ਮਿਲਾਨ-(ਸਾਬੀ ਚੀਨੀਆ) ਸਿੱਖ ਧਰਮ ਦੇ ਬਾਨੀ ਧੰਨ-ਧੰਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸਿੰਘ ਸਭਾ ਤੈਰਾਨੋਵਾ ਆਰੈਸੋ ਵਿਖੇ ਇਲਾਕੇ ਦੀਆਂ ਸੰਗਤਾਂ ਵਲੋਂ ਧੂਮ ਧਾਮ ਮਨਾਇਆ ਗਿਆ। ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕਥਾ ਕੀਰਤਨ ਦਾ ਪ੍ਰਵਾਹ ਚੱਲਿਆ। ਜਿਸ ਦੌਰਾਨ ਪਹਿਲੇ ਨਿੱਕੇ-ਨਿੱਕੇ ਬੱਚਿਆਂ ਨੇ ਕੀਰਤਨ ਦੀ ਸੇਵਾ ਕੀਤੀ। ਉਪਰੰਤ ਰਾੜਾ ਸਾਹਿਬ ਸੰਪਰਦਾ ਤੋਂ ਬਾਬਾ ਰਣਜੀਤ ਸਿੰਘ ਜੀ ਨੇ ਸੰਗਤਾਂ ਨੂੰ ਧੰਨ-ਧੰਨ ਗੁਰੂ ਨਾਨਕ ਦੇਵ ਦੀ ਸਾਖੀ ਨਾਲ ਜੋੜਦੇ ਹੋਏ ਗੁਰੂ ਜੀ ਦੇ ਜੀਵਨ ਤੇ ਸੰਬੰਧੀ ਕਥਾ ਕੀਤੀ।
ਗੁਰੂ ਜੀ ਦੇ ਜੀਵਨ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਗੁਰੂ ਜੀ ਹਰ ਸਮੇਂ ਮਨੁੱਖਤਾ ਦੇ ਭਲੇ ਲਈ ਸਭ ਕਾਰਜ ਕੀਤੇ ਅਤੇ ਇੱਕ ਨਿਰੋਲ ਤੇ ਉੱਤਮ ਧਰਮ ਦਾ ਮੁੱਢ ਬੰਨਿਆ। ਇੱਕ ਅਜਿਹਾ ਧਰਮ, ਜਿਸ 'ਚ ਭਗਤੀ ਅਤੇ ਸ਼ਕਤੀ ਦੋਵੇਂ ਇਕੱਠੀਆਂ ਚੱਲਦੀਆਂ ਹਨ। ਜਿਸ 'ਚ ਬਹਾਦਰੀ, ਕੁਰਬਾਨੀ, ਤਿਆਗ ਅਤੇ ਬਲੀਦਾਨ ਦੇ ਕੇ ਹਰ ਸਿੱਖ ਕਦੇ ਕੋਈ ਘੁਮੰਢ ਨਹੀਂ ਕਰਦਾ। ਗੁਰੂ ਜੀ ਨੇ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਲਈ ਆਪ ਪ੍ਰੇਰਿਆ ਅਤੇ ਪਾਖੰਡੀ ਲੋਕਾਂ ਦਾ ਪਰਦਾਫਾਸ਼ ਕੀਤਾ। ਬਾਬਾ ਰਣਜੀਤ ਸਿੰਘ ਜੀ ਕਿਹਾ ਕਿ ਅੱਜ ਸਿੱਖਾਂ ਨੂੰ ਗੁਰੂ ਨਾਨਕ ਦੇਵ ਦੇ ਚਲਾਏ ਹੋਏ ਸਿੱਖ ਧਰਮ ਨੂੰ ਸਮਝਣਾ ਚਾਹੀਦਾ ਹੈ ਤੇ ਉਹ ਬਹੁਤ ਜ਼ਰੂਰੀ ਹੈ ਕਿ ਇਕ ਸਿੱਖ ਗੁਰੂ ਨਾਨਕ ਦੇਵ ਜੀ ਦੇ ਸਤਿਕਾਰ ਹਿੱਤ ਸਿੱਖੀ ਪ੍ਰਤੀ ਆਪਣੀ ਸ਼ਰਧਾ ਕਾਇਮ ਰੱਖਣ ਅਤੇ ਸਿੱਖੀ ਨਾਲ ਵੱਧ ਤੋਂ ਵੱਧ ਜੁੜਨ।
ਇਥੇ ਹਰ ਰੋਜ਼ ਪੁਲਸ ਹੀ ਲੈ ਲੈਂਦੀ ਹੈ ਲੋਕਾਂ ਦੀ ਜਾਨ
NEXT STORY