ਬਾਲੀਵੁੱਡ ਸੁੰਦਰੀ ਹੁਮਾ ਕੁਰੈਸ਼ੀ ਨੇ ਹੁਣੇ ਜਿਹੇ ਸਵੀਕਾਰ ਕੀਤਾ ਹੈ ਕਿ ਉਹ ਹਾਲੀਵੁੱਡ ਅਦਾਕਾਰਾ ਐਂਜਲੀਨਾ ਜੌਲੀ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਭਵਿੱਖ ਵਿਚ ਫਿਲਮ ਨਿਰਦੇਸ਼ਨ ਕਰਨਾ ਚਾਹੁੰਦੀ ਹੈ। 'ਜੀਆ', 'ਗਰਲ ਇੰਟੇਰਪਟੇਡ' ਅਤੇ 'ਲਾਰਾ ਕ੍ਰਾਫਟ' 'ਟਾਂਬ ਰੇਡਰ' ਵਰਗੀਆਂ ਫਿਲਮਾਂ ਦੇਣ ਪਿੱਛੋਂ ਜੌਲੀ ਨੇ ਸਾਲ 2011 ਵਿਚ 'ਇਨ ਲੈਂਡ ਆਫ ਬਲੱਡ ਐਂਡ ਹਨੀ' ਨਾਲ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ ਸੀ। ਫਿਲਮ 'ਏਕ ਥੀ ਡਾਇਨ' ਦੀ ਅਦਾਕਾਰਾ ਹੁਮਾ ਉਸ ਤੋਂ ਬਹੁਤ ਪ੍ਰਭਾਵਿਤ ਹੈ।
ਹੁਮਾ ਕਹਿੰਦੀ ਹੈ, ''ਇਸ ਸਮੇਂ ਮੈਂ ਨਿਰਦੇਸ਼ਨ ਨਹੀਂ ਕਰ ਸਕਦੀ, ਸ਼ਾਇਦ 55 ਸਾਲ ਦੀ ਉਮਰ ਵਿਚ ਮੈਂ ਨਿਰਦੇਸ਼ਨ ਕਰਾਂ। ਮੈਂ ਜੌਲੀ ਦੇ ਰਸਤੇ 'ਤੇ ਚੱਲਾਂਗੀ। '' ਆਪਣੇ ਭਰਾ ਅਤੇ ਅਦਾਕਾਰ ਸਾਕਿਬ ਸਲੀਮ ਨਾਲ ਸਹਿ-ਨਿਰਦੇਸ਼ਨ ਦੇ ਸਵਾਲ 'ਤੇ ਹੁਮਾ ਨੇ ਕਿਹਾ, ''ਮੇਰੇ ਭਰਾ ਨਾਲ ਸਹਿ-ਨਿਰਦੇਸ਼ਨ ਸੰਭਵ ਨਹੀਂ ਹੈ। ਸਾਡੇ ਵਿਚਾਰ ਬਿਲਕੁਲ ਵੱਖਰੇ ਹਨ। ਸ਼ਾਇਦ ਅਸੀਂ ਦੋਵੇਂ ਇਕੱਠੇ ਫਿਲਮ ਵਿਚ ਅਦਾਕਾਰੀ ਕਰੀਏ। ਇਹ ਰੋਮਾਂਚਕ ਹੋਵੇਗਾ ਕਿਉਂਕਿ ਅਸੀਂ ਦੋਵੇਂ ਮੁਕਾਬਲੇਬਾਜ਼ ਕਲਾਕਾਰ ਹਾਂ। ਇਸ ਵੇਲੇ ਹੁਮਾ ਫਿਲਮ 'ਬਦਲਾਪੁਰ' ਵਿਚ ਕੰਮ ਕਰ ਰਹੀ ਹੈ, ਜੋ ਅਗਲੇ ਸਾਲ ਫਰਵਰੀ ਵਿਚ ਪ੍ਰਦਰਸ਼ਿਤ ਹੋਵੇਗੀ।
ਸਭ ਦੇ ਦਿਲਾਂ 'ਤੇ ਛਾਈ ਨੋਰਾ ਫਾਤੇਹੀ
NEXT STORY