ਹਾਲੀਵੁੱਡ ਦੀ ਸੁਪਰਹਿੱਟ ਫਿਲਮ 'ਟਰਾਂਸਫਾਰਮਰ' ਨਾਲ ਪ੍ਰਸਿੱਧੀ ਖੱਟਣ ਵਾਲੀ ਅਦਾਕਾਰਾ ਮੀਗਨ ਫਾਕਸ ਦਾ ਕਹਿਣਾ ਹੈ ਕਿ ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਉਹ ਹਾਲੀਵੁੱਡ ਦੇ ਗਲੈਮਰ ਦੀ ਚਕਾਚੌਂਧ ਤੋਂ ਹੈਰਾਨ ਜ਼ਰੂਰ ਸੀ ਪਰ ਦੋ ਬੇਟਿਆਂ ਨੋਹ ਅਤੇ ਬੋਧੀ ਦੀ ਮਾਂ ਬਣਨ ਪਿੱਛੋਂ ਕਰੀਅਰ ਅਤੇ ਕੰਮ ਪ੍ਰਤੀ ਉਸ ਦਾ ਨਜ਼ਰੀਆ ਪੂਰੀ ਤਰ੍ਹਾਂ ਬਦਲ ਚੁੱਕਾ ਹੈ।
28 ਸਾਲਾ ਇਸ ਸੁੰਦਰੀ ਦਾ ਕਹਿਣਾ ਹੈ, ''ਮੇਰੇ ਖਿਆਲ 'ਚ ਕਿਸੇ ਵੀ ਇਨਸਾਨ ਲਈ ਹਾਲੀਵੁੱਡ ਨਾਲ ਆਪਣੇ ਜੀਵਨ ਨੂੰ ਜੋੜਨਾ ਗਲਤੀ ਹੋਵੇਗੀ ਕਿਉਂਕਿ ਇਥੇ ਕੁਝ ਵੀ ਅਸਲ ਨਹੀਂ ਹੈ, ਇਥੇ ਸਭ ਕੁਝ ਸੁਪਨਾ ਅਤੇ ਝੂਠ ਹੈ।''
ਮਾਂ ਬਣਨ ਪਿੱਛੋਂ ਉਹ ਆਪਣੇ ਕਰੀਅਰ ਅਤੇ ਘਰ ਵਿਚ ਤਾਲਮੇਲ ਬਣਾ ਕੇ ਚੱਲਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਉਦਾਰ ਨਜ਼ਰੀਆ ਰੱਖਣਾ ਪਸੰਦ ਕਰਦੀ ਹੈ। ਉਹ ਕਹਿੰਦੀ ਹੈ, ''ਮੈਂ ਬੱਚਿਆਂ ਲਈ ਸਖਤ ਨਹੀਂ ਹਾਂ। ਮੈਂ ਅਸਲ ਵਿਚ ਆਜ਼ਾਦ ਖਿਆਲਾਂ ਦੀ ਅਤੇ ਉਦਾਰ ਮਾਂ ਹਾਂ। ਜੇਕਰ ਉਹ ਗਰਲਫ੍ਰੈਂਡ ਰੱਖਣਾ ਚਾਹੁੰਦੇ ਹਨ ਤਾਂ ਰੱਖ ਸਕਦੇ ਹਨ।''
ਅੱਜਕਲ ਮੀਗਨ ਆਪਣੀ ਫਿਲਮ 'ਟੀਨ ਏਜ ਮਿਊਟੈਂਟ ਨਿੰਜਾ ਟਰਟਲਸ' ਲਈ ਵੀ ਚਰਚਾ ਬਟੋਰ ਰਹੀ ਹੈ। ਇਸ ਫਿਲਮ ਵਿਚ ਨਿਰਮਾਤਾ ਮਾਈਕਲ ਵੀ ਹੈ, ਜਿਸ ਦੀ ਫਿਲਮ 'ਟਰਾਂਸਫਾਰਮਰ' ਤੋਂ ਬਾਅਦ ਮੀਗਨ ਅਤੇ ਮਾਈਕਲ ਵਿਚ ਕੁਝ ਮੱਤਭੇਦ ਪੈਦਾ ਹੋ ਗਿਆ ਸੀ ਪਰ ਮੀਗਨ ਦਾ ਕਹਿਣਾ ਹੈ ਕਿ ਉਨ੍ਹਾਂ ਵਿਚ ਹੁਣ ਸਭ ਕੁਝ ਠੀਕ ਚੱਲ ਰਿਹਾ ਹੈ ਅਤੇ 'ਟੀਨ ਏਜ....' ਫਿਲਮ ਦੇ ਨਿਰਮਾਣ ਦੌਰਾਨ ਮਾਈਕਲ ਨੇ ਉਸ ਦਾ ਪੂਰਾ ਸਾਥ ਦਿੱਤਾ ਅਤੇ ਉਸ ਨੇ ਹਫਤੇ ਵਿਚ ਦੋ ਦਿਨ ਦੀ ਛੁੱਟੀ ਵੀ ਦੇ ਦਿੱਤੀ ਤਾਂ ਕਿ ਉਹ ਆਪਣੇ ਬੱਚਿਆਂ ਦੀ ਦੇਖਭਾਲ ਲਈ ਵੀ ਸਮਾਂ ਦੇ ਸਕੇ।
ਨਿਰਦੇਸ਼ਨ ਅਜੇ ਬਾਅਦ 'ਚ
NEXT STORY