ਇਸਲਾਮਾਬਾਦ— ਪਾਕਿਸਤਾਨ ਵਿਚ ਆਨਰ ਕਿਲਿੰਗ ਦਾ ਇਕ ਬੇਹੱਦ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ। ਲਾਹੌਰ ਵਿਚ ਦੋ ਭਰਾਵਾਂ ਨੇ ਮਿਲ ਕੇ ਆਪਣੀਆਂ ਦੋ ਨਾਬਾਲਗ ਭੈਣਾਂ ਅਤੇ ਮਾਂ ਨੂੰ ਕੁਹਾੜੀ ਨਾਲ ਵੱਢ ਕੇ ਮਾਰ ਦਿੱਤਾ।
ਸੀਨੀਅਰ ਪੁਲਸ ਅਫਸਰ ਏਜਾਜ਼ ਸ਼ਫੀ ਨੇ ਕਿਹਾ ਕਿ ਸ਼ਹਿਜ਼ਾਦ ਅਤੇ ਆਸਿਫ ਨਾਂ ਦੇ ਦੋ ਭਰਾਵਾਂ ਨੇ ਆਪਣਾ ਗੁਨਾਹ ਕਬੂਲ ਲਿਆ ਹੈ। ਲੜਕਿਆਂ ਦਾ ਕਹਿਣਾ ਹੈ ਕਿ ਆਪਣੀ ਮਾਂ ਅਤੇ ਭੈਣਾਂ ਦੇ ਖਰਾਬ ਚਾਲ-ਚਲਨ ਦੇ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ।
ਲਾਹੌਰ ਦੇ ਰਿਹਾਇਸ਼ੀ ਇਲਾਕੇ ਵਿਚ ਆਪਣੀ ਮਾਂ ਅਤੇ ਭੈਣਾਂ ਨੂੰ ਕੁਹਾੜੀ ਨਾਲ ਮਾਰਨ ਤੋਂ ਬਾਅਦ ਦੋਵੇਂ ਭਰਾਵਾਂ ਨੇ ਪੁਲਸ ਦੇ ਸਾਹਮਣੇ ਸਰੰਡਰ ਕਰ ਦਿੱਤਾ। ਪੁਲਸ ਨੇ ਕਿਹਾ ਕਿ ਦੋਸ਼ੀਆਂ ਦੇ ਪਿਤਾ ਸ਼ਾਹਬਾਜ਼ ਅਹਿਮਦ ਦੀ ਸ਼ਿਕਾਇਤ 'ਤੇ ਦੋਹਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਦੋਸ਼ੀਆਂ ਨੇ ਪੁਲਸ ਦਾ ਸਾਹਮਣੇ ਕਿਹਾ ਕਿ ਉਨ੍ਹਾਂ ਦੀਆਂ ਦੋਹਾਂ ਭੈਣਾਂ ਦੀ ਦੋ ਲੜਕਿਆਂ ਨਾਲ ਦੋਸਤੀ ਸੀ ਤੇ ਦੋਵੇਂ ਉਨ੍ਹਾਂ ਨਾਲ ਫੋਨ 'ਤੇ ਗੱਲ ਕਰਦੀਆਂ ਹੋਈਆਂ ਫੜੀਆਂ ਗਈਆਂ ਸਨ। ਦੋਸ਼ੀਆਂ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਦੋਹਾਂ ਭੈਣਾਂ ਦਾ ਬਚਾਅ ਕਰਦੀ ਸੀ ਅਤੇ ਲੜਕਿਆਂ ਨੂੰ ਆਪਣੀ ਮਾਂ ਦੇ ਚਰਿੱਤਰ 'ਤੇ ਵੀ ਸ਼ੱਕ ਸੀ।
ਦੋਹਾਂ ਭਰਾਵਾਂ ਨੇ ਬਾਅਦ ਵਿਚ ਕਿਹਾ ਕਿ ਉਨ੍ਹਾਂ ਨੂੰ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਹੈ। ਦੂਜੇ ਪਾਸੇ ਦੋਸ਼ੀਆਂ ਦੇ ਪਿਤਾ ਸ਼ਾਹਬਾਜ਼ ਅਹਿਮਦ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨਸ਼ੇ ਦੀ ਆਦਤ ਦੇ ਸ਼ਿਕਾਰ ਹਨ ਅਤੇ ਉਨ੍ਹਾਂ ਨੇ ਰੁਪਏ ਨਾ ਮਿਲਣ ਦੇ ਕਾਰਨ ਇਨ੍ਹਾਂ ਕਤਲਾਂ ਨੂੰ ਅੰਜ਼ਾਮ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਆਨਰ ਕਿਲਿੰਗ ਦੇ ਮਾਮਲਿਆਂ ਵਿਚ ਕਾਫੀ ਵਾਧਾ ਦੇਖਿਆ ਜਾ ਰਿਹਾ ਹੈ। ਬੀਤੇ ਸਾਲ 860 ਮਹਿਲਾਵਾਂ ਆਨਰ ਕਿਲਿੰਗ ਦੀ ਭੇਂਟ ਚੜ੍ਹ ਚੁੱਕੀਆਂ ਹਨ।
ਯੂਕਰੇਨ ਦੇ ਰਾਸ਼ਟਰਪਤੀ ਨੇ ਦਿੱਤੀ ਨਵੀਂ ਸੰਸਾਰ ਜੰਗ ਦੀ ਚਿਤਾਵਨੀ
NEXT STORY