ਨਵੀਂ ਦਿੱਲੀ- ਸਰਕਾਰ ਏਅਰ ਇੰਡੀਆ ਦਾ ਨਿਜੀਕਰਨ ਅਜੇ ਨਹੀਂ ਕਰਨ ਜਾ ਰਹੀ ਹੈ। ਇਹ ਗੱਲ ਨਾਗਰਿਕ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਸੋਮਵਾਰ ਨੂੰ ਕਹੀ ਹੈ।
ਸ਼੍ਰੀ ਰਾਜੂ ਨੇ ਕਿਹਾ ਕਿ ਜਨਤਕ ਅਦਾਰੇ ਏਅਰਪੋਰਟਸ ਅਥਾਰਿਟੀ ਆਫ ਇੰਡੀਆ (ਏ.ਏ.ਆਈ.) ਅਤੇ ਪਵਨ ਹੰਸ ਨੂੰ ਸ਼ੇਅਰ ਬਾਜ਼ਾਰਾਂ ’ਚ ਸੂਚੀਬੱਧ ਕਰਵਾਇਆ ਜਾਵੇਗਾ, ਜਿਸ ਨਾਲ ਇਸ ’ਚ ਪਾਰਦਰਸ਼ਤਾ ਅਤੇ ਕੁਸ਼ਲਤਾ ਬਿਹਤਰ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਏਅਰ ਇੰਡੀਆ ਦਾ ਨਿਜੀਕਰਨ ਤੁਰੰਤ ਲਾਗੂ ਨਹੀਂ ਕੀਤਾ ਜਾਵੇਗਾ ਪਰ ਭਵਿੱਖ ਵਿਚ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਏਅਰ ਇੰਡੀਆ ਦੇ ਭਵਿੱਖ ਦਾ ਖਾਕਾ ਵਿਕਸਿਤ ਕਰਨ ਦੇ ਲਈ ਇਕ ਮਾਹਿਰਾਂ ਦੀ ਕਮੇਟੀ ਦਾ ਗਠਨ ਕੀਤਾ ਜਾਵੇਗਾ।
ਆਨਲਾਈਨ ਲੀਕ ਹੋਈਆਂ ਮਾਈਕਰੋਸਾਫਟ ਦੇ ਨਵੇਂ ਫੈਬਲੇਟ ਡਿਵਾਈਸ ਦੀਆਂ ਤਸਵੀਰਾਂ
NEXT STORY