ਨਵੀਂ ਦਿੱਲੀ- ਦਿੱਲੀ ’ਚ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲ ਸਕਦਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਰਵਾਏ ਗਏ ਇਕ ਨਿਊਜ਼ ਚੈਨਲ ਦੇ ਸਰਵੇ ’ਚ ਸਾਹਮਣੇ ਆਇਆ ਹੈ ਕਿ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲ ਸਕਦਾ ਹੈ। ਸਰਵੇ ਅਨੁਸਾਰ ਵਿਧਾਨ ਸਭਾ ਦੀਆਂ 70 ਸੀਟਾਂ ’ਚੋਂ 46 ਭਾਜਪਾ ਨੂੰ ਮਿਲਦੀਆਂ ਦਿਖਾਈਆਂ ਦੇ ਰਹੀਆਂ ਹਨ। ਪਿਛਲੇ ਸਾਲ ਹੋਈਆਂ ਚੋਣਾਂ ਤੋਂ ਬਾਅਦ ਭਾਜਪਾ ਨੇ 31 ਸੀਟਾਂ ਲੈਣ ਦੇ ਬਾਵਜੂਦ ਬਹੁਮਤ ਨਾ ਹੋਣ ’ਤੇ ਹੀ ਸਰਕਾਰ ਬਣਾਉਣ ਤੋਂ ਇਨਕਾਰ ਕੀਤਾ ਸੀ।
ਆਮ ਆਦਮੀ ਪਾਰਟੀ (ਆਪ) ਮੌਜੂਦਾ 28 ਸੀਟਾਂ ਦੇ ਮੁਕਾਬਲੇ 18 ਸੀਟਾਂ ’ਤੇ ਸਿਮਟ ਸਕਦੀ ਹੈ, ਜਦੋਂ ਕਿ ਕਾਂਗਰਸ ਨੂੰ 3 ਦਾ ਨੁਕਸਾਨ ਉਠਾ ਕੇ 5 ਸੀਟਾਂ ਨਾਲ ਸੰਤੋਸ਼ ਕਰਨਾ ਪੈ ਸਕਦਾ ਹੈ। ਮੁੱਖ ਮੰਤਰੀ ਲਈ 39 ਫੀਸਦੀ ਲੋਕਾਂ ਨੇ ਅਰਵਿੰਦ ਕੇਜਰੀਵਾਲ ਅਤੇ 38 ਫੀਸਦੀ ਨੇ ਹਰਸ਼ਵਰਧਨ ਨੂੰ ਪਸੰਦ ਦੱਸਿਆ। ਸਭ ਤੋਂ ਜ਼ਿਆਦਾ ਵੋਟ (38 ਫੀਸਦੀ) ਵੀ ਭਾਜਪਾ ਨੂੰ ਮਿਲ ਸਕਦੇ ਹਨ, ਜਦੋਂ ਕਿ ਆਪ ਨੂੰ 26 ਅਤੇ ਕਾਂਗਰਸ ਨੂੰ 22 ਫੀਸਦੀ ਵੋਟ ਮਿਲਣ ਦੇ ਆਸਾਰ ਹਨ।
ਸਕੀ ਭੈਣ ਨਾਲ ਮੁੜ ਕਰਨਾ ਚਾਹਿਆ ਬਲਾਤਕਾਰ
NEXT STORY