ਸ਼੍ਰੀਨਗਰ- ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਉਰੀ ਸੈਕਟਰ 'ਚ ਤਿੰਨ ਦਿਨ 'ਚ ਦੂਜੀ ਵਾਰ ਅੱਜ ਯਾਨੀ ਸੋਮਵਾਰ ਨੂੰ ਜੰਗਬੰਦੀ ਦਾ ਉਲੰਘਣ ਕੀਤਾ, ਜਿਸ ਦਾ ਭਾਰਤ ਨੇ ਉਚਿਤ ਜਵਾਬ ਦਿੱਤਾ ਹੈ। ਕਰਨਲ ਜੀ.ਐਸ :ਆਈ ਡਬਿਲਊ: ਬ੍ਰਿਜੇਸ਼ ਪਾਂਡੇ ਨੇ ਦੱਸਿਆ ਹੈ ਕਿ ਸਵੇਰੇ ਅੱਠ ਵਜੇ ਉਰੀ ਸੈਕਟਰ 'ਚ ਬਿਨ੍ਹਾਂ ਕਿਸੇ ਭੜਕਾਵੇ ਦੇ ਕੰਟਰੋਲ ਰੇਖਾ ਦੇ ਪਾਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਇਹ ਉਲੰਘਣ ਸਥਾਨ ਵਿਸ਼ੇਸ਼ ਤੱਕ ਸੀਮਿਤ ਸੀ। ਉਨ੍ਹਾਂ ਦੱਸਿਆ ਕਿ ਉਰੀ ਸੈਕਟਰ 'ਚ ਪਾਕਿਸਤਾਨੀ ਚੌਕੀਆਂ ਨੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਜਿਸ ਦਾ ਉਚਿਤ ਜਵਾਬ ਦਿੱਤਾ ਗਿਆ। ਕਸ਼ਮੀਰ ਦੇ ਉਰੀ ਸੈਕਟਰ 'ਚ ਪਿਛਲੇ ਤਿੰਨ ਦਿਨਾਂ ਤੋਂ ਇਹ ਦੂਜੀ ਜੰਗਬੰਦੀ ਹੈ। ਸ਼ਨੀਵਾਰ ਨੂੰ ਬਿਨ੍ਹਾਂ ਕਿਸੇ ਭੜਕਾਵੇ ਦੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ 'ਚ ਇਕ ਸੈਨਿਕ ਅਤੇ ਇਕ ਲੜਕੀ ਦੀ ਜਾਨ ਚੱਲੀ ਗਈ ਸੀ।
ਔਰਤ ਨੇ ਡਾਕਟਰ ਨੂੰ ਮਾਰੇ 70 ਥੱਪੜ, ਵੀਡੀਓ ਹੋਇਆ ਵਾਇਰਲ
NEXT STORY