ਸਿਡਨੀ- ਆਸਟ੍ਰੇਲੀਆ ਦੇ ਪ੍ਰਧਾਨਮੰਤਰੀ ਟੋਨੀ ਐਬਾਟ ਨੇ ਮੰਗਲਵਾਰ ਨੂੰ ਕਿਹਾ ਕਿ ਜੀ-20 ਦੇ ਨੇਤਾਵਾਂ ਨੂੰ ਇਸ ਹਫਤੇ ਦੇ ਅੰਤ ’ਚ ਬ੍ਰਿਸਬੇਨ ’ਚ ਆਯੋਜਿਤ ਹੋਣ ਜਾ ਰਹੇ ਸੰਮੇਲਨ ’ਚ ਠੋਸ ਨਤੀਜੇ ਰਾਹੀਂ ਇਹ ਸਾਬਤ ਕਰਨਾ ਚਾਹੀਦਾ ਹੈ ਕਿ ਇਹ ਮੰਚ ਪ੍ਰਾਸੰਗਿਕ ਹੈ। ਉਨ੍ਹਾਂ ਨੇ ਜੀ-20 ਦੀ 2014 ਦੀ ਬੈਠਕ ਦੇ ਆਯੋਜਕ ਦੇ ਤੌਰ ’ਤੇ ਕਿਹਾ ਕਿ ਵਿਸ਼ਵ ਦੀਆਂ ਸਭ ਤੋਂ ਸ਼ਕਤੀਸ਼ਾਲੀ ਅਰਥਵਿਵਸਥਾਵਾਂ ਦਾ ਆਪਣੀ ਸਾਲਾਨਾ ਬੈਠਕਾਂ ਰਾਹੀਂ ਅਰਥਪੂੁਰਨ ਸਿੱਟਾ ਪੇਸ਼ ਕਰਨ ਦੇ ਮਾਮਲੇ ’ਚ ਰਿਕਾਰਡ ਚੰਗਾ ਨਹੀਂ ਰਿਹਾ ਹੈ ਅਤੇ ਉਹ ਚਾਹੁੰਦੇ ਹਨ ਕਿ ਬ੍ਰਿਸਬੇਨ ’ਚ ਇਸ ਸਥਿਤੀ ’ਚ ਬਦਲਾਅ ਹੋਵੇ। ਆਰਥਿਕ ਸਿਖਰ ਸੰਮੇਲਨ ਤੋਂ ਪਹਿਲੇ ਐਬਾਟ ਨੇ ਆਸਟ੍ਰੇਲੀਆਈ ਫਾਈਨੈਂਨਸ਼ੀਅਲ ਰਿਵਿਊ ’ਚ ਲਿਖੇ ਇਕ ਲੇਖ ’ਚ ਕਿਹਾ ਕਿ ਸਾਨੂੰ ਮਿਲ ਕੇ ਬਹੁਤ ਕੁਝ ਕਰਨਾ ਹੈ। ਇਸ ਸਿਖਰ ਸੰਮੇਲਨ ’ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਵੀ ਹਿੱਸਾ ਲੈਣਗੇ।
ਫਿਰ ਆਈ ਸੋਨੇ, ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ
NEXT STORY