ਹੁਣ ਤਕ 'ਧੂਮ-3', 'ਏਕ ਥਾ ਟਾਈਗਰ' ਅਤੇ 'ਰਾਜਨੀਤੀ', 'ਬੈਂਗ ਬੈਂਗ' ਜਿਹੀਆਂ ਹਿੱਟ ਫਿਲਮਾਂ ਦੇ ਚੁੱਕੀ ਕੈਟਰੀਨਾ ਸਕ੍ਰਿਪਟ ਦੀ ਚੋਣ ਕਰਦੇ ਸਮੇਂ ਬਹੁਤ ਸੁਚੇਤ ਰਹਿੰਦੀ ਹੈ। ਉਹ ਇਸ ਮਾਮਲੇ 'ਚ ਚੰਗੀ ਸਮਝ ਰੱਖਦੀ ਹੈ ਅਤੇ ਦੇਖ ਪਰਖ ਕੇ ਹੀ ਫਿਲਮ ਚੁਣਦੀ ਹੈ।
ਕੈਟਰੀਨਾ ਦਾ ਕਹਿਣਾ ਹੈ,''ਮੇਰੀਆਂ ਵੀ ਇਕ-ਦੋ ਫਿਲਮਾਂ ਨੇ ਵੀ ਚੰਗਾ ਕਾਰੋਬਾਰ ਨਹੀਂ ਕੀਤਾ ਇਸ ਦਾ ਜਵਾਬ ਵੀ ਕਿਸੇ ਕੋਲ ਨਹੀਂ ਹੈ। ਮੈਂ ਬਸ ਇਹ ਪ੍ਰਾਥਨਾ ਅਤੇ ਉਮੀਦ ਕਰਦੀ ਹਾਂ ਕਿ ਮੇਰਾ ਇਹ ਰਿਕਾਰਡ ਕਾਇਮ ਰਹੇ ਕਿਸਮਤ ਤੋਂ ਇਲਾਵਾ ਪ੍ਰਮਾਤਮਾ ਦਾ ਆਸ਼ੀਰਵਾਦ ਵੀ ਸਫਲਤਾ ਲਈ ਜ਼ਰੂਰੀ ਹੁੰਦਾ ਹੈ। ਇਸ ਦੇ ਨਾਲ ਹੀ ਦਰਸ਼ਕਾਂ ਦੀ ਪਸੰਦ ਜਾਂ ਟੇਸਟ ਨੂੰ ਵੀ ਧਿਆਨ 'ਚ ਰੱਖਣਾ ਹੁੰਦਾ ਹੈ।
ਕੈਟਰੀਨਾ ਦੇ ਅਨੁਸਾਰ, ''ਮੈਂ ਉਸੇ ਸਕ੍ਰਿਪਟ ਦੀ ਚੋਣ ਕਰਦੀ ਹਾਂ ਜੋ ਮੈਨੂੰ ਪਸੰਦ ਆਉਂਦੀ ਹੈ। ਹੋ ਸਕਦਾ ਹੈ ਕਿ ਕਦੇ ਮੈਂ ਚੋਣ ਕਰਨ 'ਚ ਗਲਤੀ ਵੀ ਕਰ ਦਿੰਦੀ ਹੈ ਪਰ ਜ਼ਿਆਦਾਤਰ ਮਾਮਲਿਆਂ 'ਚ ਮੈਂ ਆਪਣੀ ਚੋਣ 'ਤੇ ਸੰਤੁਸ਼ਟੀ ਮਹਿਸੂਸ ਕਰਦੀ ਹਾਂ।''
ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਕੈਟਰੀਨਾ ਆਪਣੀ ਰਿਲੀਜ਼ ਹੋਈ ਫਿਲਮ 'ਬੈਂਗ ਬੈਂਗ' ਦੀ ਸਫਲਤਾ ਤੋਂ ਬਹੁਤ ਉਤਸ਼ਾਹਿਤ ਹੈ। ਉਸ ਦਾ ਕਹਿਣਾ ਹੈ ਕਿ ਇਹ ਫਿਲਮ ਕੁਝ ਹਟ ਕੇ ਸੀ ਅਤੇ ਉਸ ਨੂੰ ਐਕਸ਼ਨ ਕਰਨ ਦਾ ਮੌਕਾ ਮਿਲਿਆ ਤੇ ਉਸ ਨੇ ਖੂਬ ਇੰਜੁਆਏ ਕੀਤਾ।
ਹਮੇਸ਼ਾ ਤੋਂ ਡ੍ਰਾਮਾ ਕਵੀਨ ਹਾਂ : ਨਿਧੀ
NEXT STORY