ਇੰਦੌਰ- ਇੰਦੌਰ 'ਚ ਇਕ ਗਜ਼ਬ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਡਾਕਟਰ ਨੂੰ ਉਸੇ ਦੀ ਹੀ ਕਲੀਨੀਕ 'ਚ ਇਕ ਮਹਿਲਾ ਨੇ ਜਮ ਕੇ ਕੁੱਟਿਆ। ਇਸ ਪੂਰੀ ਘਟਨਾ ਦੀ ਸੀ. ਸੀ. ਟੀ. ਵੀ ਵੀਡੀਓ ਵਾਇਰਲ ਹੋ ਗਈ ਹੈ। ਇਸ ਮਹਿਲਾ ਨੇ 30 ਮਿਨਟ 'ਚ ਡਾਕਟਰ ਨੂੰ ਇਕ ਤੋਂ ਬਾਅਦ ਇਕ 70 ਥੱਪੜ ਮਾਰ ਦਿੱਤੇ। ਇਸ ਨਾਲ ਵੀ ਉਸ ਦਾ ਮਨ ਨਹੀਂ ਭਰਿਆ ਤਾਂ ਉਸ ਨੇ ਡਾਕਟਰ ਦੇ ਕਪੜੇ ਫਾੜ ਦਿੱਤੇ।
ਦਰਅਸਲ, ਮਹਿਲਾ ਨੇ ਡਾਕਟਰ 'ਤੇ ਧੋਖਾ ਦੇਣ ਦਾ ਦੋਸ਼ ਲਗਾਇਆ ਹੈ ਉੱਥੇ ਹੀ ਡਾਕਟਰ ਨੇ ਮਹਿਲਾ 'ਤੇ ਉਸ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਹੁਣ ਦੋਹਾਂ 'ਚੋਂ ਸੱਚਾ ਕੌਣ ਹੈ ਇਹ ਅਜੇ ਤੱਕ ਪਤਾ ਨਹੀਂ ਲੱਗਾ ਹੈ। ਪਰ ਇਹ ਵੀਡੀਓ ਸਾਰਿਆਂ ਨੂੰ ਹੈਰਾਨ ਕਰ ਰਹੀ ਹੈ।
ਫੋਨ 'ਚ ਬੈਲੇਂਸ ਨਹੀਂ, ਤਾਂ ਇਸ ਤਰ੍ਹਾਂ ਫ੍ਰੀ 'ਚ ਕਰੋ ਕਾਲ
NEXT STORY