ਬੋਲੀਵਅਰਡ— ਇਕ ਇਕੱਲੀ ਲੜਕੀ ਜੇਕਰ ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋ ਕੇ ਸੜਕਾਂ 'ਤੇ ਘੁੰਮੇ ਤਾਂ ਉਸ ਦੇ ਕੀ ਨਤੀਜੇ ਹੋ ਸਕਦੇ ਹਨ। ਇਸ ਦਾ ਅੰਦਾਜ਼ਾ ਲਗਾਉਣਾ ਜ਼ਿਆਦਾ ਮੁਸ਼ਕਿਲ ਤਾਂ ਨਹੀਂ ਪਰ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਥੋੜ੍ਹੇ ਹੋਰ ਸਾਵਧਾਨ ਹੋ ਜਾਵੋਗੇ। ਇਨ੍ਹੀਂ ਦਿਨੀਂ ਇਕ ਇਸ ਤਰ੍ਹਾਂ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਸੁਰਖੀਆ ਵਿਚ ਹੈ।
ਵੀਡੀਓ ਵਿਚ ਇਕ ਖੂਬਸੂਰਤ ਲੜਕੀ ਨਸ਼ੇ ਦੀ ਹਾਲਤ ਵਿਚ ਸੜਕਾਂ 'ਤੇ ਘੁੰਮ ਰਹੀ ਹੈ ਅਤੇ ਅਨਜਾਣ ਲੋਕਾਂ ਤੋਂ ਰਸਤਾ ਪੁੱਛ ਰਹੀ ਹੈ। ਇਸ ਦੌਰਾਨ ਕੁਝ ਲੋਕ ਤਾਂ ਉਸ ਦੀ ਹਾਲਤ ਦੇਖ ਕੇ ਉਸ ਨੂੰ ਛੱਡ ਕੇ ਤੁਰ ਪੈਂਦੇ ਹਨ ਅਤੇ ਕੁਝ ਸਮਝ ਜਾਂਦੇ ਹਨ ਕਿ ਉਹ ਨਸ਼ੇ ਵਿਚ ਹੈ ਤੇ ਉਸ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹਨ। ਲੜਕੀ ਆਪਣੇ ਘਰ ਜਾਣ ਲਈ ਲੋਕਾਂ ਤੋਂ ਮਦਦ ਮੰਗਦੀ ਹੈ ਪਰ ਸਾਰੇ ਉਸ ਨੂੰ ਆਪਣੇ ਘਰ ਲਿਜਾਣ ਦੀਆਂ ਵਿਉਂਤਾਂ ਘੜਦੇ ਹਨ।
ਅਸਲ ਵਿਚ ਇਹ ਵੀਡੀਓ ਇਕ ਸ਼ੋਸ਼ਲ ਐਕਸਪੈਰੀਮੈਂਟ ਸੀ ਤੇ ਲੜਕੀ ਨਸ਼ੇ ਵਿਚ ਹੋਣ ਦਾ ਨਾਟਕ ਕਰ ਰਹੀ ਸੀ ਤੇ ਤੁਸੀਂ ਸਮਝ ਹੀ ਸਕਦੇ ਹੋ ਕਿ ਜੇਕਰ ਉਹ ਸੱਚਮੁੱਚ ਨਸ਼ੇ ਵਿਚ ਹੁੰਦੀ ਤਾਂ ਉਸ ਦਾ ਕੀ ਬਣਦਾ।
ਇਰਾਕ ਜੰਗ 'ਚ ਜ਼ਖਮੀ ਫੌਜੀ ਅਤੇ ਜੰਗ ਰੋਕੂ ਕਾਰਕੁੰਨ ਦਾ ਦੇਹਾਂਤ
NEXT STORY