ਕਨਿਕਾ ਕਪੂਰ ਇਕ ਅਜਿਹੀ ਗਾਇਕਾ ਹੈ, ਜਿਸ 'ਚ ਪੂਰਬ ਅਤੇ ਪੱਛਮ ਦਾ ਖੂਬਸੂਰਤ ਸੁਮੇਲ ਦੇਖਣ ਨੂੰ ਮਿਲਦਾ ਹੈ। ਲਖਨਊ ਦੀ ਜੰਮਪਲ ਕਨਿਕਾ ਦਾ ਵਿਆਹ 1997 ਵਿਚ ਲੰਦਨ ਦੇ ਇਕ ਅਮੀਰ ਵਿਅਕਤੀ ਰਾਜ ਚੰਡੋਕ ਨਾਲ ਹੋਇਆ ਤੇ ਉਹ ਲੰਦਨ ਜਾ ਵਸੀ। ਕਿਸੇ ਕਾਰਨ 2012 ਵਿਚ ਦੋਹਾਂ ਦਾ ਤਲਾਕ ਹੋ ਗਿਆ।
ਜਦੋਂ ਕਨਿਕਾ ਨੇ 'ਰਾਗਿਨੀ ਐੱਮ. ਐੱਮ. ਐੱਸ.-2' ਦਾ 'ਬੇਬੀ ਡੌਲ' ਗੀਤ ਗਾਇਆ ਤਾਂ ਉਹ ਰਾਤੋ-ਰਾਤ ਸਟਾਰ ਗਾਇਕਾ ਬਣ ਗਈ। ਹੁਣੇ ਜਿਹੇ ਆਈ 'ਹੈਪੀ ਨਿਊ ਯੀਅਰ' ਵਿਚ ਉਸ ਦੇ ਗਾਏ ਗੀਤ 'ਲਵਲੀ' ਅਤੇ 'ਕਮਲੀ' ਸੁਪਰਹਿੱਟ ਰਹੇ ਹਨ। ਪੇਸ਼ ਹਨ ਕਨਿਕਾ ਨਾਲ ਇਕ ਗੱਲਬਾਤ ਦੇ ਅੰਸ਼ :-
* ਤੁਸੀਂ ਬਾਲੀਵੁੱਡ ਵਿਚ ਅਜੇ ਸਿਰਫ ਤਿੰਨ ਗੀਤ ਹੀ ਪੁਰਾਣੇ ਹੋ ਅਤੇ ਸਫਲਤਾ ਤੁਹਾਨੂੰ ਸਿਖਰ 'ਤੇ ਲਿਜਾ ਚੁੱਕੀ ਹੈ। ਕਿਵੇਂ ਲੱਗਦੈ?
—ਮੈਂ ਬਹੁਤ ਖੁਸ਼ ਹਾਂ ਕਿ ਮੈਂ ਸਫਲਤਾ ਦੀ ਸਿਖਰ 'ਤੇ ਹਾਂ, ਉਂਝ ਮੈਨੂੰ ਸਰੋਤਿਆਂ ਅਤੇ ਦਰਸ਼ਕਾਂ ਦਾ ਇੰਨਾ ਪਿਆਰ ਮਿਲੇਗਾ, ਮੈਂ ਸੋਚਿਆ ਨਹੀਂ ਸੀ। ਜਿਥੇ 'ਬੇਬੀ ਡੌਲ' ਨੇ ਮੈਨੂੰ ਪਛਾਣ ਦਿਵਾਈ, ਉਥੇ ਹੀ 'ਲਵਲੀ' ਅਤੇ 'ਕਮਲੀ' ਨੇ ਮੇਰੇ ਕਰੀਅਰ ਨੂੰ ਰਫ਼ਤਾਰ ਦਿੱਤੀ ਹੈ।
* ਤੁਸੀਂ ਬ੍ਰਿਟੇਨ ਤੋਂ ਹੋ, ਫਿਰ ਤੁਹਾਡਾ ਸ਼ਾਸਤਰੀ ਅਤੇ ਸੂਫੀ ਸੰਗੀਤ ਪ੍ਰਤੀ ਰੁਝਾਨ ਕਿਵੇਂ ਪੈਦਾ ਹੋਇਆ?
—ਅਸਲ ਵਿਚ ਮੈਂ ਲਖਨਊ ਤੋਂ ਹਾਂ। ਮੈਂ ਇਥੇ ਹੀ ਸੰਗੀਤ ਸਿੱਖਿਆ। ਮੈਂ ਕਈ ਸਾਲ ਪਹਿਲਾਂ ਭਾਰਤੀ ਸ਼ਾਸਤਰੀ ਗਾਇਕੀ ਵਿਚ ਮਾਸਟਰਸ ਡਿਗਰੀ ਲਈ ਸੀ। ਜਦੋਂ ਮੈਂ 17-18 ਸਾਲ ਦੀ ਸੀ ਤਾਂ ਇੰਗਲੈਂਡ ਚਲੀ ਗਈ। ਇਸ ਲਈ ਮੇਰਾ ਇਕ ਸਟ੍ਰਾਂਗ ਕਲਾਸੀਕਲ ਬੇਸ ਹੈ।
* ਕੀ ਤੁਸੀਂ ਹਮੇਸ਼ਾ ਤੋਂ ਹੀ ਬਾਲੀਵੁੱਡ ਵਿਚ ਗਾਉਣਾ ਚਾਹੁੰਦੇ ਸੀ?
—ਨਹੀਂ, ਅਸਲ ਵਿਚ ਮੈਂ ਇਕ ਬਿਜ਼ਨੈੱਸਮੈਨ ਘਰਾਣੇ ਤੋਂ ਹਾਂ, ਸੰਗੀਤ ਵਿਚ ਜਾਂ ਫ਼ਿਲਮਾਂ ਵਿਚ ਸਾਡੀ ਕੋਈ ਪਿੱਠਭੂਮੀ ਨਹੀਂ ਹੈ। ਬਾਲੀਵੁੱਡ ਦੇ ਬਹੁਤ ਸਾਰੇ ਲੋਕ ਸਾਡੇ ਪਰਿਵਾਰਕ ਦੋਸਤ ਹਨ ਪਰ ਕਿਸੇ ਕਿਸਮ ਦਾ ਵਰਕ ਕੁਨੈਕਸ਼ਨ ਨਹੀਂ ਹੈ। ਮੇਰਾ ਪਾਲਣ-ਪੋਸ਼ਣ ਮੁੰਬਈ ਵਿਚ ਇਕ ਵਧੀਆ ਪਰਿਵੇਸ਼ ਵਿਚ ਹੋਇਆ ਹੈ। ਇਸ ਦੌਰਾਨ ਮੈਂ ਸੰਗੀਤ, ਕੱਥਕ ਅਤੇ ਕਲਾ ਦੀ ਟ੍ਰੇਨਿੰਗ ਲਈ। ਜਦੋਂ ਮੈਂ 10-11 ਸਾਲ ਦੀ ਸੀ ਤਾਂ ਇੰਟਰ ਸਕੂਲ ਮੁਕਾਬਲੇ ਜਿੱਤਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਮੈਨੂੰ ਅਹਿਸਾਸ ਹੋਇਆ ਕਿ ਮੈਂ ਸੱਚਮੁਚ ਗਾ ਸਕਦੀ ਹਾਂ ਅਤੇ ਮੈਂ ਖੁਦ ਨੂੰ ਇਕ ਪ੍ਰੋਫੈਸ਼ਨਲ ਕਲਾਕਾਰ ਦੇ ਤੌਰ 'ਤੇ ਚੈਨੇਲਾਈਜ਼ ਕਰਨਾ ਸ਼ੁਰੂ ਕਰ ਦਿੱਤਾ। ਫਿਰ ਮੈਂ ਕੁਝ ਸਮਾਂ ਮੁੰਬਈ ਵਿਚ ਬਿਤਾਇਆ। ਦੋ ਸਾਲ ਤਕ ਇਥੇ ਸਿਖਲਾਈ ਲਈ। ਅਨੂਪ ਜਲੋਟਾ ਜੀ ਮੇਰੇ ਮੈਂਟੋਰ ਸਨ।
* ਬਾਲੀਵੱਡ 'ਤੇ ਸੂਫੀਆਨਾ ਗੀਤ-ਸੰਗੀਤ ਦੇ ਵਧਦੇ ਪ੍ਰਭਾਵ ਬਾਰੇ ਕੀ ਕਹੋਗੇ?
—ਮਨੁੱਖ ਹੋਣ ਦੇ ਨਾਤੇ ਸਾਨੂੰ ਸਭ ਨੂੰ ਦੁੱਖ ਮਹਿਸੂਸ ਹੁੰਦਾ ਹੈ। ਸੂਫੀ ਸੰਗੀਤ ਰਾਹੀਂ ਇਸ ਦੁੱਖ ਦਾ ਇਲਾਜ ਅਧਿਆਤਮਕ ਤਰੀਕੇ ਨਾਲ ਹੁੰਦਾ ਹੈ, ਜਿਸ ਨਾਲ ਨੌਜਵਾਨ ਪੀੜ੍ਹੀ ਖੁਦ ਨੂੰ ਜੋੜਦੀ ਹੈ। ਉਦਾਹਰਣ ਲਈ ਜਦੋਂ ਮੈਂ ਗਾਇਆ 'ਇਹ ਦੁਨੀਆ ਪਿੱਤਲ ਦੀ, ਬੇਬੀ ਡੌਲ ਮੈਂ ਸੋਨੇ ਦੀ' ਸਿਰਫ ਇਕ ਸ਼ਬਦੀ ਅਨੁਵਾਦ ਨਹੀਂ ਸੀ, ਸਗੋਂ ਇਸ ਦਾ ਅਸਲ ਅਰਥ ਹੈ ਕਿ ਮੈਂ ਇਸ ਸੰਸਾਰ ਵਿਚ ਸ਼ੁੱਧ ਹਾਂ। ਸੂਫੀਆਨਾ ਸੰਗੀਤ ਅਗਾਂਹ ਦੀ ਗੱਲ ਕਰਦਾ ਹੈ, ਇਸ ਲਈ ਨੌਜਵਾਨ ਇਸ ਦੇ ਨਾਲ ਖੁਦ ਨੂੰ ਜੋੜਦੇ ਹਨ।
* ਅੱਜ ਦੇ ਗਾਇਕਾਂ ਨੂੰ ਇਕ ਕੰਪਲੀਟ ਪੈਕੇਜ ਹੋਣ ਦੀ ਲੋੜ ਹੁੰਦੀ ਹੈ-ਚੰਗੀ ਲੁਕ ਅਤੇ ਚੰਗੀ ਆਵਾਜ਼। ਕੀ ਕਹਿਣਾ ਚਾਹੋਗੇ?
—ਈਮਾਨਦਾਰੀ ਨਾਲ ਕਹਾਂ ਤਾਂ ਜੇਕਰ ਤੁਹਾਡੀ ਆਵਾਜ਼ ਚੰਗੀ ਹੈ ਤਾਂ ਤੁਸੀਂ ਦੂਜਿਆਂ ਦੇ ਦਿਲ ਅਤੇ ਆਤਮਾ ਨੂੰ ਛੂਹ ਸਕਦੇ ਹੋ ਪਰ ਬਿਜ਼ਨੈੱਸ ਦੇ ਤੌਰ 'ਤੇ ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਮੁਕਾਬਲਾ ਬਹੁਤ ਜ਼ਿਆਦਾ ਹੈ। ਵਧੀਆ ਗਾਇਕਾਂ ਨੂੰ ਸੁੰਦਰ ਦਿਸਣ ਦੀ ਲੋੜ ਨਹੀਂ ਹੈ। ਭਾਵੇਂ ਆਸ਼ਾ ਭੌਂਸਲੇ ਹੋਣ, ਸੁਨਿਧੀ ਚੌਹਾਨ ਜਾਂ ਸ਼੍ਰੇਆ ਘੋਸ਼ਾਲ, ਜੇਕਰ ਉਹ ਬੁਰਕਾ ਵੀ ਪਹਿਨ ਲੈਣ ਤਾਂ ਵੀ ਹਰ ਕੋਈ ਉਨ੍ਹਾਂ ਨੂੰ ਸੁਣੇਗਾ। ਇਸ ਸ਼੍ਰੇਣੀ ਤੋਂ ਹੇਠਾਂ ਦੀ ਗੱਲ ਕਰੀਏ ਤਾਂ ਇੰਨੇ ਮੁਕਾਬਲੇ ਕਾਰਨ ਅਜਿਹੇ ਗਾਇਕਾਂ ਨੂੰ ਪ੍ਰਫਾਰਮੈਂਸ ਅਤੇ ਅਪੀਲ ਲਈ ਇਕ ਪੈਕੇਜ ਬਣਨਾ ਪੈਂਦਾ ਹੈ।
* ਭਾਰਤੀ ਸੰਗੀਤ ਬਾਰੇ ਕੀ ਕਹੋਗੇ?
—ਬਤੌਰ ਕਲਾਕਾਰ ਇਹ ਬੜੇ ਦੁੱਖ ਦੀ ਗੱਲ ਹੈ ਕਿ ਕੋਈ ਵੀ ਗਾਇਕ ਇਕ ਸਿੰਗਲ ਐਲਬਮ ਆਸਾਨੀ ਨਾਲ ਨਹੀਂ ਕੱਢ ਸਕਦਾ। ਇਹ ਲੱਗਭਗ ਅਸੰਭਵ ਹੈ। ਇਕੱਲੇ ਭਾਰਤ ਵਿਚ ਲੋਕਾਂ ਤਕ ਪਹੁੰਚਣ ਲਈ ਪੈਸੇ ਅਤੇ ਅਰਥ ਵਿਵਸਥਾ ਦੀ ਸੋਚੀਏ ਤਾਂ ਇਥੇ ਟੀ. ਵੀ. ਚੈਨਲਾਂ ਨੂੰ ਸੁਣਾਉਣ ਲਈ ਬਹੁਤ ਕੀਮਤ ਚੁਕਾਉਣੀ ਪਏਗੀ। ਬਾਲੀਵੁੱਡ ਹਰ ਕਿਤੇ ਪਹੁੰਚਦਾ ਹੈ। ਬਾਲੀਵੁੱਡ ਵਾਲਿਆਂ ਕੋਲ ਪੈਸਾ ਅਤੇ ਬਜਟ ਹੈ। ਮੈਂ ਜਾਣਦੀ ਹਾਂ ਕਿ ਇਥੇ ਵੱਖਰੀ ਗੱਲ ਹੈ।
* 'ਬੇਬੀ ਡੌਲ' ਸੰਨੀ ਲਿਓਨੀ 'ਤੇ ਫ਼ਿਲਮਾਇਆ ਗਿਆ ਸੀ। ਜਦੋਂ ਤੁਸੀਂ ਪਹਿਲੀ ਵਾਰ ਇਸ ਨੂੰ ਦੇਖਿਆ ਤਾਂ ਕਿਵੇਂ ਲੱਗਾ ਸੀ?
—ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਪਤਾ ਨਹੀਂ ਸੀ ਕਿ ਸੰਨੀ ਲਿਓਨੀ ਕੌਣ ਹੈ। ਮੈਂ ਉਸ ਬਾਰੇ ਆਨਲਾਈਨ ਜਾਣਕਾਰੀ ਪ੍ਰਾਪਤ ਕੀਤੀ। ਉਸ ਬਾਰੇ ਪੜ੍ਹਿਆ। ਜਦੋਂ ਮੈਂ ਦੇਖਿਆ ਤਾਂ ਰੱਬ ਦਾ ਸ਼ੁਕਰ ਕੀਤਾ ਕਿ ਇਹ ਉਸ 'ਤੇ ਫ਼ਿਲਮਾਇਆ ਗਿਆ ਸੀ। ਉਹ ਇਸ ਗੀਤ ਨੂੰ ਇਕ ਵੱਖਰੇ ਧਰਾਤਲ 'ਤੇ ਲੈ ਗਈ ਸੀ।
ਡਲਹੌਜ਼ੀ ਵਿਖੇ 'ਦਿ ਪੀਪਲਜ਼ ਵਾਇਸ' ਦੀ ਫਿਲਮ ਮਿਲਣੀ
NEXT STORY