮਿਕਾਵਾਂ ਵਿਚ ਹਨ।
ਹੁਣ ਹਜ਼ਾਰ ਕਰੋੜੀ ਕਲੱਬ ਦੀ ਗੱਲ ਕਰੋ
NEXT STORY