ਮਉ-ਜਿੱਥੇ ਇਕ ਪਾਸੇ ਭਾਰਤ 'ਚ ਕਿਸੇ ਵੀ ਵਿਅਕਤੀ ਨੂੰ ਬਾਲ ਮਜ਼ਦੂਰੀ ਖਿਲਾਫ ਲੜਣ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਉੱਥੇ ਹੀ ਉਸ ਦੇਸ਼ 'ਚ ਸ਼ਰੇਆਮ ਬਾਲ ਮਜ਼ਦੂਰੀ ਦਾ ਨੰਗਾ ਨਾਚ ਮਉ ਰੇਲਵੇ ਸਟੇਸ਼ਨ ਦੇ ਆਰ. ਪੀ. ਐੱਫ ਥਾਣੇ 'ਤੇ ਦੇਖਣ ਨੂੰ ਮਿਲਿਆ। ਤੁਸੀਂ ਖੁਦ ਹੀ ਵੀਡੀਓ 'ਚ ਦੇਖ ਸਕਦੇ ਹੋ ਕਿ ਆਰ. ਪੀ. ਐੱਫ ਥਾਣਾ ਇੰਚਾਰਜ ਅਤੇ ਉਨ੍ਹਾਂ ਦਾ ਬਾਰਡੀ ਗਾਰਡ ਆਪਣੀ ਵਰਦੀ ਦਾ ਰੋਹਬ ਜਮਾਉਂਦੇ ਹੋਏ ਕਿਸ ਤਰ੍ਹਾਂ ਨਾਲ ਬੱਚੇ ਤੋਂ ਮੋਟਰਸਾਈਕਲ ਸਾਫ ਕਰਵਾ ਰਹੇ ਹਨ। ਬੱਚੇ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਇੱਥੇ ਸਾਹਿਬ ਲਈ ਚਾਹ ਪਾਣੀ ਅਤੇ ਸਾਫ ਸਫਾਈ ਦਾ ਕੰਮ ਕਰਦਾ ਹੈ।
ਉਧਰ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਪ੍ਰੋ. ਕੌਸ਼ਲ ਕਿਸ਼ੋਰ ਨੇ ਕਿਹਾ ਕਿ ਸਿੱਖਿਆ ਰਾਹੀਂ ਹੀ ਬਾਲ ਮਜ਼ਦੂਰੀ ਨੂੰ ਰੋਕਿਆ ਜਾ ਸਕਦਾ ਹੈ। ਸਿਰਫ ਨੋਬਲ ਪੁਰਸਕਾਰ ਨਾਲ ਇਸ 'ਚ ਬਦਲਾਅ ਨਹੀਂ ਆ ਸਕਦਾ। ਇਹ ਵੀਡੀਓ ਦੇਖ ਕੇ ਬਾਲ ਮਜ਼ਦੂਰੀ ਦੇ ਨਾਂ 'ਤੇ ਨੋਬਲ ਪੁਰਸਕਾ ਪਾਉਣ ਵਾਲੇ ਅਤੇ ਇਤਰਾਉਣ ਵਾਲੇ ਲੋਕਾਂ ਦੇ ਮੂੰਹ 'ਤੇ ਕਰਾਰ ਤਮਾਚਾ ਹੋਵੇਗਾ।
ਔਰਤਾਂ ਦੀ ਭੂਮਿਕਾਵਾਂ 'ਚ ਜ਼ਬਰਦਸਤ ਬਦਲਾਅ ਆਇਆ : ਅਮਿਤਾਭ
NEXT STORY