ਨਵੀਂ ਦਿੱਲੀ- ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਮੋਬਾਈਲ ਫੋਨ 'ਚ ਬੈਲੇਂਸ ਖਤਮ ਹੋ ਜਾਂਦਾ ਹੈ ਅਤੇ ਤੁਹਾਨੂੰ ਐਮਰਜੈਂਸੀ ਕਾਲ ਕਰਨੀ ਹੁੰਦੀ ਹੈ। ਇਸ ਸਮੇਂ ਜੇਕਰ ਕੋਈ ਮੋਬਾਈਲ ਰਿਚਾਰਜ ਕਰਨ ਦੀ ਸਹੂਲਤ ਵੀ ਆਸ-ਪਾਸ ਨਾ ਹੋਵੇ ਤਾਂ ਤੁਸੀਂ ਹੋਰ ਵੱਧ ਪ੍ਰੇਸ਼ਾਨ ਹੋ ਜਾਂਦੇ ਹੋ ਪਰ ਹੁਣ ਚਿੰਤਾ ਦੀ ਕੋਈ ਗੱਲ ਨਹੀਂ, ਕਿਉਂਕਿ ਅਸੀਂ ਤੁਹਾਨੂੰ ਦੱਸ ਰਹੇ ਹਾਂ ਮੋਬਾਈਲ 'ਚ ਬੈਲੇਂਸ ਜ਼ੀਰੋ ਹੋਣ 'ਤੇ ਵੀ ਕਾਲ ਅਤੇ ਐਸ.ਐਮ.ਐਸ. ਕਰਨ ਦਾ ਸਭ ਤੋਂ ਆਸਾਨ ਤਰੀਕਾ।
ਵੋਡਾਫੋਨ ਯੂਜ਼ਰਸ ਲਈ
ਜੇਕਰ ਤੁਸੀਂ ਵੋਡਾਫੋਨ ਸਿਮ ਦੀ ਵਰਤੋਂ ਕਰਦੇ ਹੋ ਤਾਂ ਕੰਪਨੀ ਬੈਲੇਂਸ ਖਤਮ ਹੋਣ 'ਤੇ ਤੁਹਾਨੂੰ ਆਪਣੇ ਕਿਸੀ ਦੋਸਤ ਜਾਂ ਰਿਸ਼ਤੇਦਾਰ ਜਿਸ ਦੇ ਕੋਲ ਵੋਡਾਫੋਨ ਦਾ ਨੰਬਰ ਹੋਵੇ ਉਸ ਕੋਲੋਂ ਬੈਲੇਂਸ ਉਧਾਰ ਲੈਣ ਦੀ ਸਹੂਲਤ ਦਿੰਦੀ ਹੈ। ਇਹ ਸਹੂਲਤ ਲੈਣ ਲਈ ਤੁਸੀਂ ਆਪਣੇ ਮੋਬਾਈਲ ਫੋਨ 'ਚ *131* ਐਮ.ਆਰ.ਪੀ. ਆਪਣੇ ਦੋਸਤ ਦਾ ਨੰਬਰ # ਡਾਇਲ ਕਰੋ। ਜਿਵੇਂ ਹੀ ਦੋਸਤ ਵਲੋਂ ਕੰਫਰਮੈਸ਼ਨ ਮਿਲੇਗਾ ਤੁਹਾਨੂੰ ਕਾਲ ਜਾਂ ਮੈਸੇਜ ਕਰਨ ਲਈ ਬੈਲੇਂਸ ਮਿਲ ਜਾਵੇਗਾ।
ਏਅਰਟੈਲ ਯੂਜ਼ਰਸ ਲਈ
ਜੇਕਰ ਤੁਹਾਡੇ ਫੋਨ 'ਚ ਏਅਰਟੈਲ ਦੀ ਸਿਮ ਹੈ ਤਾਂ ਇਹ ਕੰਪਨੀ ਜ਼ੀਰੋ ਬੈਲੇਂਸ 'ਚ ਕਾਲ ਕਰਨ ਦੀ ਸਹੂਲਤ ਦਿੰਦੀ ਹੈ। ਇਸ ਦੇ ਲਈ ਤੁਸੀਂ ਆਪਣੇ ਮੋਬਾਈਲ ਫੋਨ 'ਚ *141# ਡਾਇਲ ਕਰੋ। ਨੰਬਰ ਡਾਇਲ ਕਰਨ ਦੇ ਬਾਅਦ ਤੁਹਾਨੂੰ ਫੋਨ ਦੀ ਸਕਰੀਨ 'ਤੇ 5 ਐਮਰਜੈਂਸੀ ਆਪਸ਼ਨ ਦਿਖਾਈ ਦੇਣਗੇ। ਇਨ੍ਹਾਂ 'ਚੋਂ ਕਾਲ ਮੀ ਬੈਕ ਆਪਸ਼ਨ ਨੂੰ ਸਿਲੈਕਟ ਕਰੋ। ਬਸ ਹੋ ਗਿਆ ਕੰਮ। ਇਸ ਤਰ੍ਹਾਂ ਕਰਦੇ ਹੀ ਕੰਪਨੀ ਵਲੋਂ ਤੁਹਾਨੂੰ 3 ਮੈਸੇਜ ਐਮਰਜੈਂਸੀ ਦੇ ਸਮੇਂ ਹਰ ਮਹੀਨੇ ਫ੍ਰੀ 'ਚ ਕਰਨ ਦੀ ਸਹੂਲਤ ਮਿਲ ਜਾਵੇਗੀ।
ਆਈਡਿਆ ਯੂਜ਼ਰਸ ਲਈ
ਜੇਕਰ ਤੁਹਾਡੇ ਕੋਲ ਆਈਡਿਆ ਦੀ ਸਿਮ ਹੈ ਤਾਂ ਤੁਸੀਂ ਜ਼ੀਰੋ ਬੈਲੇਂਸ ਹੋਣ 'ਤੇ ਨਾ ਕਿ ਮੈਸੇਜ ਕਰ ਸਕਦੇ ਹੋ ਸਗੋਂ ਵਾਇਸ ਕਾਲ ਵੀ ਕਰ ਸਕਦੇ ਹੋ। ਇਸ ਦੇ ਲਈ ਕੰਪਨੀ ਵਲੋਂ 4 ਰੁਪਏ ਦਾ ਲੋਨ ਦਿੱਤਾ ਜਾਂਦਾ ਹੈ। ਇਹ ਲੋਨ ਜਿਵੇਂ ਹੀ ਤੁਸੀਂ ਅਗਲੀ ਵਾਰ ਆਪਣਾ ਫੋਨ ਰਿਚਾਰਜ ਕਰਵਾਉਗੇ ਆਪਣੇ ਆਪ ਕੱਟ ਲਿਆ ਜਾਵੇਗਾ। ਇਹ ਸਹੂਲਤ ਲੈਣ ਲਈ ਤੁਹਾਨੂੰ ਆਪਣੇ ਆਈਡਿਆ ਨੰਬਰ 'ਤੇ *150*04# ਡਾਇਲ ਕਰਨਾ ਹੋਵੇਗਾ। ਇਸ ਤਰ੍ਹਾਂ ਕਰਦੇ ਹੀ ਤੁਹਾਨੂੰ ਮਿਲੇਗਾ 4 ਰੁਪਏ ਦਾ ਲੋਨ।
ਰਿਲਾਇੰਸ ਮੇਰਾ ਨੈਟਵਰਕ ਯੂਜ਼ਰਸ ਲਈ
ਰਿਲਾਇੰਸ ਯੂਜ਼ਰਸ ਵੀ ਜ਼ੀਰੋ ਬੈਲੇਂਸ 'ਚ ਕਾਲ ਜਾਂ ਐਸ.ਐਮ.ਐਸ.ਦੀ ਸਹੂਲਤ ਦਾ ਲਾਭ ਲੈ ਸਕਦੇ ਹੋ। ਹਾਲਾਂਕਿ ਇਹ ਸਿਰਫ ਰਿਲਾਇੰਸ ਮੇਰਾ ਨੈਟਵਰਕ ਸਰਵਿਸ 'ਚ ਹੀ ਹੈ। ਇਸ ਸਰਵਿਸ ਨੂੰ ਐਕਟਿਵ ਕਰਨ ਲਈ ਤੁਹਾਨੂੰ ਏ.ਸੀ.ਟੀ. ਸੀ.ਸੀ. ਲਿੱਖ ਕੇ 53739 'ਤੇ ਐਸ.ਐਮ.ਐਸ. ਕਰਨਾ ਹੋਵੇਗਾ। ਇੰਨਾ ਕਰਦੇ ਹੀ ਇਹ ਸਹੂਲਤ ਮਿਲ ਜਾਵੇਗੀ।
ਜੀ-20 ਨੂੰ ਬ੍ਰਿਸਬੇਨ ’ਚ ਆਪਣੀ ਪ੍ਰਾਸੰਗਿਕਤਾ ਸਾਬਤ ਕਰਨੀ ਚਾਹੀਦੀ ਹੈ : ਐਬਾਟ
NEXT STORY