ਆਲੀਆ ਭੱਟ ਨੂੰ ਫਿਲਮੀ ਕਰੀਅਰ ਸ਼ੁਰੂ ਕੀਤੇ ਬੇਸ਼ੱਕ ਕਾਫੀ ਘੱਟ ਸਮਾਂ ਹੋਇਆ ਹੈ ਪਰ ਉਸ ਦੀ ਵਧਦੀ ਲੋਕਪ੍ਰਿਯਤਾ ਨਾਲ ਇੰਡਸਟਰੀ ਦੀਆਂ ਕਈ ਅਭਿਨੇਤਰੀਆਂ ਨਫਰਤ ਜ਼ਰੂਰ ਕਰਨ ਲੱਗੀਆਂ ਹੋਣਗੀਆਂ। ਉਸ ਦੀ ਲੋਕਪ੍ਰਿਯਤਾ ਦਾ ਹੀ ਅਸਰ ਹੈ ਕਿ ਇੰਟਰਨੈੱਟ 'ਤੇ ਉਸ ਨੂੰ ਲੱਭਣਾ ਹੁਣ ਖਤਰਨਾਕ ਹੋ ਸਕਦਾ ਹੈ।
ਜੇਕਰ ਤੁਸੀਂ ਵੀ ਆਲੀਆ ਦੇ ਪ੍ਰਸ਼ੰਸਕ ਹੋ ਅਤੇ ਇੰਟਰਨੈੱਟ 'ਤੇ ਉਸ ਦੀਆਂ ਤਸਵੀਰਾਂ ਜਾਂ ਉਸ ਦੇ ਨਾਂ ਤੋਂ ਖਬਰਾਂ ਲੱਭਦੇ ਹੋ ਤਾਂ ਬਿਹਤਰ ਹੋਵੇਗਾ ਕਿ ਤੁਸੀਂ ਵੀ ਸਾਵਧਾਨ ਹੋ ਜਾਓ।
ਦਰਅਸਲ, ਆਲੀਆ ਬਾਰੇ ਜਾਣਨ ਦੀ ਉਤਸੁਕਤਾ ਤੁਹਾਡੇ ਮੋਬਾਈਲ ਜਾਂ ਕੰਪਿਊਟਰ-ਲੈਪਟਾਪ ਨੂੰ ਵਾਇਰਸ ਦਾ ਸ਼ਿਕਾਰ ਬਣਾ ਸਕਦੀ ਹੈ। ਇਹ ਦਾਅਵਾ ਇੰਟਰਨੈੱਟ 'ਤੇ ਸੁਰੱਖਿਆ ਪ੍ਰਦਾਨ ਕਰਨ ਦਾ ਕੰਮ ਕਰਨ ਵਾਲੀ ਇਕ ਐਂਟੀ ਵਾਇਰਸ ਕੰਪਨੀ ਮੈਕੇਫੀ ਨੇ ਹਾਲ ਹੀ 'ਚ ਕੀਤਾ ਹੈ।
ਇਹ ਕੰਪਨੀ ਹਰ ਸਾਲ ਅਜਿਹੇ ਕਲਾਕਾਰਾਂ ਦੀ ਸੂਚੀ ਤਿਆਰ ਕਰਦੀ ਹੈ, ਜਿਨ੍ਹਾਂ ਨੂੰ ਇੰਟਰਨੈੱਟ 'ਤੇ ਸਰਚ ਕਰਨ ਦੌਰਾਨ ਵਾਇਰਸ ਲੋਕਾਂ ਦੇ ਕੰਪਿਊਟਰ ਸਿਸਟਮ 'ਤੇ ਹਮਲਾ ਕਰ ਸਕਦੇ ਹਨ।
ਆਲੀਆ ਤੋਂ ਬਾਅਦ ਇਸ ਸੂਚੀ 'ਚ ਦੂਜੇ ਨੰਬਰ 'ਤੇ ਹਨ ਆਮਿਰ ਖਾਨ। ਪਿਛਲੇ ਸਾਲ ਇਸੇ ਸੂਚੀ 'ਚ ਪ੍ਰਿਯੰਕਾ ਚੋਪੜਾ ਅਤੇ ਸ਼ਾਹਰੁਖ ਖਾਨ ਦਾ ਨਾਂ ਟੌਪ 'ਤੇ ਸੀ।
ਗੁਲਾਬ ਜਾਮਣ ਵਰਗੀ ਹਾਂ
NEXT STORY