ਆਪਣੀਆਂ ਹੁਣ ਤੱਕ ਦੀ ਫਿਲਮਾਂ ਵਿਚ ਖੁਦ ਨੂੰ ਇਕ ਬਿਹਤਰੀਨ ਅਦਾਕਾਰਾ ਦੇ ਤੌਰ 'ਤੇ ਬਾਲੀਵੁੱਡ ਵਿਚ ਸਥਾਪਿਤ ਕਰ ਚੁੱਕੀ ਕਲਕੀ ਕੋਚਲਿਨ ਆਪਣੇ ਕਰੀਅਰ ਵਿਚ ਪਹਿਲੀ ਵਾਰ ਪੂਰੀ ਤਰ੍ਹਾਂ ਕਾਮਿਕ ਰੋਲ ਕਰਦੀ ਨਜ਼ਰ ਆਉਣ ਵਾਲੀ ਹੈ। ਕਲਕੀ ਦੀ ਅਗਲੀ ਫਿਲਮ 'ਹੈਪੀ ਐਂਡਿੰਗ' ਹੈ। ਖਾਸ ਗੱਲ ਹੈ ਕਿ ਹਮੇਸ਼ਾ ਕੁਝ ਵੱਖਰੇ ਕਿਰਦਾਰ ਨਿਭਾਉਣ ਵਾਲੀ ਕਲਕੀ ਆਪਣੇ ਇਸ ਨਵੇਂ ਰੁਪ ਨੂੰ ਲੈ ਕੇ ਅੱਜਕਲ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ।
ਫਿਲਮ ਦਾ ਨਿਰਦੇਸ਼ਨ ਰਾਜ ਅਤੇ ਡੀਕੇ ਨੇ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਲਕੀ ਇਸ ਫਿਲਮ ਵਿਚ ਇਕ ਡੈਂਟਿਸਟ ਦੀ ਭੂਮਿਕਾ ਨਿਭਾਅ ਰਹੀ ਹੈ, ਜੋ ਆਪਣੇ ਬੁਆਏਫ੍ਰੈਂਡ ਨੂੰ ਬਿਲਕੁਲ ਵੀ ਚੈਨ ਨਹੀਂ ਲੈਣ ਦਿੰਦੀ ਹੈ ਜਾਂ ਇੰਝ ਕਹਿ ਲਓ ਕਿ ਹਰ ਵੇਲੇ ਉਸ 'ਤੇ ਨਜ਼ਰ ਰੱਖਦੀ ਹੈ। ਫਿਲਮ ਵਿਚ ਕਲਕੀ ਦੇ ਪ੍ਰੇਮੀ ਦਾ ਕਿਰਦਾਰ ਸੈਫ ਅਲੀ ਖਾਨ ਨਿਭਾਅ ਰਿਹਾ ਹੈ।
ਫਿਲਮ 'ਹੈਪੀ ਐਂਡਿੰਗ' ਦੇ ਨਿਰਦੇਸ਼ਕ ਰਾਜ ਅਤੇ ਡੀਕੇ ਦਾ ਵੀ ਕਹਿਣਾ ਹੈ ਕਿ ਕਲਕੀ ਬਹੁਤ ਪ੍ਰਤਿਭਾਸ਼ਾਲੀ ਅਦਾਕਾਰਾ ਹੈ ਅਤੇ ਜਦੋਂ ਉਹ ਕਿਸੇ ਕਿਰਦਾਰ ਨੂੰ ਨਿਭਾਉਂਦੀ ਹੈ ਤਾਂ ਉਹ ਕਲਕੀ ਨਹੀਂ ਰਹਿੰਦੀ, ਸਗੋਂ ਉਹ ਖੁਦ ਹੀ ਕਿਰਦਾਰ ਬਣ ਜਾਂਦੀ ਹੈ। ਇਸ ਫਿਲਮ ਵਿਚ ਵੀ ਉਹ ਕਲਕੀ ਨਹੀਂ, ਸਗੋਂ ਇਕ ਡੈਂਟਿਸਟ ਅਤੇ ਚੁਲਬੁਲੀ ਮਹਿਬੂਬਾ ਦੇ ਰੂਪ ਵਿਚ ਪੂਰੀ ਤਰ੍ਹਾਂ ਡੁੱਬੀ ਨਜ਼ਰ ਆਵੇਗੀ।
ਸੈਫ ਅਲੀ ਖਾਨ ਅਤੇ ਕਲਕੀ ਤੋਂ ਇਲਾਵਾ ਇਸ ਫਿਲਮ ਵਿਚ ਇਲੀਆਨਾ ਡਿਕਰੂਜ਼ ਵੀ ਅਹਿਮ ਭੂਮਿਕਾ ਵਿਚ ਹੈ। ਉਸ ਦੀ ਇਕ ਹੋਰ ਫਿਲਮ 'ਮਾਰਗਾਰੀਟਾ ਵਿਦ ਏ ਸਟ੍ਰਾਅ' ਵੀ ਛੇਤੀ ਰਿਲੀਜ਼ ਹੋਵੇਗੀ, ਜਿਸ ਵਿਚ ਉਹ ਸੈਰੇਬ੍ਰਲ ਪਾਲਸੀ ਰੋਗ ਤੋਂ ਪੀੜਤ ਇਕ ਕੁੜੀ ਦੀ ਭੂਮਿਕਾ ਨਿਭਾਅ ਰਹੀ ਹੈ, ਜੋ ਆਪਣੇ ਜੀਵਨ ਅਤੇ ਪਰਿਵਾਰ ਨਾਲ ਆਪਣੇ ਰਿਸ਼ਤੇ ਵਿਚ ਸੰਘਰਸ਼ ਕਰ ਰਹੀ ਹੈ।
ਨਕਲੀ ਹੈ ਹਾਲੀਵੁੱਡ ਮੀਗਨ ਫਾਕਸ
NEXT STORY