ਹੁਮੈਮਾ ਮਲਿਕ ਪਾਕਿਸਤਾਨੀ ਅਦਾਕਾਰਾ ਅਤੇ ਮਾਡਲ ਹੈ। ਸਿਰਫ 14 ਸਾਲ ਦੀ ਉਮਰ ਵਿਚ ਉਸ ਨੇ ਉਥੋਂ ਦੇ ਟੀ. ਵੀ. ਸੀਰੀਅਲਾਂ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਪਿੱਛੋਂ ਮਾਡਲਿੰਗ ਨੂੰ ਕਾਰਜ ਖੇਤਰ ਬਣਾਉਣ ਤੋਂ ਬਾਅਦ ਉਸ ਨੇ 2011 ਵਿਚ ਸ਼ੋਏਬ ਮੰਸੂਰ ਦੀ ਫ਼ਿਲਮ 'ਬੋਲ' ਨਾਲ ਪਾਕਿਸਤਾਨੀ ਫ਼ਿਲਮਾਂ ਵਿਚ ਕੰਮ ਸ਼ੁਰੂ ਕੀਤਾ। ਇਸ ਤਰ੍ਹਾਂ ਉਹ ਫ਼ਿਲਮ ਐਕਟ੍ਰੈੱਸ ਬਣ ਗਈ।
ਫ਼ਿਲਮਾਂ ਵਿਚ ਆਉਣ ਤੋਂ ਪਹਿਲਾਂ ਹੁਮੈਮਾ ਮਲਿਕ ਦਾ ਵਿਆਹ ਸ਼ਮੀਮ ਅੱਬਾਸੀ ਨਾਲ ਹੋ ਚੁੱਕਾ ਸੀ ਪਰ ਅਪ੍ਰੈਲ 2010 ਵਿਚ ਦੋਵੇਂ ਵੱਖ ਹੋ ਗਏ। ਉਸ ਪਿੱਛੋਂ ਉਹ ਕਾਫੀ ਸਮੇਂ ਤੱਕ ਪਾਕਿਸਤਾਨ ਦੇ ਕ੍ਰਿਕਟਰ ਵਸੀਮ ਅਕਰਮ ਨਾਲ ਡੇਟਿੰਗ 'ਤੇ ਰਹੀ।
ਹੁਮੈਮਾ ਕਈ ਪਾਕਿਸਤਾਨੀ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਹੈ। ਹੁਣ ਤੱਕ ਪਾਕਿਸਤਾਨ ਤੋਂ ਬਾਲੀਵੁੱਡ ਵਿਚ ਸਲਮਾ ਆਗਾ, ਜੇਬਾ ਬਖ਼ਤਿਆਰ, ਮੀਰਾ ਅਤੇ ਵੀਨਾ ਮਲਿਕ, ਜੋ ਵੀ ਨਾਇਕਾਵਾਂ ਆਈਆਂ, ਉਨ੍ਹਾਂ ਨੂੰ ਇਥੇ ਬਹੁਤ ਸਫਲਤਾ ਨਹੀਂ ਮਿਲ ਸਕੀ ਪਰ ਹੁਮੈਮਾ ਉਨ੍ਹਾਂ ਸਭ ਤੋਂ ਵੱਖਰੀ ਸਿੱਧ ਹੋਈ। ਇਸ ਅਦਾਕਾਰਾ ਨੂੰ ਬਾਲੀਵੁੱਡ ਦਰਸ਼ਕਾਂ ਨੇ ਹੱਥੋ-ਹੱਥ ਲਿਆ। ਉਸ ਨੇ 'ਰਾਜਾ ਨਟਵਰਲਾਲ' ਵਿਚ ਨਾ ਸਿਰਫ ਸ਼ਾਰਟਸ ਪਹਿਨੇ, ਸਗੋਂ ਕਾਫੀ ਰੋਮਾਂਟਿਕ, ਬੋਲਡ ਅਤੇ ਕਿਸਿੰਗ ਸੀਨ ਵੀ ਕੀਤੇ। ਹਮੇਸ਼ਾ ਵਾਂਗ ਪਾਕਿਸਤਾਨ ਵਿਚ ਹੁਮੈਮਾ ਦੇ ਚੁੰਮਣ ਦ੍ਰਿਸ਼ ਨੂੰ ਲੈ ਕੇ ਬਹੁਤ ਹੰਗਾਮਾ ਹੋਇਆ। ਉਸ ਦੀ ਆਲੋਚਨਾ ਵੀ ਹੋਈ ਪਰ ਹੁਮੈਮਾ ਨੇ ਸਭ ਤੋਂ ਵਧੀਆ ਕੰਮ ਇਹੀ ਕੀਤਾ ਕਿ ਚੁੱਪ ਧਾਰ ਲਈ ਅਤੇ ਹੌਲੀ-ਹੌਲੀ ਸਭ ਕੁਝ ਸ਼ਾਂਤ ਹੋ ਗਿਆ।
ਹੁਮੈਮਾ ਕਿਸਿੰਗ ਸੀਨਜ਼ ਨੂੰ ਕਰਨ ਸਮੇਂ ਅਣਜਾਣੇ ਸ਼ੰਕੇ ਨੂੰ ਲੈ ਕੇ ਕਾਫੀ ਨਰਵਸ ਸੀ। ਜਦੋਂ ਉਹ ਸੀਨ ਸ਼ੂਟ ਕੀਤੇ ਗਏ ਤਾਂ ਕਈ ਰਾਤਾਂ ਉਸ ਨੂੰ ਨੀਂਦ ਨਹੀਂ ਆਈ ਪਰ ਫ਼ਿਲਮ ਦੇ ਮਿਲੇ ਹੁੰਗਾਰੇ ਤੋਂ ਬਾਅਦ ਹੁਮੈਮਾ ਸਕੂਨ ਮਹਿਸੂਸ ਕਰਨ ਲੱਗੀ ਹੈ। ਹੁਮੈਮਾ ਦੇ ਨਿਰਮਾਤਾ ਵਿਧੁ ਵਿਨੋਦ ਚੋਪੜਾ ਨਾਲ ਤਿੰਨ ਫ਼ਿਲਮਾਂ ਦੀ ਡੀਲ ਕੀਤੀ ਹੈ, ਜਿਸ ਦੇ ਤਹਿਤ ਹੁਣ ਉਸ ਦੀ ਪਹਿਲੀ ਫ਼ਿਲਮ 'ਚਿੱਠੀਆਂ' ਛੇਤੀ ਹੀ ਫਲੋਰ 'ਤੇ ਜਾਏਗੀ।
ਅਸੀਂ ਕਈ-ਕਈ ਹਫਤੇ ਨਹੀਂ ਮਿਲਦੇ
NEXT STORY