ਨਵੀਂ ਦਿੱਲੀ- ਮਹਾਰਾਸ਼ਟਰ ਵਿਧਾਨ ਸਭਾ ’ਚ ਸੋਮਵਾਰ ਨੂੰ ਵਿਸ਼ਵਾਸ ਮਤ ਦੌਰਾਨ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਤੋਂ ਸਮਰਥਨ ਪਾਉਣ ’ਚ ਪਰਹੇਜ ਨਾ ਕਰਨ ਦੇ ਸੰਕੇਤ ਦਿੰਦੇ ਹੋਏ ਭਾਜਪਾ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਰਾਜ ’ਚ ਕਾਂਗਰਸ ਨੂੰ ਛੱਡ ਕੇ ਕਿਸੇ ਵੀ ਦਲ ਤੋਂ ਸਹਿਯੋਗ ਪਾਉਣ ਦਾ ਸਵਾਗਤ ਕਰੇਗੀ। ਭਾਜਪਾ ਦੇ ਸੀਨੀਅਰ ਨੇਤਾ ਰਾਜੀਵ ਪ੍ਰਤਾਪ ਰੂਡੀ ਨੇ ਕਿਹਾ ਕਿ ਉਹ ‘ਗੜਬੜੀਆਂ ਦੀ ਜ਼ਿੰਮੇਵਾਰ ਕਾਂਗਰਸ ਨੂੰ ਛੱਡ ਕੇ’ ਸਾਰੇ ਦਲਾਂ ਤੋਂ ਸਮਰਥਨ ਪਾਉਣ ਦਾ ਸਵਾਗਤ ਕਰੇਗੀ, ਜਿਸ ਨਾਲ ਕਿ ਸਰਕਾਰ ਮਹਾਰਾਸ਼ਟਰ ਦੇ ਵਿਕਾਸ ਲਈ ਕੰਮ ਕਰ ਸਕੇ ਅਤੇ ਜਨਤਾ ਦੀਆਂ ਆਸਾਂ ਨੂੰ ਪੂਰਾ ਕਰ ਸਕੇ। ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਹੋਣ ਤੱਕ ਰਾਜ ਦੇ ਪਾਰਟੀ ਇੰਚਾਰਜ ਰਹੇ ਰੂਡੀ ਦੀ ਇਸ ਟਿੱਪਣੀ ਤੋਂ ਸਾਫ ਸੰਕੇਤ ਮਿਲਦਾ ਹੈ ਕਿ ਭਾਜਪਾ ਐੱਨ. ਸੀ. ਪੀ. ਸਮੇਤ ਗੈਰ-ਕਾਂਗਰਸ ਦਲਾਂ ਦਾ ਸਮਰਥਨ ਪਾਉਣ ਦੇ ਵਿਰੁੱਧ ਨਹੀਂ ਹੈ।
ਰੂਡੀ ਨੇ ਕਿਹਾ,‘‘ਮਹਾਰਾਸ਼ਟਰ ਦੇ ਵਿਕਾਸ ਲਈ ਜੋ ਅੱਗੇ ਆਉਣਾ ਚਾਹੁੰਦੇ ਹਨ ਉਨ੍ਹਾਂ ਦਾ ਸਵਾਗਤ ਹੈ। ਅਸੀਂ ਉਨ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਜੋ ਮਹਾਰਾਸ਼ਟਰ ਦੇ ਵਿਕਾਸ ਲਈ ਅੱਗੇ ਆਉਣਾ ਚਾਹੁੰਦੇ ਹਨ। ਮੈਨੂੰ ਆਸ ਹੈ ਕਿ ਸ਼ਿਵ ਸੈਨਾ ਨਾਲ ਆਏਗੀ। ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨ. ਸੀ. ਪੀ. ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਪਹਿਲਾਂ ਹੀ ਬਿਨਾਂ ਸ਼ਰਤ ਸਮਰਥਨ ਦੇ ਚੁੱਕੀ ਹੈ। ਇਸ ਸਵਾਲ ’ਤੇ ਕਿ ਕੀ ਕੇਂਦਰੀ ਮੰਤਰੀ ਅਨੰਤ ਗੀਤੇ ਨਰਿੰਦਰ ਮੋਦੀ ਮੰਤਰੀ ਪ੍ਰੀਸ਼ਦ ਤੋਂ ਅਸਤੀਫਾ ਦੇ ਦੇਣਗੇ ਅਤੇ ਸ਼ਿਵ ਸੈਨਾ ਮਹਾਰਾਸ਼ਟਰ ਵਿਧਾਨ ਸਭਾ ’ਚ ਵਿਰੋਧੀ ’ਚ ਬੈਠੇਗੀ, ਰੂਡੀ ਨੇ ਕਿਹਾ ਕਿ ਉਨ੍ਹਾਂ ਨੂੰ ਗੀਤੇ ਦੇ ਅਸਤੀਫੇ ਬਾਰੇ ਜਾਣਕਾਰੀ ਨਹੀਂ ਹੈ। ਸ਼ਿਵ ਸੈਨਾ ਦੇ ਵਿਰੋਧੀ ਬਿਆਨਾਂ ਦਰਮਿਆਨ ਰੂਡੀ ਦੀ ਇਹ ਟਿੱਪਣੀ ਮਹੱਤਵਪੂਰਨ ਮੰਨੀ ਜਾ ਰਹੀ ਹੈ। ਸ਼ਿਵ ਸੈਨਾ ਇਕ ਪਾਸੇ ਕਹਿ ਰਹੀ ਹੈ ਕਿ ਉਹ ਵਿਧਾਨ ਸਭਾ ’ਚ ਵਿਰੋਧੀ ’ਚ ਬੈਠੇਗੀ ਅਤੇ ਦੂਜੇ ਪਾਸੇ ਮੇਲ-ਮਿਲਾਪ ਦੀ ਵਾਰਤਾ ਲਈ ਵੀ ਰਾਜੀ ਦਿੱਸ ਰਹੀ ਹੈ।
ਅੱਜ ਖਰੀਦੋ ਸਾਰੀਆਂ ਚੀਜ਼ਾਂ ਅੱਧੀ ਕੀਮਤ 'ਤੇ
NEXT STORY