ਜੈਤੋ - ਨਾਰਦਰਨ ਇੰਡੀਆ ਕਾਟਨ ਐਸੋਸੀਏਸ਼ਨ ਲਿਮਟਿਡ ਦੀ ਦੂਸਰੀ ਆਈ. ਈ. ਈ. 2014 ਅੰਤਰਰਾਸ਼ਟਰੀ ਕਾਨਫਰੰਸ 15 ਨਵੰਬਰ ਨੂੰ ਗੁੜਗਾਓਂ 'ਚ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ। ਨਾਰਦਰਨ ਇੰਡੀਆ ਕਾਟਨ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਰਾਠੀ ਤੇ ਡਾਇਰੈਕਟਰ ਗੋਲਡੀ ਝੰਬ, ਸੰਜੀਵ ਵੀ. ਦੱਤ ਤੇ ਸੁਸ਼ੀਲ ਫੁਟੇਲਾ ਦੇ ਅਨੁਸਾਰ ਅੰਤਰਰਾਸ਼ਟਰੀ ਕਪਾਹ ਕਾਨਫਰੰਸ 'ਚ ਭਾਰਤੀ ਡੈਲੀਗੇਟਾਂ ਦੇ ਇਲਾਵਾ ਪਾਕਿਸਤਾਨ, ਚੀਨ ਅਮਰੀਕਾ, ਯੂ. ਐੱਸ. ਏ. ਤੇ ਹਾਂਗਕਾਂਗ ਆਦਿ ਦੇ ਦੇਸ਼ਾਂ ਦੇ ਪ੍ਰਸਿੱਧ ਕਾਰੋਬਾਰੀ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਦੇ ਮੁੱਖ ਮਹਿਮਾਨ ਕੇਂਦਰੀ ਕੱਪੜਾ ਮੰਤਰੀ ਸੰਤੋਸ਼ ਗੰਗਵਾਰ ਹੋਣਗੇ ਜਦਕਿ ਗੈਸਟ ਆਫ ਆਨਰ ਸੰਸਦ ਮੈਂਬਰ ਪ੍ਰਵੇਸ਼ ਸਾਹਿਬ ਵਰਮਾ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਕਾਨਫਰੰਸ 'ਚ ਅੰਤਰਰਾਸ਼ਟਰੀ ਰੂੰ ਬਾਜ਼ਾਰ ਅਤੇ ਕਪਾਹ ਪੈਦਾਵਾਰ ਆਦਿ 'ਤੇ ਚਰਚਾ ਹੋਵੇਗੀ ਅਤੇ ਆਉਣ ਵਾਲੇ ਸਮੇਂ 'ਚ ਰੂੰ ਬਾਜ਼ਾਰ ਦਾ ਕੀ ਰੁਖ ਰਹਿ ਸਕਦਾ ਹੈ, ਆਦਿ 'ਤੇ ਭਾਰਤੀ ਰੂੰ ਵਪਾਰ ਜਗਤ ਦੇ ਚੋਟੀ ਦੇ ਕਾਰੋਬਾਰੀਆਂ ਦੇ ਨਾਲ ਪ੍ਰਸਿੱਧ ਵਿਦੇਸ਼ੀ ਵਪਾਰੀ ਵੀ ਆਪਣੇ ਵਿਚਾਰ ਰੱਖਣਗੇ। ਕਾਨਫਰੰਸ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ, ਜਿਸ 'ਚ ਵਿਦੇਸ਼ੀ ਡੈਲੀਗੇਟਾਂ ਨਾਲ 600 ਡੈਲੀਗੇਟ ਭਾਗ ਲੈਣਗੇ।
ਮੰਤਰੀ ਮੰਡਲ ਵਿਸਥਾਰ ਤੋਂ ਬਾਅਦ ਸਰਕਾਰ ਤੋਂ ਹੋਰ ਉਮੀਦਾਂ : ਹਿੰਦੂਜਾ
NEXT STORY