ਬਿਲਾਸਪੁਰ- ਛੱਤੀਸਗੜ੍ਹ 'ਚ ਬਿਲਾਸਪੁਰ ਦੇ ਨੇੜੇ ਤਖਤਪੁਰ 'ਚ ਲੱਗੇ ਸਰਕਾਰੀ ਨਲਬੰਦੀ ਕੈਂਪ 'ਚ ਡਾਕਟਰਾਂ ਦੀ ਲਾਪਰਵਾਹੀ ਕਾਰਨ 8 ਔਰਤਾਂ ਦੀ ਮੌਤ ਹੋ ਜਾਣ ਤੋਂ ਬਾਅਦ ਸਿਹਤ ਵਿਭਾਗ ਦੇ 4 ਦੋਸ਼ੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਚਾਰਾਂ ਦੇ ਖਿਲਾਫ ਐਫ.ਆਈ.ਆਰ ਵੀ ਦਰਜ ਕਰਵਾਈ ਜਾਵੇਗੀ।
ਤਖਤਪੁਰ 'ਚ ਲੱਗੇ ਸਰਕਾਰੀ ਨਲਬੰਦੀ ਕਰਵਾਉਣ ਦੌਰਾਨ 8 ਔਰਤਾਂ ਦੀ ਮੌਤ ਹੋ ਗਈ ਹੈ ਅਤੇ ਹੋਰ 52 ਔਰਤਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਇਥੋ ਦੀ ਸਰਕਾਰ ਨੇ ਮ੍ਰਿਤਕ ਔਰਤਾਂ ਨੂੰ 4-4 ਲੱਖ ਅਤੇ ਗੰਭੀਰ ਹਾਲਤ ਵਾਲੀਆਂ ਔਰਤਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ
ਅਧਿਕਾਰਿਕ ਸੂਤਰਾਂ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਨੇ ਪਰਿਵਾਰ ਕਲਿਆਣ ਪ੍ਰੋਗਰਾਮ ਦੇ ਸੂਬੇ ਸੰਯੋਜਕ ਡਾ. ਕੇ. ਸੀ ਓਰਾਮ, ਬਿਲਾਸਪੁਸ ਦੇ ਮੁੱਖ ਡਾਕਟਰ ਅਤੇ ਸਿਹਤ ਕੇਂਦਰ ਸਰਜਨ ਡਾਕਟਰ ਆਰ ਕੇ ਗੁਪਤਾ ਨੂੰ ਮੁਅੱਤਲ ਕਰ ਦਿੱਤਾ ਹੈ। ਸੂਬੇ ਸ਼ਾਸਨ ਨੂੰ ਜਾਣਕਾਰੀ ਮਿਲੀ ਹੈ ਕਿ ਆਪ੍ਰੇਸ਼ਨ ਡਾਕਟਰ ਗੁਪਤਾ ਨੇ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਨੇ ਕਾਰਵਾਈ ਦੇ ਨਾਲ-ਨਾਲ ਚਾਰਾਂ ਅਧਿਕਾਰੀਆਂ ਦੇ ਖਿਲਾਫ ਐਫ.ਆਈ.ਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।
ਦਿੱਲੀ ’ਚ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲ ਸਕਦਾ ਹੈ- ਸਰਵੇ
NEXT STORY